ਰੇਲਵੇ ਅੰਡਰਬ੍ਰਿਜ ਤੋਂ ਕੋਈ ਖ਼ਤਰਾ ਨਹੀਂ
ਇੱਥੋਂ ਦੇ ਐੱਸ ਡੀ ਐੱਮ ਨੇ ਰੇਲਵੇ ਵੱਲੋਂ ਪ੍ਰਾਪਤ ਪੱਤਰ ਦੇ ਅਧਾਰ ’ਤੇ ਪੁਸ਼ਟੀ ਕੀਤੀ ਹੈ ਕਿ ਸਟੇਡੀਅਮ ਰੋਡ ਸਥਿਤ ਰੇਲਵੇ ਅੰਡਰਬ੍ਰਿਜ ਢਾਂਚਾਗਤ ਤੌਰ ’ਤੇ ਮਜ਼ਬੂਤ ਹੈ ਅਤੇ ਇਸ ਸਬੰਧੀ ਰੇਲ ਗੱਡੀਆਂ ਜਾਂ ਵਾਹਨਾਂ ਜਾਂ ਕਿਸੇ ਵੀ ਹੋਰ ਰੂਪ ਵਿੱਚ...
Advertisement
ਇੱਥੋਂ ਦੇ ਐੱਸ ਡੀ ਐੱਮ ਨੇ ਰੇਲਵੇ ਵੱਲੋਂ ਪ੍ਰਾਪਤ ਪੱਤਰ ਦੇ ਅਧਾਰ ’ਤੇ ਪੁਸ਼ਟੀ ਕੀਤੀ ਹੈ ਕਿ ਸਟੇਡੀਅਮ ਰੋਡ ਸਥਿਤ ਰੇਲਵੇ ਅੰਡਰਬ੍ਰਿਜ ਢਾਂਚਾਗਤ ਤੌਰ ’ਤੇ ਮਜ਼ਬੂਤ ਹੈ ਅਤੇ ਇਸ ਸਬੰਧੀ ਰੇਲ ਗੱਡੀਆਂ ਜਾਂ ਵਾਹਨਾਂ ਜਾਂ ਕਿਸੇ ਵੀ ਹੋਰ ਰੂਪ ਵਿੱਚ ਲੋਕਾਂ ਦੀ ਆਵਾਜਾਈ ਨੂੰ ਕੋਈ ਖ਼ਤਰਾ ਨਹੀਂ ਹੈ। ਐੱਸ ਡੀ ਐੱਮ ਪ੍ਰਮੋਦ ਸਿੰਗਲਾ ਨੇ ਦੱਸਿਆ ਕਿ ਰੇਲਵੇ ਅਧਿਕਾਰੀਆਂ ਤੋਂ ਪ੍ਰਾਪਤ ਰਿਪੋਰਟ ਅਨੁਸਾਰ, ਉਨ੍ਹਾਂ ਦੀ ਇੰਜਨੀਅਰਿੰਗ ਅਤੇ ਰੱਖ-ਰਖਾਅ ਟੀਮ ਵੱਲੋਂ ਨਿਰੀਖਣ ਕੀਤਾ ਗਿਆ ਹੈ ਜਿਸ ਵਿੱਚ ਪਤਾ ਲੱਗਾ ਕਿ ਪੁਲ ਦਾ ਢਾਂਚਾ ਮਜ਼ਬੂਤ ਹੈ ਅਤੇ ਕਿਸੇ ਕਿਸਮ ਦੇ ਨੁਕਸਾਨ ਜਾਂ ਖ਼ਤਰੇ ਦੇ ਕੋਈ ਸੰਕੇਤ ਨਹੀਂ ਹਨ। ਰੇਲਵੇ ਨੇ ਪੁਸ਼ਟੀ ਕੀਤੀ ਹੈ ਕਿ ਸਾਰੇ ਲੋੜੀਂਦੇ ਸੁਰੱਖਿਆ ਉਪਾਅ ਮੁਕੰਮਲ ਹਨ ਅਤੇ ਹੁਣ ਸਾਈਟ ਪੂਰੀ ਤਰ੍ਹਾਂ ਸੁਰੱਖਿਅਤ ਹੈ। ਐੱਸ ਡੀ ਐੱਮ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੁਲ ਦੀ ਸਥਿਤੀ ਬਾਰੇ ਕਿਸੇ ਵੀ ਅਫਵਾਹ ’ਤੇ ਧਿਆਨ ਨਾ ਦੇਣ।
Advertisement
Advertisement
×

