ਨਕਲੀ ਦੁੱਧ ਬਣਾ ਕੇ ਵੇਚਣ ਵਾਲੇ ਤਿੰਨ ਵਿਅਕਤੀ ਗ੍ਰਿਫ਼ਤਾਰ : The Tribune India

ਨਕਲੀ ਦੁੱਧ ਬਣਾ ਕੇ ਵੇਚਣ ਵਾਲੇ ਤਿੰਨ ਵਿਅਕਤੀ ਗ੍ਰਿਫ਼ਤਾਰ

ਨਕਲੀ ਦੁੱਧ ਬਣਾ ਕੇ ਵੇਚਣ ਵਾਲੇ ਤਿੰਨ ਵਿਅਕਤੀ ਗ੍ਰਿਫ਼ਤਾਰ

ਨਕਲੀ ਦੁੱਧ ਦੇ ਮਾਮਲੇ ਵਿੱਚ ਫੜੇ ਗਏ ਮੁਲਜ਼ਮ ਪੁਲੀਸ ਪਾਰਟੀ ਨਾਲ।

ਪਵਨ ਕੁਮਾਰ ਵਰਮਾ/ਹਰਦੀਪ ਸਿੰਘ ਸੋਢੀ
ਧੂਰੀ, 16 ਅਗਸਤ

ਧੂਰੀ ਪੁਲੀਸ ਨੇ ਡੀ.ਐੱਸ.ਪੀ. ਯੋਗੇਸ਼ ਕੁਮਾਰ ਦੀ ਅਗਵਾਈ ਹੇਠ ਹਰਜਿੰਦਰ ਸਿੰਘ ਢਿੱਲੋਂ ਐੱਸ.ਐੱਚ.ਓ. ਥਾਣਾ ਸਿਟੀ ਧੂਰੀ ਦੀ ਟੀਮ ਵੱਲੋਂ ਨਕਲੀ ਦੁੱਧ ਬਣਾ ਕੇ ਵੇਚਣ ਦੇ ਦੋਸ਼ ਹੇਠ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਡੀ.ਐੱਸ.ਪੀ. ਯੋਗੇਸ਼ ਕੁਮਾਰ ਨੇ ਦੱਸਿਆ ਕਿ ਐੱਸ.ਐੱਚ.ਓ. ਹਰਜਿੰਦਰ ਸਿੰਘ ਢਿੱਲੋਂ ਦੀ ਨਿਗਰਾਨੀ ਹੇਠ ਮਿਲੀ ਗੁਪਤ ਸੂਚਨਾ ਦੇ ਆਧਾਰ ’ਤੇ ਗਗਨਦੀਪ ਕੁਮਾਰ ਵਾਸੀ ਤੇਗ ਬਹਾਦਰ ਨਗਰ, ਧੂਰੀ ਨੂੰ ਨਕਲੀ ਦੁੱਧ ਤਿਆਰ ਕਰਦੇ ਹੋਏ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਜੋ ਪ੍ਰਦੀਪ ਸਿੰਘ ਵਾਸੀ ਦਸਮੇਸ਼ ਨਗਰ ਧੂਰੀ ਅਤੇ ਕਿਰਨਦੀਪ ਸਿੰਘ ਵਾਸੀ ਹਥਨ ਨੂੰ ਆਪਣੇ ਨਾਲ ਰਲਾ ਕੇ ਵੱਡੀ ਪੱਧਰ ’ਤੇ ਨਕਲੀ ਦੁੱਧ ਦਾ ਕਾਰੋਬਾਰ ਚਲਾ ਰਿਹਾ ਸੀ। ਇਸ ਸਬੰਧੀ ਪੁਲੀਸ ਨੇ ਕੇਸ ਦਰਜ ਕਰ ਕੇ ਪੜਤਾਲ ਆਰੰਭ ਕਰ ਦਿੱਤੀ ਹੈ।

