20 ਜਨਵਰੀ ਤੋਂ ਪਿੰਡਾਂ ’ਚ ਟਰੈਕਟਰ ਰੈਲੀਆਂ ਕਰਨ ਦਾ ਐਲਾਨ, ਖੇਤ ਮਜ਼ਦੂਰਾਂ ਨੇ ਆਈਐੱਮਐੱਫ ਦੇ ਪੁਤਲੇ ਫੂਕੇ

20 ਜਨਵਰੀ ਤੋਂ ਪਿੰਡਾਂ ’ਚ ਟਰੈਕਟਰ ਰੈਲੀਆਂ ਕਰਨ ਦਾ ਐਲਾਨ, ਖੇਤ ਮਜ਼ਦੂਰਾਂ ਨੇ ਆਈਐੱਮਐੱਫ ਦੇ ਪੁਤਲੇ ਫੂਕੇ

ਰਮੇਸ਼ ਭਾਰਦਵਾਜ
ਲਹਿਰਾਗਾਗਾ,19 ਜਨਵਰੀ

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਲਹਿਰਾਗਾਗਾ ਦੇ ਪ੍ਰਧਾਨ ਧਰਮਿੰਦਰ ਸਿੰਘ ਪਸ਼ੌਰ ਦੀ ਅਗਵਾਈ ਹੇਠ ਲਹਿਲ ਖੁਰਦ ਪਿੰਡ ਦੇ ਨਾਲ ਲਗਦੇ ਰਿਲਾਇੰਸ ਦੇ ਪੈਟਰੋਲ ਪੰਪ ’ਤੇ ਧਰਨਾ 111ਵੇਂ ਦਿਨ ਜਾਰੀ ਰਿਹਾ। ਇਸ ਮੌਕੇ ਸੂਬਾ ਮੀਤ ਪ੍ਰਧਾਨ ਜਨਕ ਸਿੰਘ ਭੁਟਾਲ ਕਲਾ, ਬਹਾਦਰ ਸਿੰਘ ਭੁਟਾਲ ਖੁਰਦ, ਕਾਰਜਕਾਰੀ ਪ੍ਰਧਾਨ ਰਾਮਾ ਢੀਂਡਸਾ, ਬਲਵਿੰਦਰ ਸਿੰਘ ਮਨਿਆਣਾ, ਹਰਜਿੰਦਰ ਸਿੰਘ ਨੰਗਲਾ ,ਹਰਸੇਵਕ ਸਿੰਘ ਲਹਿਲ ਖੁਰਦ, ਜਗਸੀਰ ਸਿੰਘ ਖੰਡੇਬਾਦ, ਰਾਮਚੰਦ ਸਿੰਘ ਚੋਟੀਆਂ, ਬਲਜੀਤ ਸਿੰਘ ਗੋਬਿੰਦਗੜ੍ਹ ਜੇਜੀਆ, ਬਿੰਦਰ ਸਿੰਘ ਖੋਖਰ, ਜਗਦੀਪ ਸਿੰਘ ਲਹਿਲ ਖੁਰਦ, ਰਾਮ ਸਿੰਘ ਨੰਗਲਾ, ਜਸ਼ਨਦੀਪ ਕੌਰ ਪਸ਼ੌਰ, ਗੁਰਮੇਲ ਕੌਰ, ਅਮਨਦੀਪ ਕੌਰ ਭੁਟਾਲ ਕਲਾ, ਜਮੇਰ ਕੌਰ, ਬਲਜੀਤ ਕੌਰ ਲਹਿਲ ਕਲਾ ਨੇ ਦੱਸਿਆ ਕਿ 26 ਜਨਵਰੀ ਗਣਤੰਤਰਤਾ ਦਿਵਸ ਮੌਕੇ ਦਿੱਲੀ ਵਿਚ ਕੀਤੀ ਜਾਣ ਵਾਲੀ ਟਰੈਕਟਰ ਪਰੇਡ ਦੀ ਤਿਆਰੀ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਲਹਿਰਾਗਾਗਾ ਵੱਲੋਂ 20 ਜਨਵਰੀ ਲਹਿਰਾਂ ਅਤੇ 21ਜਨਵਰੀ ਮੂਣਕ ਦੇ ਦਰਜਨਾਂ ਪਿੰਡਾਂ ਵਿਚ ਟਰੈਕਟਰ ਮਾਰਚ ਕੀਤਾ ਜਾਵੇਗਾ।

