DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਸੀਵਰੇਜ ਲਈ ਪੁੱਟੀ ਗਲੀ ਸਾਲ ਬਾਅਦ ਵੀ ਨਾ ਬਣੀ

ਮਹਿੰਦਰਗੰਜ ਇਲਾਕੇ ਵਿੱਚ ਸੀਵਰੇਜ ਅਤੇ ਪਾਣੀ ਦੀਆਂ ਪਾਈਪਾਂ ਪਾਉਣ ਲਈ ਕਰੀਬ ਸਾਲ ਪਹਿਲਾਂ ਪੁੱਟੀ ਗਈ ਗਲੀ ਨੂੰ ਮੁੜ ਪੱਕਾ ਨਾ ਕੀਤੇ ਜਾਣ ਕਾਰਨ ਮੁਹੱਲਾ ਵਾਸੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਸਬੰਧਤ...

  • fb
  • twitter
  • whatsapp
  • whatsapp
featured-img featured-img
ਮਹਿੰਦਰਗੰਜ ਵਿੱਚ ਖਸਤਾ ਹਾਲ ਗਲੀ ਦਿਖਾਉਂਦੇ ਹੋਏ ਮੁਹੱਲਾ ਵਾਸੀ।
Advertisement

ਮਹਿੰਦਰਗੰਜ ਇਲਾਕੇ ਵਿੱਚ ਸੀਵਰੇਜ ਅਤੇ ਪਾਣੀ ਦੀਆਂ ਪਾਈਪਾਂ ਪਾਉਣ ਲਈ ਕਰੀਬ ਸਾਲ ਪਹਿਲਾਂ ਪੁੱਟੀ ਗਈ ਗਲੀ ਨੂੰ ਮੁੜ ਪੱਕਾ ਨਾ ਕੀਤੇ ਜਾਣ ਕਾਰਨ ਮੁਹੱਲਾ ਵਾਸੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਸਬੰਧਤ ਵਿਭਾਗ ਵੱਲੋਂ ਸਮੱਸਿਆ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ, ਜਿਸ ਕਾਰਨ ਬਰਸਾਤ ਦੇ ਦਿਨਾਂ ਵਿੱਚ ਹਾਲਾਤ ਹੋਰ ਵੀ ਬਦਤਰ ਹੋ ਜਾਂਦੇ ਹਨ।

ਮੁਹੱਲਾ ਵਾਸੀ ਮੋਹਣੀ ਠਾਕੁਰ, ਨਵੀਨ ਕੁਮਾਰ ਸ਼ਰਮਾ, ਯੋਗੇਸ਼ ਕੁਮਾਰ ਤਲਵਾੜ, ਦਰਸ਼ਨ ਸਿੰਘ, ਸੰਗੀਤਾ ਰਾਣੀ, ਪ੍ਰੇਮ ਕੁਮਾਰ ਸ਼ਰਮਾ ਆਦਿ ਨੇ ਦੱਸਿਆ ਕਿ ਲਗਭਗ ਸਾਲ ਪਹਿਲਾਂ ਸੀਵਰੇਜ ਅਤੇ ਪਾਣੀ ਦੀਆਂ ਪਾਈਪਾਂ ਪਾਉਣ ਲਈ ਗਲੀ ਪੁੱਟੀ ਗਈ ਸੀ। ਉਸ ਸਮੇਂ ਠੇਕੇਦਾਰ ਵੱਲੋਂ ਪਾਈਪਾਂ ਪਾਉਣ ਉਪਰੰਤ ਗਲੀ ਨੂੰ ਮੁੜ ਪੱਕਾ ਕਰਨ ਦਾ ਭਰੋਸਾ ਦਿੱਤਾ ਗਿਆ ਸੀ ਪਰ ਅੱਜ ਤੱਕ ਗਲੀ ਦੀ ਉਸਾਰੀ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਫਾਲੀਮਾ ਵਿਹਾਰ ਵਰਗੀਆਂ ਪਾਸ਼ ਕਲੋਨੀਆਂ ਵਿੱਚ ਪਾਈਪਾਂ ਪਾਉਣ ਤੋਂ ਤੁਰੰਤ ਬਾਅਦ ਗਲੀਆਂ ਬਣਾ ਦਿੱਤੀਆਂ ਜਾਂਦੀਆਂ ਹਨ, ਜਦਕਿ ਮਿਡਲ ਕਲਾਸ ਪਰਿਵਾਰਾਂ ਵਾਲੇ ਮੁਹੱਲਿਆਂ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ। ਉਨ੍ਹਾਂ ਸੀਵਰੇਜ ਵਿਭਾਗ ’ਤੇ ਗਲੀਆਂ ਪੱਕੀਆਂ ਕਰਨ ਵਿੱਚ ਵਿਤਕਰਾ ਕਰਨ ਦੇ ਦੋਸ਼ ਵੀ ਲਾਏ। ਮੁਹੱਲਾ ਵਾਸੀਆਂ ਨੇ ਕਿਹਾ ਕਿ ਬਰਸਾਤ ਸਮੇਂ ਪੂਰੀ ਗਲੀ ਵਿੱਚ ਚਿੱਕੜ ਹੋ ਜਾਂਦਾ ਹੈ, ਜਿਸ ਕਾਰਨ ਇੱਥੋਂ ਲੰਘਣਾ ਮੁਹਾਲ ਹੋ ਜਾਂਦਾ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਗਲੀ ਨੂੰ ਤੁਰੰਤ ਪੱਕਾ ਕਰਵਾਇਆ ਜਾਵੇ। ਵਿਭਾਗ ਦੇ ਐੱਸ ਡੀ ਓ ਕਰਨਦੀਪ ਸਿੰਘ ਨੇ ਕਿਹਾ ਕਿ ਸਮੱਸਿਆ ਦਾ ਜਲਦ ਹੱਲ ਕਰ ਦਿੱਤਾ ਜਾਵੇਗਾ।

Advertisement

Advertisement
Advertisement
×