ਚੋਰ ਮਚਾਏ ਸ਼ੋਰ

ਚੋਰੀ ਦਾ ਰੌਲਾ ਪਾਉਣ ਵਾਲੇ ਆੜ੍ਹਤੀਏ ਦਾ ਡਰਾਈਵਰ ਹੀ ਨਿਕਲਿਆ ਚੋਰ

ਚੋਰੀ ਦਾ ਰੌਲਾ ਪਾਉਣ ਵਾਲੇ ਆੜ੍ਹਤੀਏ ਦਾ ਡਰਾਈਵਰ ਹੀ ਨਿਕਲਿਆ ਚੋਰ

ਸੰਗਰੂਰ ’ਚ ਜ਼ਿਲ੍ਹਾ ਪੁਲੀਸ ਮੁਖੀ ਮਨਦੀਪ ਸਿੰਘ ਸਿੱਧੂ ਪ੍ਰੈੱਸ ਕਾਨਫਰੰਸ ਦੌਰਾਨ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ।

ਗੁਰਦੀਪ ਸਿੰਘ ਲਾਲੀ

ਸੰਗਰੂਰ, 27 ਮਈ

ਪੁਲੀਸ ਨੇ ਅੱਜ ਇੱਥੇ ਅਨਾਜ ਮੰਡੀ ਵਿੱਚ ਆੜ੍ਹਤੀਏ ਦੀ ਦੁਕਾਨ ਵਿੱਚੋਂ ਕਰੀਬ 6 ਲੱਖ ਰੁਪਏ ਚੋਰੀ ਹੋਣ ਦੀ ਘਟਨਾ ਨੂੰ ‘ਚੋਰ ਮਚਾਏ ਸ਼ੋਰ’ ਦਾ ਨਾਮ ਦਿੰਦਿਆਂ ਕੁਝ ਘੰਟਿਆਂ ਵਿੱਚ ਹੀ ਵਾਰਦਾਤ ਦਾ ਪਰਦਾਫਾਸ਼ ਕੀਤਾ ਹੈ। ਚੋਰੀ ਹੋਣ ਦਾ ਰੌਲਾ ਪਾਉਣ ਵਾਲਾ ਆੜ੍ਹਤੀਏ ਦਾ ਡਰਾਈਵਰ ਹੀ ਚੋਰ ਨਿਕਲਿਆ ਹੈ ਜਿਸ ਕੋਲੋਂ 3 ਲੱਖ 26 ਹਜ਼ਾਰ 800 ਰੁਪਏ ਬਰਾਮਦ ਕਰ ਲਏ ਗਏ ਹਨ। ਦਰਅਸਲ ਚੋਰੀ 6 ਲੱਖ ਨਹੀਂ ਹੋਏ ਸੀ ਸਗੋਂ 3 ਲੱਖ 37 ਹਜ਼ਾਰ ਰੁਪਏ ਚੋਰੀ ਹੋਏ ਸਨ। ਆੜ੍ਹਤੀਏ ਵਲੋਂ ਗਲਤੀ ਨਾਲ ਚੋਰੀ ਦੀ ਰਕਮ ਵੱਧ ਦੱਸੀ ਗਈ ਸੀ।

