ਦੋ ਪਰਵਾਸੀ ਭਰਾਵਾਂ ਦੀਆਂ ਕੋਠੀਆਂ ’ਚ ਚੋਰੀ
ਪਿੰਡ ਚੱਠੇ ਨੱਕਟੇ ਵਿੱਚ ਦੋ ਐੱਨ ਆਰ ਆਈ ਭਰਾਵਾਂ ਦੀਆਂ ਕੋਠੀਆਂ ’ਚ ਚੋਰੀ ਹੋ ਗਈ ਹੈ। ਪਿੰਡ ਦੇ ਸਾਬਕਾ ਸਰਪੰਚ ਰੁਪਿੰਦਰਪਾਲ ਸਿੰਘ ਚੱਠਾ ਅਤੇ ਐਡਵੋਕੇਟ ਵਰਿੰਦਰਪਾਲ ਸਿੰਘ ਚੱਠਾ ਨੇ ਦੱਸਿਆ ਕਿ ਉਨ੍ਹਾਂ ਦੇ ਤਾਇਆ ਸਵਰਗੀ ਪ੍ਰਿਤਪਾਲ ਸਿੰਘ ਦਾ ਪਰਿਵਾਰ ਅਤੇ...
ਪਿੰਡ ਚੱਠੇ ਨੱਕਟੇ ਵਿੱਚ ਦੋ ਐੱਨ ਆਰ ਆਈ ਭਰਾਵਾਂ ਦੀਆਂ ਕੋਠੀਆਂ ’ਚ ਚੋਰੀ ਹੋ ਗਈ ਹੈ। ਪਿੰਡ ਦੇ ਸਾਬਕਾ ਸਰਪੰਚ ਰੁਪਿੰਦਰਪਾਲ ਸਿੰਘ ਚੱਠਾ ਅਤੇ ਐਡਵੋਕੇਟ ਵਰਿੰਦਰਪਾਲ ਸਿੰਘ ਚੱਠਾ ਨੇ ਦੱਸਿਆ ਕਿ ਉਨ੍ਹਾਂ ਦੇ ਤਾਇਆ ਸਵਰਗੀ ਪ੍ਰਿਤਪਾਲ ਸਿੰਘ ਦਾ ਪਰਿਵਾਰ ਅਤੇ ਚਾਚਾ ਹਰਗੋਪਾਲ ਸਿੰਘ ਪਿਛਲੇ ਲੰਮੇ ਸਮੇਂ ਤੋਂ ਅਮਰੀਕਾ ਵਿੱਚ ਰਹਿੰਦੇ ਹਨ। ਉਨ੍ਹਾਂ ਦੱਸਿਆ ਕਿ ਬੀਤੀ ਰਾਤ ਚੋਰ ਪਹਿਲਾਂ ਸਵਰਗੀ ਪ੍ਰਿਤਪਾਲ ਸਿੰਘ ਸਿੰਘ ਦੀ ਪੁਰਾਣੀ ਕੋਠੀ ’ਚ ਵੜੇ ਤੇ ਟੂਟੀਆਂ ਅਤੇ ਨਿੱਕ-ਸੁੱਕ ਸਾਮਾਨ ਇਕੱਠਾ ਕਰਨ ਮਗਰੋਂ ਹਰਗੋਪਾਲ ਸਿੰਘ ਦੇ ਘਰ ਦੀ ਤਾਕੀ ਦਾ ਸ਼ੀਸ਼ਾ ਅਤੇ ਗਰਿੱਲ ਤੋੜ ਕੇ ਨਵੀਂ ਕੋਠੀ ’ਚ ਦਾਖ਼ਲ ਹੋ ਗਏ। ਉਨ੍ਹਾਂ ਦੱਸਿਆ ਕਿ ਮੁਲਜ਼ਮ ਕੋਠੀ ਵਿੱਚ ਲੱਗੀਆਂ ਕੀਮਤੀ ਟੂਟੀਆਂ ਅਤੇ ਫੈਂਸੀ ਲਾਈਟਾਂ ਸਮੇਤ ਅਲਮਾਰੀ ਵਿੱਚ ਪਈ ਕੁਝ ਨਗਦੀ ਤੇ ਸੀ ਸੀ ਟੀ ਵੀ ਕੈਮਰਿਆਂ ਦਾ ਡੀ ਵੀ ਆਰ ਵੀ ਨਾਲ ਹੀ ਲੈ ਗਏ। ਉਨ੍ਹਾਂ ਕਿਹਾ ਕਿ ਘਟਨਾ ਸਬੰਧੀ ਪੁਲੀਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਇਸ ਦੌਰਾਨ ਥਾਣਾ ਸਿਟੀ ਦੇ ਸਹਾਇਕ ਥਾਣੇਦਾਰ ਪਰਮਜੀਤ ਸਿੰਘ ਨੇ ਦੱਸਿਆ ਕਿ ਚੋਰੀ ਸਬੰਧੀ ਉਨ੍ਹਾਂ ਨੂੰ ਸ਼ਿਕਾਇਤ ਮਿਲੀ ਹੈ। ਇਸ ਸਬੰਧੀ ਉਹ ਬਰੀਕੀ ਨਾਲ ਪੜਤਾਲ ਕਰ ਰਹੇ ਹਨ ਤੇ ਜਲਦੀ ਹੀ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ।

