ਤਿੰਨ ਮੁਲਜ਼ਮ ਅਸਲੇ ਸਮੇਤ ਕਾਬੂ

ਤਿੰਨ ਮੁਲਜ਼ਮ ਅਸਲੇ ਸਮੇਤ ਕਾਬੂ

ਸੀਆਈਏ ਸਟਾਫ ਮਾਹੋਰਾਣਾ ਵੱਲੋਂ ਕਾਬੂ ਕੀਤੇ ਨੌਜਵਾਨ। -ਫੋਟੋ: ਰਾਣੂ

ਨਿੱਜੀ ਪੱਤਰ ਪ੍ਰੇਰਕ
ਮਾਲੇਰਕੋਟਲਾ, 3 ਅਗਸਤ

ਸੀਆਈਏ ਸਟਾਫ ਮਾਹੋਰਾਣਾ ਦੀ ਟੀਮ ਨੇ ਤਿੰਨ ਵਿਅਕਤੀਆਂ ਨੂੰ 2 ਪਿਸਤੌਲਾਂ, 2 ਮੈਗਜ਼ੀਨ 8 ਰੌਂਦ 32 ਬੋਰ, ਇਕ ਸਕਾਰਪਿਓ ਅਤੇ ਇੱਕ ਆਈ-20 ਕਾਰ ਸਮੇਤ ਕਾਬੂ ਕੀਤਾ ਹੈ। ਪੁਲੀਸ ਨੇ ਪਹਿਲਾਂ ਮੁਹੰਮਦ ਰਿਜ਼ਵਾਨ ਉਰਫ਼ ਸੀਬੀਜ਼ੈੱਡ ਨੂੰ ਮੁਖ਼ਬਰੀ ਦੇ ਆਧਾਰ 'ਤੇ ਰਾਏਕੋਟ ਪੁਲ ਨੇੜੇ ਸਕਾਰਪਿਉ ਕਾਰ ਵਿੱਚੋਂ ਦੇਸੀ ਪਿਸਤੌਲ ਸਮਿਥ ਐਂਡ ਵੈਸਨ 32 ਬੋਰ ਸਮੇਤ ਮੈਗਜ਼ੀਨ ਅਤੇ 2 ਰੌਂਦ 32 ਬੋਰ ਸਮੇਤ ਕਾਬੂ ਕੀਤਾ। ਉਨਾਂ ਦੱਸਿਆ ਕਿ ਰਿਜ਼ਵਾਨ ਉਰਫ ਸੀਬੀਜ਼ੈੱਡ ਦੀ ਪੁੱਛਗਿੱਛ ’ਤੇ ਦੋ ਹੋਰ ਨੌਜਵਾਨਾਂ ਜਗਦੀਪ ਸਿੰਘ ਵਾਸੀ ਤਲਵੰਡੀ ਰਾਏਕੇ ਅਤੇ ਮੁਹੰਮਦ ਅੰਸ ਵਾਸੀ ਮਾਲੇਰਕੋਟਲਾ ਨੂੰ ਆਈ-20 ਕਾਰ ਵਿੱਚੋਂ ਕਾਬੂ ਕੀਤਾ।

ਉਨ੍ਹਾਂ ਦੱਸਿਆ ਕਿ ਜਗਦੀਪ ਸਿੰਘ ਤੋਂ ਇਕ ਸਮਿੱਥ ਐਂਡ ਵੈਸਨ 32 ਬੋਰ ਪਿਸਟਲ ਇਕ ਮੈਗਜ਼ੀਨ ਅਤੇ 2 ਰੌਂਦ 32 ਬੋਰ ਅਤੇ ਮੁਹੰਮਦ ਅੰਸ਼ ਤੋਂ 4 ਰੌਂਦ 32 ਬੋਰ ਬਰਾਮਦ ਕੀਤੇ ਹਨ। ਮੁੱਢਲੀ ਪੁੱਛ-ਗਿੱਛ ਦੌਰਾਨ ਨੌਜਵਾਨਾਂ ਨੇ ਮੰਨਿਆ ਕਿ ਇਹ ਪਿਸਤੌਲ ਉਹ ਆਪਣੇ ਵਿਰੋਧੀਆਂ ਨੂੰ ਡਰਾਉਣ ਲਈ ਯੂ.ਪੀ ਤੋਂ ਲੈ ਕੇ ਆਏ ਸਨ। ਪੁਲੀਸ ਨੇ ਮੁਲਜ਼ਮਾਂ ਖ਼ਿਲਾਫ਼ ਆਰਮਜ਼ ਐਕਟ ਤਹਿਤ ਥਾਣਾ ਸ਼ਹਿਰੀ-2 ਮਾਲੇਰਕੋਟਲਾ ਵਿੱਚ ਕੇਬਸ ਦਰਜ ਕਰ ਲਿਆ ਹੈ।

