ਜ਼ਿਲ੍ਹਾ ਸੰਗਰੂਰ ’ਚ ਕਰੋਨਾ ਪੀੜਤ ਤਿੰਨ ਔਰਤਾਂ ਦੀ ਮੌਤ

ਜ਼ਿਲ੍ਹਾ ਸੰਗਰੂਰ ’ਚ ਕਰੋਨਾ ਪੀੜਤ ਤਿੰਨ ਔਰਤਾਂ ਦੀ ਮੌਤ

ਗੁਰਦੀਪ ਸਿੰਘ ਲਾਲੀ

ਸੰਗਰੂਰ, 13 ਅਗਸਤ

ਜ਼ਿਲ੍ਹਾ ਸੰਗਰੂਰ ’ਚ ਅੱਜ ਤਿੰਨ ਹੋਰ ਕਰੋਨਾ ਮਰੀਜ਼ਾਂ ਦੀ ਮੌਤ ਹੋਈ ਹੈ। ਮਰਨ ਵਾਲੀਆਂ ਤਿੰਨੋਂ ਔਰਤਾਂ ਹਨ। ਮ੍ਰਿਤਕਾਂ ’ਚ ਦੋ ਔਰਤਾਂ ਸ਼ਹਿਰ ਸੰਗਰੂਰ, ਜਦੋਂ ਕਿ ਇੱਕ ਅਹਿਮਦਗੜ੍ਹ ਨਾਲ ਸਬੰਧਤ ਹੈ। 11 ਦਿਨਾਂ ’ਚ ਜ਼ਿਲ੍ਹੇ ਅੰਦਰ 16 ਮਰੀਜ਼ਾਂ ਦੀ ਮੌਤ ਹੋਈ ਹੈ। ਜ਼ਿਲ੍ਹੇ ’ਚ ਕਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 44 ਤੱਕ ਜਾ ਪੁੱਜੀ ਹੈ, ਜਦੋਂ ਕਿ ਐਕਟਿਵ ਮਰੀਜ਼ਾਂ ’ਚੋਂ 4 ਦੀ ਹਾਲਤ ਗੰਭੀਰ ਹੈ। ਅੱਜ ਦੋ ਹੋਰ ਪੁਲੀਸ ਮੁਲਾਜ਼ਮ ਕਰੋਨਾ ਦੀ ਲਪੇਟ ’ਚ ਆਏ ਹਨ, ਜਦੋਂ ਕਿ 23 ਮਰੀਜ਼ਾਂ ਨੇ ਕਰੋਨਾ ਨੂੰ ਹਰਾ ਕੇ ਘਰ ਵਾਪਸੀ ਕੀਤੀ ਹੈ। ਜ਼ਿਲ੍ਹਾ ਸਿਹਤ ਪ੍ਰਸ਼ਾਸ਼ਨ ਦੇ ਬੁਲਾਰੇ ਅਨੁਸਾਰ ਕਰੋਨਾ ਪੀੜ੍ਹਤ ਤਿੰਨ ਔਰਤਾਂ ਦੀ ਮੌਤ ਹੋਈ ਹੈ। ਇਨ੍ਹਾਂ ’ਚੋ ਕਾਂਤਾ ਮਿੱਤਲ ਉਮਰ 70 ਸਾਲ ਵਾਸੀ ਰਾਮ ਬਸਤੀ ਸੰਗਰੂਰ ਦੀ ਰਹਿਣ ਵਾਲੀ ਹੈ। ਇਸ ਔਰਤ ਨੂੰ 11 ਅਗਸਤ ਨੂੰ ਆਈਵੀਵਾਈ ਹਸਪਤਾਲ ਮੁਹਾਲੀ ਵਿਖੇ ਦਾਖਲ ਕਰਵਾਇਆ ਗਿਆ ਸੀ। ਦੂਜੀ ਕਰੋਨਾ ਪੀੜ੍ਹਤ ਔਰਤ ਮਾਲਤੀ ਦੇਵੀ ਉਮਰ 60 ਸਾਲ ਮੈਗਜ਼ੀਨ ਮੁਹੱਲਾ ਨਾਭਾ ਗੇਟ ਸੰਗਰੂਰ ਦੀ ਵਸਨੀਕ ਸੀ। ਬਿਮਾਰ ਹੋਣ ’ਤੇ ਇਸਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ, ਜਿਸ ਨੂੰ 12 ਅਗਸਤ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਰੈਫ਼ਰ ਕਰ ਦਿੱਤਾ ਸੀ। ਤੀਜੀ ਔਰਤ ਆਸ਼ਾ ਉਮਰ 45 ਸਾਲ ਵਾਸੀ ਅਹਿਮਦਗੜ੍ਹ ਦੀ ਵਸਨੀਕ ਹੈ, ਜਿਸ ਨੂੰ 12 ਅਗਸਤ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਦਾਖਲ ਕਰਵਾਇਆ ਗਿਆ ਸੀ। ਅੱਜ ਦੋ ਪੁਲੀਸ ਮੁਲਾਜ਼ਮਾਂ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ ਜਿਨ੍ਹਾਂ ’ਚੋਂ ਇੱਕ ਸੰਗਰੂਰ ਜਦੋਂ ਕਿ ਦੂਜਾ ਕੌਹਰੀਆਂ ਨਾਲ ਸਬੰਧਤ ਹੈ। ਇ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ 1090 ਪਟਵਾਰੀ, 440 ਜੂਨੀਅਰ ਡਰਾਫਟਸਮੈਨ ਅਤੇ 35 ਸਹਾਇਕ ਜੇਲ੍ਹ ਸੁਪਰਡੈਂਟ ਦੀ ਭਰਤੀ ਪ੍ਰਕਿਰਿਆ ਸ਼ੁਰੂ

ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ 1090 ਪਟਵਾਰੀ, 440 ਜੂਨੀਅਰ ਡਰਾਫਟਸਮੈਨ ਅਤੇ 35 ਸਹਾਇਕ ਜੇਲ੍ਹ ਸੁਪਰਡੈਂਟ ਦੀ ਭਰਤੀ ਪ੍ਰਕਿਰਿਆ ਸ਼ੁਰੂ

ਛੇਤੀ ਜਾਰੀ ਹੋਵੇਗਾ ਇਸ਼ਤਿਹਾਰ ਤੇ ਮੰਗੀਆਂ ਜਾਣਗੀਆਂ ਆਨਲਾਈਨ ਅਰਜ਼ੀਆਂ

ਮੋਗਾ ’ਚ ਨਕਲੀ ਕੀਟਨਾਸ਼ਕਾਂ ਦੇ ਕਾਰੋਬਾਰ ਦਾ ਪਰਦਾਫ਼ਾਸ਼

ਮੋਗਾ ’ਚ ਨਕਲੀ ਕੀਟਨਾਸ਼ਕਾਂ ਦੇ ਕਾਰੋਬਾਰ ਦਾ ਪਰਦਾਫ਼ਾਸ਼

ਲੁਧਿਆਣਾ ਤੋਂ ਆਏ ਸਪਲਾਇਰ ਕਾਰ ਸਣੇ ਸਿਟੀ ਪੁਲੀਸ ਵੱਲੋਂ ਕਾਬੂ

ਸ਼ਹਿਰ

View All