DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਬੈਂਕ ਮੁਲਾਜ਼ਮਾਂ ਦੀ ਤਿੰਨ ਰੋਜ਼ਾ ਹੜਤਾਲ ਅੱਜ ਤੋਂ

ਐਤਵਾਰ ਨੂੰ ਛੁੱਟੀ ਹੋਣ ਦੇ ਬਾਵਜੂਦ ਖੁੱਲ੍ਹੇ ਰਹੇ ਬੈਂਕ

  • fb
  • twitter
  • whatsapp
  • whatsapp
featured-img featured-img
ਬੈਂਕ ਮੁਲਾਜ਼ਮਾਂ ਦੀ ਹੜਤਾਲ ਦੇ ਮੱਦੇਨਜ਼ਰ ਪਟਿਆਲਾ ਵਿੱਚ ਐਤਵਾਰ ਨੂੰ ਖੁੱਲ੍ਹੀ ਐੱਸ ਬੀ ਆਈ ਦੀ ਬਰਾਂਚ। -ਫੋਟੋ: ਰਾਜੇਸ਼ ਸੱਚਰ
Advertisement

ਬੈਂਕਾਂ ਵਿਚ ਪੰਜ ਦਿਨਾਂ ਦੇ ਹਫ਼ਤੇ ਅਤੇ ਹੋਰ ਮੰਗਾਂ ਲਈ ਬੈਂਕ ਮੁਲਾਜ਼ਮ 28 ਤੋਂ 30 ਸਤੰਬਰ ਤੱਕ ਤਿੰਨ ਦਿਨਾਂ ਹੜਤਾਲ ’ਤੇ ਜਾ ਰਹੇ ਹਨ। ਇਸ ਹੜਤਾਲ ਦੇ ਮੱਦੇਨਜ਼ਰ ਅੱਜ ਪੰਜਾਬ ਦੀਆਂ ਸਾਰੀਆਂ ਬੈਂਕਾਂ ਗਾਹਕਾਂ ਦੀ ਸਹੂਲਤ ਲਈ ਖੁੱਲ੍ਹੀਆਂ ਰਹੀਆਂ। ਐਤਵਾਰ ਦੀ ਛੁੱਟੀ ਹੋਣ ਦੇ ਬਾਵਜੂਦ ਅੱਜ ਬੈਂਕਾਂ ਵਿਚ ਆਮ ਵਾਂਗ ਕੰਮ ਹੋਇਆ। ਬੈਂਕਾਂ ਵੱਲੋਂ ਜਾਰੀ ਨੋਟ ਅਨੁਸਾਰ ਬੈਂਕਾਂ ਨੇ ਆਪਣੇ ਗਾਹਕਾਂ ਲਈ ਐਡਵਾਇਜ਼ਰੀ ਜਾਰੀ ਕੀਤੀ ਹੈ। ਬੈਂਕ ਨੇ ਕਿਹਾ ਹੈ ਕਿ ਯੂਨਾਈਟਡ ਫੋਰਮ ਆਫ ਬੈਂਕ ਯੂਨੀਅਨਜ਼ (ਯੂ ਐੱਫ ਬੀ ਯੂ) ਵੱਲੋਂ 28 ਤੋਂ 30 ਸਤੰਬਰ ਤੱਕ ਤਿੰਨ ਦਿਨਾਂ ਦੀ ਹੜਤਾਲ ਦੀ ਤਜਵੀਜ਼ ਹੈ। ਹੜਤਾਲ ਮੌਕੇ ਜ਼ਰੂਰੀ ਬੈਂਕਿੰਗ ਸੇਵਾਵਾਂ ਦੇਣ ਲਈ ਬੈਂਕਾਂ ਵੱਲੋਂ ਸੰਭਵ ਯਤਨ ਕੀਤਾ ਜਾ ਰਿਹਾ ਹੈ। ਉਨ੍ਹਾਂ ਅਪੀਲ ਕੀਤੀ ਗਾਹਕ ਹੜਤਾਲ ਦੀਆਂ ਤਰੀਕਾਂ ਤੋਂ ਪਹਿਲਾਂ ਆਪਣੇ ਮਹੱਤਵਪੂਰਨ ਬੈਂਕਿੰਗ ਲੈਣ-ਦੇਣ ਪੂਰੇ ਕਰ ਲੈਣ, ਨਕਦੀ ਦੀ ਲੋੜ ਲਈ ਏ ਟੀ ਐੱਮ ਤੇ ਏ ਡੀ ਡਬਲਿਊ ਐੱਮ ਦੀ ਵਰਤੋਂ ਕਰਨ, ਕਸਟਮਰ ਸਰਵਿਸ ਪੁਆਇੰਟਸ ਦੀ ਵਰਤੋਂ ਕਰਨ, ਇੰਟਰਨੈੱਟ ਬੈਂਕਿੰਗ, ਯੋਨੋ ਐਪ, ਮੋਬਾਈਲ ਬੈਂਕਿੰਗ, ਯੂ ਪੀ ਆਈ ਅਤੇ ਹੋਰ ਡਿਜੀਟਲ ਮਾਧਿਅਮਾਂ ਨੂੰ ਤਰਜੀਹ ਦਿੱਤੀ ਜਾਵੇ।

