DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਗੱਡੀਆਂ ਵਾਲਿਆਂ ’ਤੇ ਵੋਟਾਂ ਕੱਟਣ ਦੀ ਤਲਵਾਰ ਲਟਕੀ

ਐੱਸ ਆੲੀ ਆਰ ਮੁਹਿੰਮ ਦੌਰਾਨ ਚਿੰਤਾ ਵਿੱਚ ਡੁੱਬਿਆ ਭਾੲੀਚਾਰਾ; ਖਾਨਾਬਦੋਸ਼ੀ ਜੀਵਨ ਛੱਡ ਪੱਕਾ ਰਿਹਾਇਸ਼ੀ ਬਣਿਆ

  • fb
  • twitter
  • whatsapp
  • whatsapp
featured-img featured-img
ਲੌਂਗੋਵਾਲ ਵਿੱਚ ਚਿੰਤਾ ਵਿੱਚ ਡੁੱਬਿਆ ਗੱਡੀਆਂ ਵਾਲਾ ਭਾਈਚਾਰਾ।
Advertisement

ਭਾਰਤੀ ਚੋਣ ਕਮਿਸ਼ਨ ਵੱਲੋਂ ਵੋਟਰ ਸੂਚੀਆਂ ਲਈ ਚਲਾਈ ਵਿਸ਼ੇਸ਼ ਵਿਆਪਕ ਸੁਧਾਈ (ਐੱਸ ਆਈ ਆਰ) ਮੁਹਿੰਮ ਕਾਰਨ ਲੌਂਗੋਵਾਲ ਇਲਾਕੇ ਦੇ ਸੈਂਕੜੇ ਗੱਡੀਆਂ ਵਾਲੇ ਇਸ ਵੇਲੇ ਡੂੰਘੀ ਚਿੰਤਾ ਵਿੱਚ ਹਨ। ਇਸ ਮੁਹਿੰਮ ਤਹਿਤ ਵੋਟਰਾਂ ਲਈ ਸਾਲ 2003 ਦੀ ਵੋਟਰ ਸੂਚੀ ਵਿੱਚ ਨਾਮ ਦਰਜ ਹੋਣ ਦੀ ਸ਼ਰਤ ਲਾਈ ਗਈ ਹੈ, ਜਿਸ ਕਾਰਨ ਸਮੁੱਚੇ ਭਾਈਚਾਰੇ ਦੇ ਸਿਰ ’ਤੇ ਆਪਣਾ ਵੋਟ ਦਾ ਅਧਿਕਾਰ ਖੁੱਸਣ ਦਾ ਖ਼ਤਰਾ ਮੰਡਰਾ ਰਿਹਾ ਹੈ।

ਭਾਈਚਾਰੇ ਦੇ ਹੱਕਾਂ ਲਈ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਬਜ਼ੁਰਗ ਸਮਾਜ ਸੇਵੀ ਨੰਬਰਦਾਰ ਪ੍ਰੀਤਮ ਸਿੰਘ ਢਿੱਲੋਂ ਨੇ ਇਸ ਸਬੰਧੀ ਦੱਸਿਆ ਕਿ ਇਸ ਦੇਸ਼ ਭਗਤ ਭਾਈਚਾਰੇ ਦਾ ਇਤਿਹਾਸਿਕ ਸਬੰਧ ਮਹਾਰਾਣਾ ਪ੍ਰਤਾਪ ਅਤੇ ਚਿਤੌੜਗੜ੍ਹ ਨਾਲ ਰਿਹਾ ਹੈ। ਇਹ ਲੋਕ ਸਦੀਆਂ ਤੋਂ ਭਾਰਤ ਦੇ ਮੂਲ ਨਿਵਾਸੀ ਹਨ। ਲਗਪਗ ਦੋ ਦਹਾਕੇ ਪਹਿਲਾਂ ਰਵਾਇਤੀ ਧੰਦਾ ਬੰਦ ਹੋਣ ਮਗਰੋਂ ਇਨ੍ਹਾਂ ਲੋਕਾਂ ਨੇ ਖਾਨਾਬਦੋਸ਼ੀ ਵਾਲਾ ਜੀਵਨ ਛੱਡ ਕੇ ਸਥਾਨਕ ਪੱਧਰ ’ਤੇ ਪੱਕੇ ਰਿਹਾਇਸ਼ੀ ਟਿਕਾਣੇ ਬਣਾ ਲਏ ਸਨ। ਅੱਜ ਇਨ੍ਹਾਂ ਦੇ ਬੱਚੇ ਪੜ੍ਹ-ਲਿਖ ਕੇ ਸਰਕਾਰੀ ਅਤੇ ਗ਼ੈਰ-ਸਰਕਾਰੀ ਖੇਤਰਾਂ ਵਿੱਚ ਨੌਕਰੀਆਂ ਵੀ ਕਰ ਰਹੇ ਹਨ। ਇਨ੍ਹਾਂ ਕੋਲ ਇਸ ਸਮੇਂ ਆਧਾਰ ਕਾਰਡ, ਵੋਟਰ ਕਾਰਡ ਅਤੇ ਹੋਰ ਸਾਰੇ ਲੋੜੀਂਦੇ ਸਰਕਾਰੀ ਦਸਤਾਵੇਜ਼ ਵੀ ਹਨ।

