DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਚੋਰਾਂ ਨੇ ਲਹੂ-ਲੁਹਾਣ ਕੀਤਾ ਸਕੂਲ ਦਾ ਚੌਕੀਦਾਰ

ਇੱਥੋਂ ਨਜ਼ਦੀਕ ਹੀ ਸਰਹਿੰਦ ਰੋਡ ’ਤੇ ਸਥਿਤ ਸਕੂਲ ’ਚ ਚੋਰੀ ਕਰਨ ਦੀ ਨੀਯਤ ਨਾਲ ਦਾਖਲ ਆਏ ਅੱਧੀ ਦਰਜਨ ਚੋਰਾਂ ਦਾ ਵਿਰੋਧ ਕਰਨਾ ਸਕੂਲ ਚੌਕੀਦਾਰ ਅੰਗਦ ਸਿੰਘ ਨੂੰ ਮਹਿੰਗਾ ਪਿਆ। ਚੋਰਾਂ ਨੇ ਉਸ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਦਿਆਂ ਲਹੂ ਲੁਹਾਣ...

  • fb
  • twitter
  • whatsapp
  • whatsapp
Advertisement

ਇੱਥੋਂ ਨਜ਼ਦੀਕ ਹੀ ਸਰਹਿੰਦ ਰੋਡ ’ਤੇ ਸਥਿਤ ਸਕੂਲ ’ਚ ਚੋਰੀ ਕਰਨ ਦੀ ਨੀਯਤ ਨਾਲ ਦਾਖਲ ਆਏ ਅੱਧੀ ਦਰਜਨ ਚੋਰਾਂ ਦਾ ਵਿਰੋਧ ਕਰਨਾ ਸਕੂਲ ਚੌਕੀਦਾਰ ਅੰਗਦ ਸਿੰਘ ਨੂੰ ਮਹਿੰਗਾ ਪਿਆ। ਚੋਰਾਂ ਨੇ ਉਸ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਦਿਆਂ ਲਹੂ ਲੁਹਾਣ ਕਰ ਦਿੱਤਾ। ਇਸ ਦੌਰਾਨ ਉਸ ਦੇ ਸਿਰ ’ਚ ਦਸ ਤੋਂ ਵੀ ਵੱਧ ਟਾਂਕੇ ਲੱਗੇ ਹਨ। ਲੰਘੀ ਰਾਤ ਜਦੋਂ ਅੰਗਦ ਸਿੰਘ ਆਪਣੀ ਰਾਤ ਦੀ ਡਿਊਟੀ ਤਹਿਤ ਸਕੂਲ ’ਚ ਮੌੌਜੂਦ ਸੀ ਤਾਂ ਰਾਤ ਨੂੰ 5/6 ਚੋਰ ਆ ਗਏ। ਜਦੋਂ ਉਸ ਨੇ ਚੋਰਾਂ ਦਾ ਵਿਰੋਧ ਕੀਤਾ ਤਾਂ ਉਨ੍ਹਾਂ ਨੇ ਨਾ ਸਿਰਫ਼ ਉਸ ਦੀ ਕੁੱਟਮਾਰ ਹੀ ਕੀਤੀ ਬਲਕਿ ਕਿਸੇ ਤੇਜ਼ਧਾਰ ਹਥਿਆਰ ਨਾਲ ਉਸ ’ਦੇ ਸਿਰ ’ਤੇ ਵੀ ਵਾਰ ਕੀਤੇ। ਉਸ ਵੱਲੋਂ ਥਾਣਾ ਅਨਾਜ ਮੰਡੀ ਵਿਖੇ ਆਪਣੀ ਸ਼ਿਕਾਇਤ ਦਰਜ ਕਰਵਾਈ ਗਈ ਹੈ।

Advertisement
Advertisement
×