ਜ਼ਿਲ੍ਹਾ ਸੰਗਰੂਰ ’ਚ ਕਰੋਨਾ ਪੀੜਤ ਤਿੰਨ ਔਰਤਾਂ ਦੀ ਮੌਤ

ਪਿਛਲੇ 11 ਦਿਨਾਂ ਵਿੱਚ 16 ਮਰੀਜ਼ਾਂ ਦੀ ਗਈ ਜਾਨ; ਮੌਤਾਂ ਦੀ ਕੁੱਲ ਗਿਣਤੀ 44 ਹੋਈ

ਜ਼ਿਲ੍ਹਾ ਸੰਗਰੂਰ ’ਚ ਕਰੋਨਾ ਪੀੜਤ ਤਿੰਨ ਔਰਤਾਂ ਦੀ ਮੌਤ

ਬੈਂਕ ਮੁਲਾਜ਼ਮ ਦੇ ਪਾਜ਼ੇਟਿਵ ਆਉਣ ਮਗਰੋਂ ਬੰਦ ਪਈ ਸਮਾਣਾ ਬੈਂਕ ਦੀ ਬ੍ਰਾਂਚ।- ਫੋਟੋ: ਸੁਭਾਸ਼ ਚੰਦਰ

ਗੁਰਦੀਪ ਸਿੰਘ ਲਾਲੀ
ਸੰਗਰੂਰ, 13 ਅਗਸਤ

ਜ਼ਿਲ੍ਹਾ ਸੰਗਰੂਰ ’ਚ ਅੱਜ ਤਿੰਨ ਹੋਰ ਕਰੋਨਾ ਪੀੜਤ ਮਰੀਜ਼ਾਂ ਦੀ ਮੌਤ ਹੋਈ ਹੈ। ਮਰਨ ਵਾਲੀਆਂ ਤਿੰਨੋਂ ਔਰਤਾਂ ਹਨ। ਮ੍ਰਿਤਕਾਂ ਵਿੱਚ ਦੋ ਔਰਤਾਂ ਸ਼ਹਿਰ ਸੰਗਰੂਰ, ਜਦੋਂਕਿ ਇੱਕ ਔਰਤ ਅਹਿਮਦਗੜ੍ਹ ਨਾਲ ਸਬੰਧਤ ਹੈ। ਪਿਛਲੇ 11 ਦਿਨਾਂ ’ਚ ਕਰੋਨਾ ਲਗਾਤਾਰ ਜਾਨਲੇਵਾ ਸਾਬਤ ਹੋ ਰਿਹਾ ਹੈ ਅਤੇ ਇਨ੍ਹਾਂ 11 ਦਿਨਾਂ ’ਚ 16 ਮਰੀਜ਼ਾਂ ਦੀ ਮੌਤ ਹੋਈ ਹੈ। ਜ਼ਿਲ੍ਹੇ ’ਚ ਕਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 44 ਤੱਕ ਜਾ ਪੁੱਜੀ ਹੈ ਜਦੋਂਕਿ ਐਕਟਿਵ ਮਰੀਜ਼ਾਂ ’ਚੋਂ 4 ਦੀ ਹਾਲਤ ਗੰਭੀਰ ਬਣੀ ਹੋਈ ਹੈ। ਅੱਜ ਦੋ ਹੋਰ ਪੁਲੀਸ ਮੁਲਾਜ਼ਮ ਕਰੋਨਾ ਦੀ ਲਪੇਟ ’ਚ ਆਏ ਹਨ ਜਦੋਂਕਿ 23 ਮਰੀਜ਼ਾਂ ਨੇ ਕਰੋਨਾ ਨੂੰ ਹਰਾ ਕੇ ਘਰ ਵਾਪਸੀ ਕੀਤੀ ਹੈ। ਜ਼ਿਲ੍ਹਾ ਸਿਹਤ ਪ੍ਰਸ਼ਾਸਨ ਦੇ ਬੁਲਾਰੇ ਅਨੁਸਾਰ ਕਰੋਨਾ ਪੀੜਤ ਤਿੰਨ ਔਰਤਾਂ ਦੀ ਮੌਤ ਹੋਈ ਹੈ। ਇਨ੍ਹਾਂ ’ਚੋਂਲ ਇੱਕ ਕਾਂਤਾ ਮਿੱਤਲ ਉਮਰ 70 ਸਾਲ ਵਾਸੀ ਰਾਮ ਬਸਤੀ ਸੰਗਰੂਰ ਦੀ ਰਹਿਣ ਵਾਲੀ ਹੈ ਜਿਸਨੂੰ ਬੁਖਾਰ, ਖੰਘ ਤੇ ਸਾਹ ਦੀ ਸ਼ਿਕਾਇਤ ਸੀ। ਇਸ ਔਰਤ ਨੂੰ 11 ਅਗਸਤ ਨੂੰ ਆਈਵੀਵਾਈ ਹਸਪਤਾਲ ਮੁਹਾਲੀ ’ਚ ਦਾਖਲ ਕਰਵਾਇਆ ਗਿਆ ਸੀ ਜਿਸਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਸੀ। ਇਸ ਮਹਿਲਾ ਮਰੀਜ਼ ਦੀ ਮੌਤ ਹੋ ਗਈ ਹੈ। ਦੂਜੀ ਕਰੋਨਾ ਪੀੜਤ ਔਰਤ ਮਾਲਤੀ ਦੇਵੀ ਉਮਰ 60 ਸਾਲ ਮੈਗਜੀਨ ਮੁਹੱਲਾ ਨਾਭਾ ਗੇਟ ਸੰਗਰੂਰ ਦੀ ਵਸਨੀਕ ਸੀ। ਬਿਮਾਰ ਹੋਣ ’ਤੇ ਇਸਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਜਿਸਨੂੰ 12 ਅਗਸਤ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਰੈਫ਼ਰ ਕਰ ਦਿੱਤਾ ਸੀ। ਇਸਦੀ ਕਰੋਨਾ ਰਿਪੋਰਟ ਪਾਜ਼ੇਟਿਵ ਸੀ ਤੇ ਇਸਦੀ ਇਲਾਜ ਦੌਰਾਨ ਮੌਤ ਹੋ ਗਈ। ਤੀਜੀ ਔਰਤ ਆਸ਼ਾ ਉਮਰ 45 ਸਾਲ ਵਾਸੀ ਅਹਿਮਦਗੜ੍ਹ ਦੀ ਵਸਨੀਕ ਹੈ ਜਿਸਨੂੰ 12 ਅਗਸਤ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਦਾਖਲ ਕਰਵਾਇਆ ਗਿਆ ਸੀ ਜਿਸਨੂੰ ਦੋ ਦਿਨਾਂ ਤੋਂ ਸਾਹ ਦੀ ਤਕਲੀਫ਼ ਸੀ। ਇਸ ਔਰਤ ਦੀ ਵੀ ਮੌਤ ਹੋ ਗਈ ਹੈ। ਪਿਛਲੇ 11 ਦਿਨਾਂ ਦੌਰਾਨ 16 ਮਰੀਜ਼ਾਂ ਦੀ ਜਾਨ ਚਲੀ ਗਈ ਹੈ। ਹੁਣ ਤੱਕ ਬਲਾਕ ਸੰਗਰੂਰ ’ਚ 7 ਮੌਤਾਂ ਜਦੋਂਕਿ ਬਲਾਕ ਅਹਿਮਦਗੜ੍ਹ ’ਚ 2 ਮੌਤਾਂ ਹੋ ਚੁੱਕੀਆਂ ਹਨ ਜਦੋਂਕਿ ਜ਼ਿਲ੍ਹੇ ’ਚ ਕਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 44 ਤੱਕ ਜਾ ਪੁੱਜੀ ਹੈ।

