ਅਧਿਆਪਕਾਂ ਨੇ ਤਨਖਾਹਾਂ ’ਚ ਕਟੌਤੀ ਸਬੰਧੀ ਪੱਤਰ ਦੀਆਂ ਕਾਪੀਆਂ ਸਾੜੀਆਂ

ਅਧਿਆਪਕਾਂ ਨੇ ਤਨਖਾਹਾਂ ’ਚ ਕਟੌਤੀ ਸਬੰਧੀ ਪੱਤਰ ਦੀਆਂ ਕਾਪੀਆਂ ਸਾੜੀਆਂ

ਤਨਖ਼ਾਹਾਂ ’ਚ ਕਟੌਤੀ ਸਬੰਧੀ ਪੱਤਰ ਦੀਆਂ ਕਾਪੀਆਂ ਸਾੜਦੇ ਹੋਏ ਅਧਿਆਪਕ। -ਫੋਟੋ: ਰਿਸ਼ੀ

ਪੱਤਰ ਪ੍ਰੇਰਕ
ਸ਼ੇਰਪੁਰ, 21 ਅਕਤੂਬਰ

ਮਾਸਟਰ ਕਾਡਰ ਦੇ ਸੱਦੇ ’ਤੇ ਅੱਜ ਅਧਿਆਪਕਾਂ ਵੱਲੋਂ ਬਲਾਕ ਸ਼ੇਰਪੁਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਰਪੁਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟਿੱਬਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਤਰੋਂ ਸਮੇਤ ਹੋਰਨਾਂ ਸਕੂਲਾਂ ਵਿੱਚ ਅਧਿਆਪਕਾਂ ਦੀਆਂ ਤਨਖ਼ਾਹਾਂ ’ਚ ਕਟੌਤੀ ਕਰਨ ਸਬੰਧੀ ਜਾਰੀ ਕੀਤੇ ਗੲੇ ਪੱਤਰ ਦੀਆਂ ਕਾਪੀਆਂ ਅਗਨ ਭੇਟ ਕੀਤੀਆਂ ਗਈਆਂ। ਇਸ ਦੌਰਾਨ ਅਧਿਆਪਕਾਂ ਨੇ ਨਾਅਰੇਬਾਜ਼ੀ ਕਰਦਿਆਂ ਪੰਜਾਬ ਸਰਕਾਰ ਖ਼ਿਲਾਫ਼ ਭੜਾਸ ਕੱਢੀ।