ਇਸ ਮੌਕੇ ਫੂਡ ਸੇਫਟੀ ਅਫ਼ਸਰ ਗੌਰਵ ਕੁਮਾਰ ਨੇ ਆਪਣੀ ਟੀਮ ਸਮੇਤ ਪੁਲੀਸ ਦੀ ਹਾਜ਼ਰੀ ਵਿੱਚ ਬਰਾਮਦ ਸਾਮਾਨ ਵਿੱਚੋਂ ਸੈਂਪਲ ਭਰੇ ਜੋ ਵਿਭਾਗ ਵੱਲੋਂ ਨਿਰੀਖਣ ਲਈ ਸਬੰਧਤ ਲੈਬ ਵਿੱਚ ਭੇਜੇ ਜਾਣਗੇ। ਬਰਾਮਦ ਕੀਤੇ ਸਾਮਾਨ ਵਿੱਚ ਪੀ.ਬੀ. 13 ਬੀ.ਸੀ. 2452 ਬਲੈਰੋ ਗੱਡੀ, ਪਿਕਅੱਪ ਟੈਂਕਰ ਸਮੇਤ 1000 ਕਿਲੋ ਦੁੱਧ, 85 ਕਿਲੋਗ੍ਰਾਮ ਸਕਿਮਡ ਮਿਲਕ, 20 ਕਿਲੋਗ੍ਰਾਮ ਮਿਕਸ ਤਰਲ ਦੁੱਧ, 15 ਕਿਲੋਗ੍ਰਾਮ ਤਰਲ ਗੁਲੂਕੋਸ, ਇੱਕ ਦੁੱਧ ਮਿਕਸ ਕਰਨ ਵਾਲਾ ਪਲੰਜਰ, ਇੱਕ ਇਲੈਕਟ੍ਰਿਕ ਹੈਂਡ ਬਲੈਂਡਰ, 2 ਕਿਲੋਗ੍ਰਾਮ ਐਸਿਡ, ਇੱਕ ਫੈਟ ਚੈੱਕ ਕਰਨ ਵਾਲੀ ਮਸ਼ੀਨ, 2 ਖਾਲੀ ਨੀਲੇ ਰੰਗ ਦੇ ਡਰੰਮ ਤੇ 2 ਪੀਸ ਪਲਾਸਟਿਕ ਦੇ ਪਾਈਪ ਸ਼ਾਮਲ ਹਨ। ਇਸ ਦੌਰਾਨ ਡੀ.ਐੱਸ.ਪੀ. ਯੋਗੇਸ਼ ਕੁਮਾਰ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰ ਕੇ ਪੁਲੀਸ ਰਿਮਾਂਡ ਹਾਸਲ ਕੀਤਾ ਜਾਵੇਗਾ ਤੇ ਡੂੰਘਾਈ ਨਾਲ ਨਕਲੀ ਦੁੱਧ ਬਣਾਉਣ ਦੇ ਤਰੀਕੇ ਅਤੇ ਸਪਲਾਈ ਬਾਰੇ ਪੁੱਛਗਿੱਛ ਕੀਤੀ ਜਾਵੇਗੀ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵਧਦੀਆਂ ਕੀਮਤਾਂ ਅਤੇ ਅਰਥਚਾਰੇ ਦੀ ਖੜੋਤ

ਵਧਦੀਆਂ ਕੀਮਤਾਂ ਅਤੇ ਅਰਥਚਾਰੇ ਦੀ ਖੜੋਤ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਬੇਹਿਸਾਬ ਲਾਲਚ ਦੇ ਘੁੱਟ

ਬੇਹਿਸਾਬ ਲਾਲਚ ਦੇ ਘੁੱਟ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਮੁੱਖ ਖ਼ਬਰਾਂ

ਗੁਜਰਾਤ ’ਚ ਭਾਜਪਾ ਨੇ ਇਤਿਹਾਸ ਸਿਰਜਿਆ

ਗੁਜਰਾਤ ’ਚ ਭਾਜਪਾ ਨੇ ਇਤਿਹਾਸ ਸਿਰਜਿਆ

* ਲਗਾਤਾਰ ਸੱਤਵੀਂ ਵਾਰ ਅਸੈਂਬਲੀ ਚੋਣ ਜਿੱਤੀ * ਪੰਜ ਸੀਟਾਂ ਜਿੱਤਣ ਵਾਲੀ...

ਹਿਮਾਚਲ ਕਾਂਗਰਸ ਦੇ ਹੱਥ

ਹਿਮਾਚਲ ਕਾਂਗਰਸ ਦੇ ਹੱਥ

* ਹਿਮਾਚਲ ’ਚ ‘ਰਿਵਾਜ ਨਹੀਂ ਰਾਜ ਬਦਲਿਆ’ * ਕਾਂਗਰਸ ਨੂੰ ਮਿਲਿਆ ਸਪੱਸ਼ਟ ...

ਕੁਆਰਟਰ ਫਾਈਨਲ ਮੁਕਾਬਲੇ ਅੱਜ ਤੋਂ

ਕੁਆਰਟਰ ਫਾਈਨਲ ਮੁਕਾਬਲੇ ਅੱਜ ਤੋਂ

ਬ੍ਰਾਜ਼ੀਲ ਤੇ ਕ੍ਰੋਏਸ਼ੀਆ ਹੋਣਗੇ ਆਹਮੋ-ਸਾਹਮਣੇ

ਸ਼ਹਿਰ

View All