ਸੰਗਰੂਰ (ਬੀਰ ਇੰਦਰ ਸਿੰਘ ਬਨਭੌਰੀ): ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅਨਜ਼ (ਯੂ ਐੱਫ ਬੀ ਯੂ) ਦੇ ਸੱਦੇ ’ਤੇ ਦੇਸ਼ ਵਿਆਪੀ ਸਰਕਾਰੀ ਬੈਂਕਾਂ ਵੱਲੋਂ ਕੀਤੀ ਜਾਣ ਵਾਲੀ ਤਿੰਨ ਰੋਜ਼ਾ ਹੜਤਾਲ ਤੋਂ ਪਹਿਲਾਂ ਅੱਜ ਐਤਵਾਰ ਨੂੰ ਬੈਂਕ ਖੁੱਲ੍ਹੇ ਰਹੇ। ਬੇਸ਼ੱਕ ਬੈਂਕਾਂ ਵਿੱਚ ਸਟਾਫ ਆਮ ਵਾਂਗ ਆਇਆ ਪਰ ਐਤਵਾਰ ਹੋਣ ਕਰ ਕੇ ਆਮ ਲੋਕਾਂ ਨੂੰ ਬੈਂਕਾਂ ਦੇ ਖੁੱਲ੍ਹਣ ਦਾ ਇਲਮ ਨਹੀਂ ਸੀ। ਇਸ ਲਈ ਬੈਂਕਾਂ ਵਿੱਚ ਬਹੁਤੀ ਰੌਣਕ ਨਹੀਂ ਰਹੀ। ਇਸ ਮੌਕੇ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਅਮਿਤ ਗੋਇਲ ਨੇ ਕਿਹਾ ਕਿ ਇਸ ਹੜਤਾਲ ਦਾ ਮੁੱਖ ਏਜੰਡਾ ਪੰਜ ਦਿਨਾਂ ਦੀ ਬੈਂਕਿੰਗ ਲਾਗੂ ਕਰਵਾਉਣਾ ਅਤੇ ਪੀ ਐੱਲ ਆਈ ਮਿਲਣ ਵਿੱਚ ਕੀਤੇ ਜਾ ਰਹੇ ਵਿਤਕਰੇ ਦਾ ਵਿਰੋਧ ਕਰਨਾ ਹੈ। ਉਨ੍ਹਾਂ ਕਿਹਾ ਕਿ ਬੈਂਕ ਮੁਲਾਜ਼ਮਾਂ ਵੱਲੋਂ 28, 29 ਅਤੇ 30 ਸਤੰਬਰ ਨੂੰ ਹੜਤਾਲ ਕੀਤੀ ਜਾ ਰਹੀ ਹੈ, ਜੇ ਮੰਗਾਂ ਨਾ ਮੰਨੀਆਂ ਤਾਂ ਅਕਤੂਬਰ ਮਹੀਨੇ ਵਿੱਚ ਵੀ ਸੰਘਰਸ਼ ਜਾਰੀ ਰਹਿ ਸਕਦਾ ਹੈ। ਇੱਕ ਹੋਰ ਬੈਂਕ ਮੁਲਾਜ਼ਮ ਨੇ ਕਿਹਾ ਕਿ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਬੈਂਕ ਅਮਲੇ ਨੂੰ ਐਤਵਾਰ ਨੂੰ ਵੀ ਬੁਲਾਇਆ ਗਿਆ ਹੈ, ਇਸ ਫ਼ੈਸਲੇ ਕਾਰਨ ਬੈਂਕ ਮੁਲਾਜ਼ਮਾਂ ਵਿੱਚ ਨਾਰਾਜ਼ਗੀ ਹੈ।

Advertisement

Advertisement
Advertisement
×