ਮਾਸਟਰ ਕਾਡਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਬਲਜੀਤ ਸਿੰਘ ਦਿਆਲਗੜ੍ਹ ਨੇ ਕਿਹਾ ਕਿ ਮੁਲਾਜ਼ਮਾਂ ਨੂੰ 10 ਸਾਲਾਂ ਬਾਅਦ ਰਿਵਾਈਜ਼ ਕੀਤੇ ਜਾਂਦੇ ਪੇਅ-ਗਰੇਡ ਤਹਿਤ 2006 ਵਾਲਾ ਪੇਅ-ਗਰੇਡ 2011 ਵਿੱਚ ਦਿੱਤਾ ਗਿਆ ਸੀ। ਤਿੱਖੀ ਲੜਾਈ ਲੜ ਕੇ 3600/ ਪੇਅ-ਗਰੇਡ ਤੋਂ 5000/- ਪੇਅ-ਗਰੇਡ ਕਰਵਾਇਆ ਗਿਆ ਸੀ ਪਰ 2016 ਵਾਲੇ ਪੇਅ-ਗਰੇਡ ਨੂੰ ਹੁਣ 2020 ਵਿੱਚ ਦੇਣ ਸਬੰਧੀ ਪੇਅ-ਕਮਿਸ਼ਨ ਨੂੰ 3600/ ਰੁਪਏ ਪੇਅ-ਕਮਿਸ਼ਨ ਮੰਨ ਕੇ ਨਵੀਆਂ ਗਿਣਤੀਆਂ-ਮਿਣਤੀਆਂ ਸਬੰਧੀ ਪੱਤਰ ਜਾਰੀ ਕੀਤਾ ਗਿਆ ਹੈ ਜੋ ਅਧਿਆਪਕਾਂ ਦੀ ਸੰਘੀ ’ਤੇ ਅੰਗੂਠਾ ਰੱਖਣ ਦੇ ਤੁਲ ਹੈ। ਉਨ੍ਹਾਂ ਦੱਸਿਆ ਕਿ ਹੁਣ ਸਰਕਾਰ ਨੇ ਇਹ ਵੀ ਕਿਹਾ ਹੈ ਕਿ ਨਵੀਂ ਭਰਤੀ ਦੌਰਾਨ ਕੇਂਦਰ ਸਰਕਾਰ ਦੇ ਪੇਅ-ਸਕੇਲ ਦੇ ਬਰਾਬਰ ਦੇ ਪੇਅ-ਸਕੇਲ ਦਿੱਤੇ ਜਾਣਗੇ ਕਿਉਂਕਿ ਕੇਂਦਰ ਦੇ ਪੇਅ-ਸਕੇਲ ਪੰਜਾਬ ਸਰਕਾਰ ਨਾਲੋਂ ਘੱਟ ਹਨ ਅਤੇ ਇਸ ਫੈਸਲੇ ਦਾ ਨੁਕਸਾਨ ਭਵਿੱਖ ਵਿੱਚ ਅਧਿਆਪਕ ਵਰਗ ਨੂੰ ਝੱਲਣਾ ਪਵੇਗਾ। ਅੱਜ ਵੱਖ-ਵੱਖ ਰੋਸ ਮੁਜ਼ਾਹਰਿਆਂ ਦੌਰਾਨ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਅਧਿਆਪਕ ਆਗੂ ਗੁਰਮੇਲ ਸਿੰਘ ਛੰਨਾ, ਮਨਜੀਤ ਸਿੰਘ ਹੇੜੀਕੇ, ਸੁਖਦੀਪ ਸਿੰਘ, ਰਾਕੇਸ਼ ਕੁਮਾਰ ਤੇ ਦੇਵਰਾਜ ਆਦਿ ਆਗੂਆਂ ਨੇ ਸਰਕਾਰ ਦੇ ਨਵੇਂ ਫ਼ੈਸਲੇ ਨਾਲ ਅਧਿਆਪਕਾਂ ਦੀਆਂ ਤਨਖਾਹਾਂ ਵਿੱਚ ਕਟੌਤੀ ਹੋਵੇਗੀ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਅੱਜ ਵੱਖ-ਵੱਖ ਸਕੂਲਾਂ ਵਿੱਚ ਸੰਘਰਸ਼ ਦਾ ਰਸਮੀ ਆਗਾਜ਼ ਕਰ ਦਿੱਤਾ ਗਿਆ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਇਸ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਕਿਸਾਨ ਅੰਦੋਲਨ ਦੇ ਬਦਲਦੇ ਰੰਗ

ਕਿਸਾਨ ਅੰਦੋਲਨ ਦੇ ਬਦਲਦੇ ਰੰਗ

ਲਵ ਜਹਾਦ ਅਤੇ ਪਿੱਤਰਸੱਤਾ ਦਾ ਜੋੜ

ਲਵ ਜਹਾਦ ਅਤੇ ਪਿੱਤਰਸੱਤਾ ਦਾ ਜੋੜ

ਕਿਸੇ ਨੂੰ ਪਿਆਰ, ਕਿਸੇ ਨੂੰ ਲਾਹਣਤ

ਕਿਸੇ ਨੂੰ ਪਿਆਰ, ਕਿਸੇ ਨੂੰ ਲਾਹਣਤ

ਇਹ ਸਰ ਕਿੰਨੇ ਕੁ ਡੂੰਘੇ ਨੇ...

ਇਹ ਸਰ ਕਿੰਨੇ ਕੁ ਡੂੰਘੇ ਨੇ...

ਮੁੱਖ ਖ਼ਬਰਾਂ

ਸ਼ਹਿਰ

View All