DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਜੰਗਲਾਤ ਦੀ ਜ਼ਮੀਨ ਤੋਂ ਕਬਜ਼ੇ ਹਟਾਉਣ ਲਈ ਤੀਜਾ ਹੰਭਲਾ

ਇੱਥੋਂ ਦੇ ਨਵੇਂ ਬੱਸ ਸਟੈਂਡ ਤੋਂ ਸਰਹਿੰਦ ਰੋਡ ਤੱਕ ਜੰਗਲਾਤ ਵਿਭਾਗ ਦੀ ਜ਼ਮੀਨ ਤੋਂ ਨਾਜਾਇਜ਼ ਕਬਜ਼ੇ ਛੁਡਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਡੀ ਸੀ ਦੇ ਹੁਕਮਾਂ ਉੱਤੇ ਤੀਜੀ ਵਾਰ ਕਾਰਵਾਈ ਕੀਤੀ ਹੈ। ਇਸ ਤੋਂ ਪਹਿਲਾਂ ਵੀ ਕਬਜ਼ੇ ਹਟਾਉਣ ਲਈ ਦੋ ਵਾਰ...

  • fb
  • twitter
  • whatsapp
  • whatsapp
featured-img featured-img
ਨਾਜਾਇਜ਼ ਕਬਜ਼ੇ ਹਟਾਉਣ ਲਈ ਲਾਏ ਗਏ ਬੂਟੇ।
Advertisement

ਇੱਥੋਂ ਦੇ ਨਵੇਂ ਬੱਸ ਸਟੈਂਡ ਤੋਂ ਸਰਹਿੰਦ ਰੋਡ ਤੱਕ ਜੰਗਲਾਤ ਵਿਭਾਗ ਦੀ ਜ਼ਮੀਨ ਤੋਂ ਨਾਜਾਇਜ਼ ਕਬਜ਼ੇ ਛੁਡਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਡੀ ਸੀ ਦੇ ਹੁਕਮਾਂ ਉੱਤੇ ਤੀਜੀ ਵਾਰ ਕਾਰਵਾਈ ਕੀਤੀ ਹੈ। ਇਸ ਤੋਂ ਪਹਿਲਾਂ ਵੀ ਕਬਜ਼ੇ ਹਟਾਉਣ ਲਈ ਦੋ ਵਾਰ ਕਾਰਵਾਈ ਕੀਤੀ ਗਈ ਸੀ, ਪਰ ਕਬਜ਼ਾਧਾਰਕਾਂ ਨੇ ਮੁੜ ਰੁੱਖ ਪੁੱਟ ਕੇ ਕਬਜ਼ਾ ਕਰ ਲਿਆ ਸੀ। ਹੁਣ ਡਿਪਟੀ ਕਮਿਸ਼ਨਰ ਵੱਲੋਂ ਜੰਗਲਾਤ ਵਿਭਾਗ ਨੂੰ ਸਖ਼ਤ ਹਦਾਇਤਾਂ ਜਾਰੀ ਕਰਨ ਮਗਰੋਂ ਇਹ ਕਾਰਵਾਈ ਆਰੰਭੀ ਗਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਪਹਿਲਾਂ ਵੀ ਦੋ ਵਾਰ ਸੜਕ ਦੇ ਇੱਕ ਪਾਸੇ (ਬੱਸ ਸਟੈਂਡ ਵੱਲ) ਟੋਏ ਪੁੱਟ ਕੇ ਰੁੱਖ ਲਾਏ ਗਏ ਸਨ। ਦੋਸ਼ ਹੈ ਕਿ ਜੰਗਲਾਤ ਵਿਭਾਗ ਦੇ ਇੱਕ ਅਧਿਕਾਰੀ ਦੀ ਕਥਿਤ ਮਿਲੀਭੁਗਤ ਨਾਲ ਕਬਜ਼ਾਧਾਰਕਾਂ ਨੇ ਰੁੱਖ ਪੁੱਟ ਦਿੱਤੇ ਅਤੇ ਟੋਏ ਬੰਦ ਕਰਕੇ ਉੱਥੇ ਆਪਣਾ ਸਾਮਾਨ ਰੱਖ ਕੇ ਮੁੜ ਵਪਾਰ ਕਰਨਾ ਸ਼ੁਰੂ ਕਰ ਦਿੱਤਾ ਸੀ। ਸੂਤਰ ਦੱਸਦੇ ਹਨ ਕਿ ਅਧਿਕਾਰੀ ਨੇ ਕਬਜ਼ਾਧਾਰਕਾਂ ਨਾਲ ਮਿਲ ਕੇ ਰੁੱਖ ਪੁੱਟਣ ਦਾ ਅਪਰਾਧ ਕਰਵਾਇਆ ਸੀ।

Advertisement

ਇਸ ਸਬੰਧੀ ਸ਼ਿਕਾਇਤਾਂ ਮਿਲਣ ਮਗਰੋਂ ਪਿਛਲੇ ਦਿਨੀਂ ਡੀ ਸੀ ਪਟਿਆਲਾ ਨੇ ਸਵੇਰੇ-ਸਵੇਰੇ ਇਨ੍ਹਾਂ ਨਾਜਾਇਜ਼ ਕਬਜ਼ਿਆਂ ਦਾ ਜਾਇਜ਼ਾ ਲਿਆ ਸੀ। ਇਸ ਦੌਰੇ ਮਗਰੋਂ ਹੁਣ ਮੁੜ ਕਬਜ਼ੇ ਹਟਾ ਕੇ ਉੱਥੇ ਟੋਏ ਪੁੱਟ ਕੇ ਰੁੱਖ ਲਗਵਾ ਦਿੱਤੇ ਗਏ ਹਨ। ਦੂਜੇ ਪਾਸੇ ਇਲਾਕੇ ਦੇ ਲੋਕਾਂ ਦਾ ਖ਼ਦਸ਼ਾ ਹੈ ਕਿ ਸਰਕਾਰੇ-ਦਰਬਾਰੇ ਪਹੁੰਚ ਰੱਖਣ ਵਾਲੇ ਕਬਜ਼ਾਧਾਰਕ ਮੁੜ ਇਨ੍ਹਾਂ ਰੁੱਖਾਂ ਨੂੰ ਪੁੱਟ ਦੇਣਗੇ। ਹਾਲਾਂਕਿ ਜੰਗਲਾਤ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ ਹੁਣ ਕਿਸੇ ਵੀ ਹਾਲਤ ਵਿੱਚ ਨਾਜਾਇਜ਼ ਕਬਜ਼ੇ ਬਰਦਾਸ਼ਤ ਨਹੀਂ ਕੀਤੇ ਜਾਣਗੇ।

Advertisement

Advertisement
×