ਅੱਜ ਦੋ ਪੁਲੀਸ ਮੁਲਾਜ਼ਮਾਂ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ ਜਿਨ੍ਹਾਂ ’ਚੋਂ ਇੱਕ ਸੰਗਰੂਰ ਜਦੋਂਕਿ ਦੂਜਾ ਕੌਹਰੀਆਂ ਨਾਲ ਸਬੰਧਤ ਹੈ। ਇਸਤੋਂ ਇਲਾਵਾ ਅੱਜ 23 ਮਰੀਜ਼ਾਂ ਨੇ ਕਰੋਨਾ ਖ਼ਿਲਾਫ਼ ਜੰਗ ਜਿੱਤ ਕੇ ਘਰ ਵਾਪਸੀ ਕੀਤੀ ਹੈ ਜਿਨ੍ਹਾਂ ’ਚ ਕੋਵਿਡ ਕੇਅਰ ਸੈਂਟਰ ਘਾਬਦਾਂ ਤੋਂ 8, ਸਿਵਲ ਹਸਪਤਾਲ ਮਲੇਰਕੋਟਲਾ ਤੋਂ ਇੱਕ, ਜੀਐੱਮਸੀ ਤੋਂ 2, ਡੀਐੱਮਸੀ ਤੋਂ 10 ਤੇ ਹੋਮ ਇਕਾਂਤਵਾਸ ਦੌਰਾਨ 2 ਜਣਿਆਂ ਨੇ ਕਰੋਨਾ ਨੂੰ ਹਰਾਇਆ ਹੈ।

ਮੁਲਾਜ਼ਮ ਦੇ ਕਰੋਨਾ ਪਾਜ਼ੇਟਿਵ ਆਉਣ ਕਾਰਨ ਚਾਰ ਦਿਨਾਂ ਲਈ ਬੈਂਕ ਬੰਦ

ਸਮਾਣਾ (ਪੱਤਰ ਪ੍ਰੇਰਕ) ਸਟੇਟ ਬੈਂਕ ਆਫ ਇੰਡੀਆ ਦੀ ਸਮਾਣਾ ਬ੍ਰਾਂਚ ਦਾ ਇੱਕ ਕਰਮੀ ਕਰੋਨਾ ਪਾਜ਼ੇਟਿਵ ਪਾਏ ਜਾਣ ਤੋਂ ਬਾਂਅਦ ਸਿਹਤ ਵਿਭਾਗ ਵੱਲੋਂ ਦਿੱਤੇ ਗਏ ਹੁਕਮਾਂ ਤੇ ਬੈਂਕ ਦੀ ਅਗਰਸੈਨ ਚੌਂਕ ਸਥਿਤ ਬ੍ਰਾਂਚ ਨੂੰ ਬੰਦ ਕਰਨ ਦਾ ਹੁਕਮ ਦਿੱਤਾ ਗਿਆ। ਜਿਸਦੀ ਪੁਸ਼ਟੀ ਬੈਂਕ ਮੈਨੇਜਰ ਸੰਦੀਪ ਬਜਾਜ ਵੱਲੋਂ ਕੀਤੀ ਗਈ। ਸਿਵਲ ਹਸਪਤਾਲ ਦੇ ਐੱਸਐੱਮਓ ਡਾ. ਸਤਿੰਦਰ ਸਿੰਘ ਨੇ ਦੱਸਿਆ ਕਿ ਵੀਰਵਾਰ ਨੂੰ ਕਰੋਨਾ ਰੈਪਿਡ ਜਾਂਚ ਦੌਰਾਨ ਸਟੇਟ ਬੈਂਕ ਆਫ ਇੰਡੀਆ ਦਾ ਇਕ ਕਰਮੀ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਬੈਂਕ ਦੀ ਮੁੱਖ ਬ੍ਰਾਂਚ ਨੂੰ ਚਾਰ ਦਿਨਾਂ ਲਈ ਬੰਦ ਰੱਖਣ ਦਾ ਹੁਕਮ ਦਿੱਤਾ ਗਿਆ ਹੈ ਤੇ ਸ਼ੁੱਕਰਵਾਰ ਨੂੰ ਇਸ ਬ੍ਰਾਂਚ ਦੇ ਸਾਰੇ ਦੋ ਦਰਜਨ ਕਰਮਚਾਰੀਆਂ ਦੀ ਕਰੋਨਾ ਜਾਂਚ ਕੀਤੀ ਜਾਵੇਗੀ ਤੇ ਰਿਪੋਰਟ ਤੋਂ ਬਾਅਦ ਸੋਮਵਾਰ ਨੂੰ ਬੈਂਕ ਖੋਲ੍ਹਣ ਸਬੰਧੀ ਫੈਲਣ ਲਿਆ ਜਾਵੇਗਾ।