ਜ਼ਿਲ੍ਹਾ ਪੁਲੀਸ ਮੁਖੀ ਮਨਦੀਪ ਸਿੰਘ ਸਿੱਧੂ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਲੰਘੇ ਕੱਲ੍ਹ ਬਾਅਦ ਦੁਪਹਿਰ ਅਨਾਜ ਮੰਡੀ ਭਵਾਨੀਗੜ੍ਹ ਵਿੱਚ ਵਿਨੋਦ ਕੁਮਾਰ ਆੜ੍ਹਤੀਏ ਦੀ ਦੁਕਾਨ ’ਚੋਂ 6 ਲੱਖ ਰੁਪਏ ਚੋਰੀ ਹੋਣ ਦੀ ਪੁਲੀਸ ਨੂੰ ਸੂਚਨਾ ਮਿਲੀ ਸੀ ਜਿਸ ਮਗਰੋਂ ਡੀਐੱਸਪੀ ਭਵਾਨੀਗੜ੍ਹ ਅਤੇ ਐੱਸ.ਐੱਚ.ਓ. ਭਵਾਨੀਗੜ੍ਹ ਪ੍ਰਦੀਪ ਸਿੰਘ ਵੱਲੋਂ ਵੱਖ-ਵੱਖ ਟੀਮਾਂ ਬਣਾ ਕੇ ਭੇਜੀਆਂ ਗਈਆਂ। ਜਾਂਚ ਦੌਰਾਨ ਵਾਰਦਾਤ ’ਚ ਵਰਤਿਆ ਮੋਟਰਸਾਈਕਲ ਗੁਰਜੰਟ ਸਿੰਘ ਵਾਰਡ ਨੰਬਰ 5 ਭਵਾਨੀਗੜ੍ਹ ਦੇ ਨਾਮ ਰਜਿਸਟਰਡ ਸੀ। ਗੁਰਜੰਟ ਸਿੰਘ ਤੋਂ ਪੁੱਛ-ਗਿੱਛ ਕੀਤੀ ਤਾਂ ਉਸ ਨੇ ਦੱਸਿਆ ਕਿ ਮੋਟਰਸਾਈਕਲ ਉਸ ਦੇ ਭਰਾ ਗਾਮਾ ਸਿੰਘ ਮੰਗ ਕੇ ਲੈ ਗਿਆ ਸੀ। ਗਾਮਾ ਸਿੰਘ ਆੜ੍ਹਤੀਏ ਵਿਨੋਦ ਕੁਮਾਰ ਕੋਲ ਡਰਾਈਵਰ ਹੈ। ਗਾਮਾ ਸਿੰਘ ਨੂੰ ਪੁਲੀਸ ਹਿਰਾਸਤ ’ਚ ਲੈ ਕੇ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਆਪਣਾ ਗੁਨਾਹ ਕਬੂਲ ਕਰਦਿਆਂ ਘਰ ਬੈੱਡ ਦੇ ਸਰਾਹਣੇ ਵਿੱਚ ਸਿਲਾਈ ਕਰਕੇ ਛੁਪਾਏ 3,26,800 ਰੁਪਏ ਬਰਾਮਦ ਕਰ ਲਏ। ਚੋਰੀ ਦੀ ਰਕਮ ਵਿੱਚ ਕਾਫ਼ੀ ਫਰਕ ਹੋਣ ’ਤੇ ਆੜ੍ਹਤੀਏ ਨੂੰ ਦੁਬਾਰਾ ਹਿਸਾਬ-ਕਿਤਾਬ ਵਾਚਣ ਦੀ ਹਦਾਇਤ ਕੀਤੀ ਜਿਸ ਨੇ ਦੱਸਿਆ ਕਿ ਗਲਤੀ ਨਾਲ 6 ਲੱਖ ਦੱਸਿਆ ਗਿਆ ਸੀ ਜਦੋਂ ਕਿ 3 ਲੱਖ 37 ਹਜ਼ਾਰ ਰੁਪਏ ਚੋਰੀ ਹੋਏ ਹਨ। ਜਾਂਚ ਦੌਰਾਨ ਸਾਹਮਣੇ ਆਇਆ ਕਿ ਦੁਕਾਨ ਤੋਂ ਗਾਮਾ ਸਿੰਘ ਅਤੇ ਵਿਨੋਦ ਕੁਮਾਰ ਦੋਵੇਂ ਘਰ ਖਾਣਾ ਖਾਣ ਚਲੇ ਗਏ।

ਬਾਅਦ ਵਿਚ ਗਾਮਾ ਸਿੰਘ ਦੁਕਾਨ ’ਤੇ ਆਇਆ ਅਤੇ ਆੜ੍ਹਤੀਏ ਦੀ ਗੈਰਹਾਜ਼ਰੀ ਵਿਚ ਵਾਰਦਾਤ ਨੂੰ ਅੰਜ਼ਾਮ ਦਿੱਤਾ। ਪੈਸੇ ਘਰ ਜਾ ਕੇ ਬੈਡ ਦੇ ਸਰਾਹਣੇ ’ਚ ਛੁਪਾ ਦਿੱਤੇ ਅਤੇ ਵਾਪਸ ਦੁਕਾਨ ’ਤੇ ਆ ਕੇ ਚੋਰੀ ਹੋਣ ਦਾ ਰੌਲਾ ਪਾ ਦਿੱਤਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਰੀਫ਼ ਸਰਕਾਰ ਲਈ ਔਖਾ ਪੈਂਡਾ

ਸ਼ਰੀਫ਼ ਸਰਕਾਰ ਲਈ ਔਖਾ ਪੈਂਡਾ

ਦੁਨੀਆ ਦੇ ਡਗਮਗਾ ਰਹੇ ਅਰਥਚਾਰੇ

ਦੁਨੀਆ ਦੇ ਡਗਮਗਾ ਰਹੇ ਅਰਥਚਾਰੇ

ਬੁਲਡੋਜ਼ਰ : ਰਾਜਕੀ ਦਮਨ ਦਾ ਪ੍ਰਤੀਕ

ਬੁਲਡੋਜ਼ਰ : ਰਾਜਕੀ ਦਮਨ ਦਾ ਪ੍ਰਤੀਕ

ਕੀ ਸਾਖ਼ ਕੋਈ ਮਾਅਨੇ ਰੱਖਦੀ ਹੈ?

ਕੀ ਸਾਖ਼ ਕੋਈ ਮਾਅਨੇ ਰੱਖਦੀ ਹੈ?

ਪੰਜਾਬ ਯੂਨੀਵਰਸਿਟੀ ਚੌਰਾਹੇ ’ਚ ਕਿਉਂ ?

ਪੰਜਾਬ ਯੂਨੀਵਰਸਿਟੀ ਚੌਰਾਹੇ ’ਚ ਕਿਉਂ ?

ਭਾਰਤੀ ਸਿਆਸਤ ਦੀ ਮਹਾਂ-ਮੰਡੀ

ਭਾਰਤੀ ਸਿਆਸਤ ਦੀ ਮਹਾਂ-ਮੰਡੀ

ਸ਼ਹਿਰ

View All