Advertisement

ਪ੍ਰੀਤਮ ਸਿੰਘ ਨੇ ਦੱਸਿਆ ਕਿ ਸਾਲ 2003 ਦੌਰਾਨ ਇਹ ਭਾਈਚਾਰਾ ਲਗਪਗ ਖਾਨਾਬਦੋਸ਼ ਜੀਵਨ ਬਤੀਤ ਕਰ ਰਿਹਾ ਸੀ, ਜਿਸ ਕਾਰਨ ਉਸ ਸਮੇਂ ਬਹੁਤੇ ਲੋਕਾਂ ਦੀਆਂ ਵੋਟਾਂ ਨਹੀਂ ਬਣ ਸਕੀਆਂ ਸਨ। ਹੁਣ ਚੋਣ ਕਮਿਸ਼ਨ ਦੀ 2003 ਵਾਲੀ ਨਵੀਂ ਸ਼ਰਤ ਕਾਰਨ ਬਹੁਗਿਣਤੀ ਲੋਕਾਂ ਦੇ ਨਾਮ ਵੋਟਰ ਸੂਚੀ ਵਿੱਚੋਂ ਕੱਟੇ ਜਾਣ ਦਾ ਡਰ ਬਣ ਗਿਆ ਹੈ। ਵੋਟ ਕੱਟਣ ਨਾਲ ਉਨ੍ਹਾਂ ਨੂੰ ਮਿਲਣ ਵਾਲੀਆਂ ਹੋਰ ਸਰਕਾਰੀ ਸਹੂਲਤਾਂ ਵੀ ਬੰਦ ਹੋ ਸਕਦੀਆਂ ਹਨ। ਉਨ੍ਹਾਂ ਮੰਗ ਕੀਤੀ ਕਿ ਇਸ ਗ਼ਰੀਬ ਤੇ ਮਿਹਨਤਕਸ਼ ਭਾਈਚਾਰੇ ਦੀਆਂ ਵੋਟਾਂ ਨੂੰ ਹਰ ਹੀਲੇ ਬਰਕਰਾਰ ਰੱਖਿਆ ਜਾਵੇ। ਇਸ ਮੌਕੇ ਆਪਣੀ ਚਿੰਤਾ ਜ਼ਾਹਿਰ ਕਰਨ ਲਈ ਰਿਸਾਲ ਸਿੰਘ, ਕਮਲ, ਸੀਮਾ ਕੌਰ, ਹਰਮੇਸ਼ ਕੌਰ, ਗੋਰਾ ਸਿੰਘ, ਦਰਸ਼ਨ ਸਿੰਘ, ਸੁਖੀ ਸਿੰਘ, ਅੰਗਰੇਜ ਕੌਰ, ਜੋਰਾ ਸਿੰਘ, ਬੇਅੰਤ ਸਿੰਘ, ਘੁੱਗੀ, ਰਾਣੀ, ਵਿੱਕੀ, ਸੁਨੀਤਾ ਕੌਰ, ਹੰਸ ਰਾਜ ਦਾਸ, ਲਾਡੀ, ਸਪਨਾ, ਭੂਰੋ ਸ਼ੇਰੋਂ, ਫਕੀਰ ਦਾਸ, ਪਾਲੋ, ਕਿਰਨਾ ਕੌਰ, ਕੈਲੋ ਅਤੇ ਸ਼ੀਲਾ ਸਮੇਤ ਵੱਡੀ ਗਿਣਤੀ ਵਿੱਚ ਭਾਈਚਾਰੇ ਦੇ ਵੋਟਰ ਮੌਜੂਦ ਸਨ।

Advertisement

Advertisement
×