ਪਟਿਆਲਾ ਜ਼ਿਲ੍ਹੇ ’ਚ ਕਰੋਨਾ ਨਾਲ ਤਿੰਨ ਮੌਤਾਂ

ਪਟਿਆਲਾ (ਸਰਬਜੀਤ ਸਿੰਘ ਭੰਗੂ) ਪਟਿਆਲਾ ਜ਼ਿਲ੍ਹੇ ’ਚ ਅੱਜ ਕਰੋਨਾ ਕਾਰਨ ਤਿੰਨ ਹੋ ਮੌਤਾਂ ਹੋ ਗਈਆਂ। ਜਿਸ ਨਾਲ ਮੌਤਾਂ ਦੀ ਗਿਣਤੀ 63 ਹੋ ਗਈ ਹੈ। ਮ੍ਰਿਤਕਾਂ ’ਚ ਪਟਿਆਲਾ ਦੇ ਗੁਰੂ ਨਾਨਕ ਨਗਰ ਦਾ ਰਹਿਣ ਵਾਲਾ 65 ਸਾਲਾ ਬਜ਼ੁਰਗ, ਰਾਜਪੁਰਾ ਦਾ 60 ਸਾਲਾ ਤੇ ਰਾਜਪੁਰਾ ਦੇ ਪਿੰਡ ਸਲੇਮਪੁਰ ਸ਼ੇਖ਼ਾਂ ਦੀ ਰਹਿਣ ਵਾਲੀ 45 ਸਾਲਾ ਮਹਿਲਾ ਸ਼ਾਮਲ ਹੈ। ਉਧਰ, ਅੱਜ ਜ਼ਿਲ੍ਹੇ ’ਚ ਅੱਜ 155 ਹੋਰ ਪਾਜੇਟਿਵ ਕੇਸ ਮਿਲੇ ਹਨ। ਜਿਨ੍ਹਾਂ ’ਚ ਗਿਆਰਾਂ ਪੁਲੀਸ ਮੁਲਾਜ਼ਮ, ਦੋ ਸਿਹਤ ਕਰਮੀਂ ਤੇ ਤਿੰਨ ਗਰਭਵਤੀ ਔਰਤਾਂ ਸ਼ਾਮਲ ਹਨ। ਜ਼ਿਲ੍ਹੇ ’ਚ ਪਾਜੇਟਿਵ ਕੇਸਾਂ ਦੀ ਗਿਣਤੀ 3370 ਹੋ ਗਈ ਹੈ। ਸੱਜਰੇ ਪਾਜ਼ੇਟਿਵ ਕੇਸਾਂ ’ਚੋਂ 68 ਕੇਸ ਪਟਿਆਲਾ ਸ਼ਹਿਰ ਦੇ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਕਿਸਾਨ ਮੁੱਦੇ ’ਤੇ ਦਿੱਲੀ ਪੁਲੀਸ ਨੇ ਪੰਜਾਬ ਦੇ ਚਾਰ ਸੰਸਦ ਮੈਂਬਰਾਂ ਦੀ ‘ਕੁੱਟਮਾਰ’ ਕੀਤੀ: ਬਿੱਟੂ

ਕਿਸਾਨ ਮੁੱਦੇ ’ਤੇ ਦਿੱਲੀ ਪੁਲੀਸ ਨੇ ਪੰਜਾਬ ਦੇ ਚਾਰ ਸੰਸਦ ਮੈਂਬਰਾਂ ਦੀ ‘ਕੁੱਟਮਾਰ’ ਕੀਤੀ: ਬਿੱਟੂ

ਬਗ਼ੈਰ ਇਜਾਜ਼ਤ ਤੋਂ ਕੀਤਾ ਜਾ ਰਿਹਾ ਸੀ ਪ੍ਰਦਰਸ਼ਨ: ਪੁਲੀਸ

ਸ਼ਹਿਰ

View All