ਚੋਰੀ ਦੇ ਮੋਟਰਸਾਈਕਲ ਸਮੇਤ ਮੁਲਜ਼ਮ ਕਾਬੂ

ਭਵਾਨੀਗੜ੍ਹ (ਪੱਤਰ ਪ੍ਰੇਰਕ): ਇੱਥੋਂ ਦੀ ਪੁਲੀਸ ਨੇ ਗੁਰੂ ਤੇਗ ਬਹਾਦਰ ਸਟੇਡੀਅਮ ਦੇ ਬਾਹਰੋਂ ਕੁਝ ਦਿਨ ਪਹਿਲਾਂ ਚੋਰੀ ਕੀਤੇ ਮੋਟਰਸਾਈਕਲ ਸਮੇਤ ਚੋਰ ਨੂੰ ਕਾਬੂ ਕੀਤਾ ਗਿਆ। ਥਾਣਾ ਮੁਖੀ ਗੁਰਦੀਪ ਸਿੰਘ ਸੰਧੂ ਨੇ ਦੱਸਿਆ ਕਿ ਅਜੀਤ ਨਗਰ ਭਵਾਨੀਗੜ੍ਹ ਦੇ ਵਾਸੀ ਸੋਨੂੰ ਦਾ ਹੀਰੋ ਸਪਲੈਂਡਰ ਮੋਟਰਸਾਈਕਲ ਕੁਝ ਦਿਨ ਪਹਿਲਾਂ ਸਟੇਡੀਅਮ ਦੇ ਬਾਹਰੋਂ ਚੋਰੀ ਹੋ ਗਿਆ ਸੀ। ਐੱਸਆਈ ਰਣਜੀਤ ਸਿੰਘ ਨੇ ਮੁਖਬਰੀ ਦੇ ਆਧਾਰ ’ਤੇ ਬੁੱਧ ਸਿੰਘ ਉਰਫ਼ ਲਾਡੀ ਵਾਸੀ ਬਾਲਦ ਖੁਰਦ ਨੂੰ ਕਾਕੜਾ ਰੋਡ ਭਵਾਨੀਗੜ੍ਹ ਤੋਂ ਗ੍ਰਿਫਤਾਰ ਕੀਤਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸਿੱਖਿਆ ਦਾ ਮਕਸਦ ਤੇ ਦਰਜਾਬੰਦੀ ਦਾ ਸਵਾਲ

ਸਿੱਖਿਆ ਦਾ ਮਕਸਦ ਤੇ ਦਰਜਾਬੰਦੀ ਦਾ ਸਵਾਲ

ਆਜ਼ਾਦੀ ਘੁਲਾਟੀਏ ਪ੍ਰੇਮਦੱਤ ਵਰਮਾ ਨੂੰ ਯਾਦ ਕਰਦਿਆਂ

ਆਜ਼ਾਦੀ ਘੁਲਾਟੀਏ ਪ੍ਰੇਮਦੱਤ ਵਰਮਾ ਨੂੰ ਯਾਦ ਕਰਦਿਆਂ

ਭੈਅ ਦਾ ਸਾਮਰਾਜ

ਭੈਅ ਦਾ ਸਾਮਰਾਜ

ਕਿਉਂ ਹੈ ਸਿਹਤ ਉੱਪਰ ਬਿਮਾਰੀ ਦੀ ਸਰਦਾਰੀ

ਕਿਉਂ ਹੈ ਸਿਹਤ ਉੱਪਰ ਬਿਮਾਰੀ ਦੀ ਸਰਦਾਰੀ

ਸੰਸਾਰ ਪ੍ਰਸੰਨਤਾ ਦਰਜਾਬੰਦੀ ਵਿਚ ਭਾਰਤ

ਸੰਸਾਰ ਪ੍ਰਸੰਨਤਾ ਦਰਜਾਬੰਦੀ ਵਿਚ ਭਾਰਤ

ਆਰਥਿਕ ਨਾ-ਬਰਾਬਰੀ ਜਮਹੂਰੀਅਤ ਲਈ ਖ਼ਤਰਾ

ਆਰਥਿਕ ਨਾ-ਬਰਾਬਰੀ ਜਮਹੂਰੀਅਤ ਲਈ ਖ਼ਤਰਾ

ਸ਼ਹਿਰ

View All