DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਵਿਕਾਸ ਕਾਰਜਾਂ ਲਈ ਫੰਡ ਦੀ ਕੋਈ ਘਾਟ ਨਹੀਂ: ਹਡਾਣਾ

ਜ਼ਿਲ੍ਹਾ ਪਰਿਸ਼ਦ ਮੈਂਬਰ ਗਗਨਦੀਪ ਕੌਰ ਦੀ ਜਿੱਤ ਦੀ ਖੁਸ਼ੀ ’ਚ ਸ਼ੁਕਰਾਨਾ; ਪੀ ਆਰ ਟੀ ਸੀ ਚੇਅਰਮੈਨ ਨੇ ਸ਼ਿਰਕਤ ਕੀਤੀ

  • fb
  • twitter
  • whatsapp
  • whatsapp
featured-img featured-img
ਰਣਜੋਧ ਸਿੰਘ ਹਡਾਣਾ ਦਾ ਸਨਮਾਨ ਕਰਦੇ ਹੋਏ ਸਰਪੰਚ ਗੁਰਮੀਤ ਸਿੰਘ ਅਤੇ ਹੋਰ।
Advertisement

ਜ਼ਿਲ੍ਹਾ ਪਰਿਸ਼ਦ ਜ਼ੋਨ ਮਸੀਂਗਣ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਗਗਨਦੀਪ ਕੌਰ ਪਤਨੀ ਗੁਰਮੀਤ ਸਿੰਘ ਸਰਪੰਚ, ਪਿੰਡ ਸ਼ੇਖੂਪੁਰ ਜਗੀਰ ਦੀ ਸ਼ਾਨਦਾਰ ਜਿੱਤ ਤੋਂ ਬਾਅਦ ਅੱਜ ਪਰਿਵਾਰ ਵੱਲੋਂ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਲਈ ਪਿੰਡ ਸ਼ੇਖੂਪੁਰ ਜਗੀਰ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ। ਇਸ ਮੌਕੇ ਵੱਡੀ ਗਿਣਤੀ ’ਚ ਪਾਰਟੀ ਵਰਕਰਾਂ ਨੇ ਸ਼ਿਰਕਤ ਕੀਤੀ। ਸਮਾਗਮ ਵਿੱਚ ਪੀ ਆਰ ਟੀ ਸੀ ਦੇ ਚੇਅਰਮੈਨ ਰਣਜੋਧ ਸਿੰਘ ਹਡਾਣਾ ਨੇ ਵੀ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ।

ਸਮਾਗਮ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਹਡਾਣਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀਆਂ ਲੋਕ ਪੱਖੀ ਨੀਤੀਆਂ ਸਦਕਾ ਅੱਜ ਪੰਜਾਬ ਦਾ ਹਰ ਵਰਗ ਪਾਰਟੀ ਨਾਲ ਚੱਟਾਨ ਵਾਂਗ ਖੜ੍ਹਾ ਹੈ।

Advertisement

ਵਿਕਾਸ ਕਾਰਜਾਂ ਦੀ ਗੱਲ ਕਰਦਿਆਂ ਸ੍ਰੀ ਹਡਾਣਾ ਨੇ ਕਿਹਾ ਕਿ ਪਟਿਆਲਾ ਪਹੇਵਾ ਵਾਇਆ ਦੇਵੀਗੜ੍ਹ, ਹਰਿਆਣਾ ਬਾਰਡਰ ਵਾਇਆ ਮਸੀਂਗਣ ਤੋਂ ਇਲਾਵਾ ਹਲਕੇ ਦੀਆਂ ਬਹੁਤ ਸਾਰੀਆਂ ਸੜਕਾਂ ਦੇ ਠੰਢ ਕਾਰਨ ਰੋਕੇ ਗਏ ਕਾਰਜ ਫਰਵਰੀ-ਮਾਰਚ ਤੱਕ ਮੁਕੰਮਲ ਕਰ ਦਿੱਤੇ ਜਾਣਗੇ। ਇਸ ਤੋਂ ਇਲਾਵਾ ਟਾਂਗਰੀ ਨਦੀ ਦੀ ਖੁਦਾਈ ਦਾ ਕੰਮ ਵੀ ਮਾਰਚ ਤੱਕ ਨੇਪਰੇ ਚਾੜ੍ਹਿਆ ਜਾਵੇਗਾ। ਇਸ ਮੌਕੇ ਜੇਤੂ ਉਮੀਦਵਾਰ ਦੇ ਪਤੀ ਅਤੇ ਪਿੰਡ ਦੇ ਸਰਪੰਚ ਗੁਰਮੀਤ ਸਿੰਘ ਸ਼ੇਖੂਪੁਰ ਜਗੀਰ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਲਾਲੀ ਰਹਿਲ ਪੀ ਏ, ਡਾ. ਗੁਰਮੀਤ ਸਿੰਘ ਬਿੱਟੂ, ਰਵਿੰਦਰ ਸਿੰਘ ਮੌਂਟੂ ਅਸਮਾਨਪੁਰ, ਅਮਰਿੰਦਰ ਸਿੰਘ ਕਛਵਾ, ਗੁਰਵਿੰਦਰ ਸਿੰਘ ਅਦਾਲਤੀਵਾਲਾ ਸੰਮਤੀ ਮੈਂਬਰ, ਸਾਹਿਬ ਸਿੰਘ, ਰਾਜਾ ਧੰਜੂ ਸਰੁਸਤੀਗੜ੍ਹ, ਜਸਵੀਰ ਜੱਸੀ ਹਸਨਪੁਰ, ਹਰਨਾਮ ਸਿੰਘ ਸਰਪੰਚ, ਜਸਮੇਰ ਸਿੰਘ ਈਸਰਹੇੜੀ, ਸਿੰਦਰ ਸਰਪੰਚ, ਹਰਵਿੰਦਰ ਸਿੰਸੰ ਚੁੰਹਟ, ਮਹਿਮਾ ਸਿੰਘ, ਰਾਜਿੰਦਰ ਸਿੰਘ, ਪੰਜਾਬ ਸਿੰਘ ਵਿਰਕ, ਬੰਟੀ ਬਿੰਜਲ, ਮਨਿੰਦਰ ਫਰਾਂਸਵਾਲਾ, ਸਿਮਰਦੀਪ ਬਰਕਤਪੁਰ, ਹੈਪੀ ਅਬਦਲਪੁਰ, ਜੱਗਾ ਜ਼ੁਲਕਾਂ, ਗੁਰਪਿੰਦਰ ਸਿੰਘ ਮਸੀਂਗਣ ਆਦਿ ਹਾਜ਼ਰ ਸਨ।

Advertisement

Advertisement
×