ਇਸ ਦੌਰਾਨ ਪੰਜਾਬ ਖੇਤ ਮਜ਼ਦੂਰ ਯੂਨੀਅਨ ਦਾ ਕਹਿਣਾ ਹੈ ਕਿ ਖੇਤੀ ਕਿਤੇ ਸਮੇਤ ਹੋਰ ਕਿੱਤਿਆਂ ਤੇ ਮਾਰੂ ਅਸਰ ਪਾਉਣ ਵਾਲੇ ਖੇਤੀ ਕਾਨੂੰਨਾਂ ਤੇ ਹੋਰ ਮੰਗਾਂ ਲਈ ਖ਼ਿਲਾਫ਼ ਸੂਬਾ ਕਮੇਟੀ ਮੈਂਬਰ ਹਰਭਗਵਾਨ ਸਿੰਘ ਮੂਨਕ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਅਮਰੀਕ ਸਿੰਘ ਗੰਢੂਆਂ ਦੀ ਅਗਵਾਈ ਵਿੱਚ ਪਿੰਡ ਗੰਢੂਆਂ, ਕਣਕਵਾਲ, ਚੰਗਾਲੀਵਾਲਾ, ਬਲਰਾਂ ਤੇ ਢੀਂਡਸਾ ਪਿੰਡਾਂ ਵਿਚ ਡਬਲਿਊਟੀਓ ਅਤੇ ਆਈਐੱਮਐੱਫ ਦੇ ਪੁਤਲੇ ਸਾੜ ਕੇ ਸਾਮਰਾਜੀ ਸੰਸਥਾਵਾਂ ਦਾ ਪਿੱਟ ਸਿਆਪਾ ਕੀਤਾ ਗਿਆ। ਇਸ ਮੌਕੇ ਐਲਾਨ ਕੀਤਾ ਕਿ 26 ਜਨਵਰੀ ਨੂੰ ਪਿੰਡਾਂ ਵਿੱਚ ਖੇਤ ਮਜ਼ਦੂਰਾਂ ਦੇ ਵੱਡੇ ਇਕੱਠ ਕਰਕੇ ਕੇਂਦਰ ਦੀ ਭਾਜਪਾ ਮੋਦੀ ਸਰਕਾਰ ਖ਼ਿਲਾਫ਼ ਮਾਰਚ ਕੀਤੇ ਜਾਣਗੇ। ਇਸ ਮੌਕੇ ਪ੍ਰਧਾਨ ਨਛੱਤਰ ਸਿੰਘ, ਸੁਖਚੈਨ ਸਿੰਘ, ਜੰਗੀਰ ਸਿੰਘ, ਸੁੰਦਰੀ ਰਾਣੀ, ਜਸਪਾਲ ਕੌਰ ਗੰਢੂਆਂ, ਪ੍ਰਧਾਨ ਦੇਵ ਸਿੰਘ, ਰਿੰਪਾ ਰਿਸ਼ੀ, ਭੋਲਾ ਸਿੰਘ ਕਣਕਵਾਲ ਭੰਗੂਆਂ, ਸੁਖਚੈਨ ਸਿੰਘ ਫੌਜੀ, ਬਲਜੀਤ ਸਿੰਘ ਬਾਬਾ ਚੰਗਾਲੀਵਾਲਾ, ਬੋਮਨ ਸਿੰਘ ਬੱਲਰਾ, ਬਲਵਿੰਦਰ ਸਿੰਘ ਤੇ ਲੀਲਾ ਸਿੰਘ ਕਲਰਭੈਣੀ ਹਾਜ਼ਰ ਸਨ।

 

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All