DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਡਾ. ਪਰਮਿੰਦਰ ਸਿੰਘ ਚੋਪੜਾ ਨੇ ਅਸਿਸਟੈਂਟ ਡਾਇਰੈਕਟਰ ਦਾ ਅਹੁਦਾ ਸੰਭਾਲਿਆ

ਪਸ਼ੂਆਂ ਦੇ ਮਾਹਿਰ ਡਾ. ਪਰਮਿੰਦਰ ਸਿੰਘ ਚੋਪੜਾ ਨੇ ਅੱਜ ਜ਼ਿਲ੍ਹਾ ਸੰਗਰੂਰ ਦੇ ਅਸਿਸਟੈਂਟ ਡਾਇਰੈਕਟਰ ਪਸ਼ੂ ਪਾਲਣ ਵਜੋਂ ਆਪਣਾ ਅਹੁਦਾ ਸੰਭਾਲ ਲਿਆ ਹੈ। ਡਾ. ਚੋਪੜਾ ਸੰਗਰੂਰ ਨੇੜਲੇ ਪਿੰਡ ਬਾਲੀਆਂ ਦੇ ਸਿਵਲ ਪਸ਼ੂ ਹਸਪਤਾਲ ਸਮੇਤ ਵੱਖ ਵੱਖ ਪਸ਼ੂ ਸੰਸਥਾਵਾਂ ਵਿੱਚ ਵੈਟਰਨਰੀ ਅਫਸਰ...

  • fb
  • twitter
  • whatsapp
  • whatsapp
featured-img featured-img
ਅਸਿਸਟੈਂਟ ਡਾਇਰੈਕਟਰ ਡਾ. ਪਰਮਿੰਦਰ ਸਿੰਘ ਚੋਪੜਾ ਨੂੰ ਵਧਾਈ ਦਿੰਦੇ ਹੋਏ ਅਧਿਕਾਰੀ ਅਤੇ ਹੋਰ।
Advertisement

ਪਸ਼ੂਆਂ ਦੇ ਮਾਹਿਰ ਡਾ. ਪਰਮਿੰਦਰ ਸਿੰਘ ਚੋਪੜਾ ਨੇ ਅੱਜ ਜ਼ਿਲ੍ਹਾ ਸੰਗਰੂਰ ਦੇ ਅਸਿਸਟੈਂਟ ਡਾਇਰੈਕਟਰ ਪਸ਼ੂ ਪਾਲਣ ਵਜੋਂ ਆਪਣਾ ਅਹੁਦਾ ਸੰਭਾਲ ਲਿਆ ਹੈ। ਡਾ. ਚੋਪੜਾ ਸੰਗਰੂਰ ਨੇੜਲੇ ਪਿੰਡ ਬਾਲੀਆਂ ਦੇ ਸਿਵਲ ਪਸ਼ੂ ਹਸਪਤਾਲ ਸਮੇਤ ਵੱਖ ਵੱਖ ਪਸ਼ੂ ਸੰਸਥਾਵਾਂ ਵਿੱਚ ਵੈਟਰਨਰੀ ਅਫਸਰ ਵਜੋਂ ਵੈਟਰਨਰੀ ਸੇਵਾਵਾਂ ਨਿਭਾਅ ਚੁੱਕੇ ਹਨ। ਨਵਾਂ ਅਹੁਦਾ ਸੰਭਾਲਣ ਮੌਕੇ ਡਾ. ਚੋਪੜਾ ਨੇ ਕਿਹਾ ਕਿ ਜ਼ਿਲ੍ਹੇ ਅੰਦਰ ਪਸ਼ੂ ਸਿਹਤ ਸੇਵਾਵਾਂ ਨੂੰ ਹੋਰ ਵਧੇਰੇ ਪਾਏਦਾਰ ਬਨਾਉਣ ਅਤੇ ਸਰਕਾਰੀ ਵੈਟਰਨਰੀ ਸੇਵਾਵਾਂ ਆਮ ਲੋਕਾਂ ਤੱਕ ਪਹੁੰਚਾਉਣ ਲਈ ਉਹ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਆਪਣੀ ਜ਼ਿੰਮੇਵਾਰੀ ਨਾਲ ਨਿਭਾਉਣਗੇ। ਇਸ ਮੌਕੇ ਸੇਵਾਮੁਕਤ ਡਿਪਟੀ ਡਾਇਰੈਕਟਰ ਡਾ. ਸੁਖਵਿੰਦਰ ਸਿੰਘ, ਬੀਬਾ ਜਸਪ੍ਰੀਤ ਕੌਰ ਚੋਪੜਾ, ਡਾ. ਲਖਵੀਰ ਸਿੰਘ ਡਿਪਟੀ ਡਾਇਰੈਕਟਰ (ਰਿਟਾ), ਡਾ. ਪਰਮਿੰਦਰਜੀਤ ਸਿੰਘ ਐੱਸ ਵੀ ਓ ਸੰਗਰੂਰ, ਡਾ. ਜਗਵਿੰਦਰ ਕੌਰ ਐਸ ਵੀ ਓ ਸੁਨਾਮ ਆਦਿ ਹਾਜ਼ਰ ਸਨ।

Advertisement
Advertisement
×