ਅਨਾਜ ਮੰਡੀ ’ਚ ਪੰਜ ਦੁਕਾਨਾਂ ’ਚੋਂ ਚੋਰੀ : The Tribune India

ਅਨਾਜ ਮੰਡੀ ’ਚ ਪੰਜ ਦੁਕਾਨਾਂ ’ਚੋਂ ਚੋਰੀ

ਅਨਾਜ ਮੰਡੀ ’ਚ ਪੰਜ ਦੁਕਾਨਾਂ ’ਚੋਂ ਚੋਰੀ

ਨਿੱਜੀ ਪੱਤਰ ਪ੍ਰੇਰਕ

ਧੂਰੀ, 18 ਮਾਰਚ

ਸ਼ਹਿਰ ਦੀ ਨਵੀਂ ਅਨਾਜ ਮੰਡੀ ਵਿੱਚ ਬੀਤੀ ਰਾਤ ਪੰਜ ਦੁਕਾਨਾਂ ’ਚੋਂ ਚੋਰੀ ਹੋ ਗਈ। ਨਵੀਂ ਅਨਾਜ ਮੰਡੀ ਵਿੱਚ ਛੱਜੂ ਰਾਮ, ਲਛਮਣ ਦਾਸ, ਰਾਮ ਜੀ ਦਾਸ ਕੇਵਲ ਕ੍ਰਿਸ਼ਨ, ਆਰ ਐੱਸ ਟਰੇਡਿੰਗ ਕੰਪਨੀ, ਜਿਮੀਂਦਾਰਾਂ ਟਰੇਡਿੰਗ ਕੰਪਨੀ, ਨਿਊ ਐੱਸ.ਕੇ. ਟਰੇਡਰਜ਼ ਦੀਆਂ ਦੁਕਾਨਾਂ ’ਤੇ ਆਊਟਡੋਰ ਲੱਗੇ ਹੋਏ ਸਨ, ਜੋ ਰਾਤ 12 ਵਜੇ ਦੇ ਕਰੀਬ ਚੋਰ ਉਤਾਰ ਕੇ ਲੈ ਗਏ। ਜਦੋਂ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਖੋਲ੍ਹ ਕੇ ਦੇਖਿਆ ਤਾਂ ਛੱਤਾਂ ਉੱਪਰ ਲੱਗੇ ਆਊਟਡੋਰ ਨਹੀਂ ਸਨ। ਥਾਣਾ ਸਿਟੀ ਦੇ ਮੁਖੀ ਰਮਨਦੀਪ ਸਿੰਘ ਬਾਵਾ ਆਪਣੀ ਟੀਮ ਸਮੇਤ ਮੌਕਾ ਦੇਖਣ ਆਏ ਤਾਂ ਉਨ੍ਹਾਂ ਕਿਹਾ ਕਿ ਸੀਸੀਟੀਵੀ ਕੈਮਰੇ ਦੇਖ ਕੇ ਚੋਰਾਂ ਨੂੰ ਜਲਦੀ ਹੀ ਗ੍ਰਿਫਤਾਰ ਕੀਤਾ ਜਾਵੇਗਾ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All