DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਲੁੱਟ ਤੇ ਕਤਲ ਦੇ ਦੋਸ਼ ਹੇਠ ਤਿੰਨ ਮੁਲਜ਼ਮ ਗ੍ਰਿਫ਼ਤਾਰ

ਲੁੱਟੇ ਚਾਂਦੀ ਤੇ ਬਨਾਉਟੀ ਗਹਿਣੇ ਬਰਾਮਦ, ਹਫ਼ਤਾ ਪਹਿਲਾਂ ਵਾਪਰੀ ਸੀ ਘਟਨਾ

  • fb
  • twitter
  • whatsapp
  • whatsapp
Advertisement
ਲਹਿਰਾਗਾਗਾ ਵਿੱਚ ਕਰੀਬ ਹਫ਼ਤਾ ਪਹਿਲਾਂ ਘਰ ਵਿੱਚ ਲੁੱਟ ਅਤੇ ਮਕਾਨ ਮਾਲਕ ਦੇ ਕਤਲ ਦੀ ਵਾਪਰੀ ਘਟਨਾ ਦਾ ਪਰਦਾਫਾਸ਼ ਕਰਦਿਆਂ ਸੰਗਰੂਰ ਜ਼ਿਲ੍ਹਾ ਪੁਲੀਸ ਨੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਲੁੱਟੇ ਹੋਏ ਚਾਂਦੀ ਤੇ ਬਨਾਉਟੀ ਗਹਿਣੇ ਬਰਾਮਦ ਕਰ ਲਏ ਹਨ।

ਪ੍ਰੈੱਸ ਕਾਨਫਰੰਸ ਦੌਰਾਨ ਜ਼ਿਲ੍ਹਾ ਪੁਲੀਸ ਮੁਖੀ ਸਰਤਾਜ ਸਿੰਘ ਚਾਹਲ ਨੇ ਦੱਸਿਆ ਕਿ ਬੀਤੀ 2 ਜਨਵਰੀ ਦੀ ਰਾਤ ਨੂੰ ਕ੍ਰਿਸ਼ਨ ਕੁਮਾਰ ਉਰਫ ਨੀਟਾ ਵਾਸੀ ਲਹਿਰਾ ਦੇ ਘਰ ਅੰਦਰ ਤਿੰਨ ਅਣਪਛਾਤੇ ਵਿਅਕਤੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਦਾਖਲ ਹੋਏ ਸਨ ਜਿਨ੍ਹਾਂ ਵੱਲੋਂ ਘਰ ਵਿੱਚੋਂ ਕਰੀਬ 15 ਹਜ਼ਾਰ ਰੁਪਏ ਨਕਦ ਤੇ ਕੁਝ ਸਾਮਾਨ ਦੀ ਲੁੱਟ ਕੀਤੀ ਗਈ। ਇਸ ਘਟਨਾ ਦੌਰਾਨ ਮਕਾਨ ਮਾਲਕ ਕ੍ਰਿਸ਼ਨ ਕੁਮਾਰ ਉਰਫ ਨੀਟਾ ਦੇ ਸੱਟਾਂ ਲੱਗਣ ਕਾਰਨ ਮੌਤ ਹੋ ਗਈ ਸੀ। ਮ੍ਰਿਤਕ ਕ੍ਰਿਸ਼ਨ ਕੁਮਾਰ ਉਰਫ ਨੀਟਾ ਦੇ ਰਿਸ਼ਤੇਦਾਰ ਜਤਿੰਦਰ ਕੁਮਾਰ ਉਰਫ ਕਾਕਾ ਵਾਸੀ ਟੋਹਾਣਾ (ਹਰਿਆਣਾ) ਦੇ ਬਿਆਨ ’ਤੇ ਥਾਣਾ ਲਹਿਰਾ ਵਿਚ ਤਿੰਨ ਨਾਮਾਲੂਮ ਵਿਅਕਤੀਆਂ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਗਈ।

Advertisement

ਮਾਮਲੇ ਦੀ ਜਾਂਚ ਲਈ ਐੱਸ ਪੀ (ਇਨਵੈਸਟੀਗੇਸ਼ਨ) ਦਵਿੰਦਰ ਅੱਤਰੀ ਦੀ ਅਗਵਾਈ ਹੇਠ ਵੱਖ ਵੱਖ ਟੀਮਾਂ ਬਣਾ ਕੇ ਟੈਕਨੀਕਲ ਢੰਗ ਨਾਲ ਤਫਤੀਸ਼ ਅਮਲ ਵਿੱਚ ਲਿਆਂਦੀ ਗਈ। ਤਫਤੀਸ਼ ਦੌਰਾਨ ਘਟਨਾ ਨੂੰ ਅੰਜ਼ਾਮ ਦੇਣ ਵਾਲੇ ਤਿੰਨ ਜਣਿਆਂ ਅਕਾਸ਼ਦੀਪ ਸ਼ਰਮਾ (23) ਉਰਫ ਲੱਕੀ ਵਾਸੀ ਲਹਿਰਾ, ਮਨਪ੍ਰੀਤ ਸਿੰਘ (25) ਉਰਫ ਬੀਰੂ ਵਾਸੀ ਖਾਈ ਬਸਤੀ ਲਹਿਰਾ ਅਤੇ ਸਨੀ ਕੁਮਾਰ (21) ਉਰਫ ਮੰਗਲ ਵਾਸੀ ਲਹਿਰਾ ਨੂੰ ਗ੍ਰਿਫ਼ਤਾਰ ਕਰ ਕੇ ਜੁਰਮ 331(8), 309(4) ਭਾਰਤੀ ਨਿਆਂ ਸੰਹਿਤਾ (460, 392 ਆਈ ਪੀ ਸੀ) ਦਾ ਵਾਧਾ ਕੀਤਾ ਗਿਆ।

Advertisement

ਸ੍ਰੀ ਚਾਹਲ ਨੇ ਦੱਸਿਆ ਕਿ ਪੁਲੀਸ ਨੂੰ ਪਹਿਲੀ ਨਜ਼ਰੇ ਇਹ ਮਾਮਲਾ ਪੈਸਿਆਂ ਦੇ ਆਪਸੀ ਲੈਣ ਦੇਣ ਨਾਲ ਸਬੰਧਤ ਲੱਗਦਾ ਸੀ। ਮਨਪ੍ਰੀਤ ਸਿੰਘ ਤੋਂ ਬਿਨਾਂ ਦੋਵੇਂ ਮੁਲਜ਼ਮ ਅਪਰਾਧੀ ਕਿਸਮ ਦੇ ਵਿਅਕਤੀ ਹਨ ਜਿਨ੍ਹਾਂ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦਿੰਦਿਆਂ ਕ੍ਰਿਸ਼ਨ ਕੁਮਾਰ ਦਾ ਕਤਲ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮਾਂ ਤੋਂ ਪੁੱਛ- ਪੜਤਾਲ ਜਾਰੀ ਹੈ ਅਤੇ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। ਇਸ ਮੌਕੇ ਐੱਸ ਪੀ ਦਵਿੰਦਰ ਅੱਤਰੀ ਅਤੇ ਡੀ ਐੱਸ ਪੀ ਦਲਜੀਤ ਸਿੰਘ ਵਿਰਕ ਵੀ ਮੌਜੂਦ ਸਨ।

Advertisement
×