ਝੁੱਗੀ ਨੂੰ ਅੱਗ ਲੱਗੀ, ਸਾਰਾ ਸਾਮਾਨ ਸੜਿਆ
ਵਾਰਡ ਨੰਬਰ 15 ਵਿੱਚ ਇੱਕ ਪਰਿਵਾਰ ਦੀ ਝੁੱਗੀ ਨੂੰ ਅੱਗ ਲੱਗਣ ਕਾਰਨ ਅੰਦਰ ਪਿਆ ਜ਼ਿਆਦਾਤਰ ਸਾਮਾਨ ਸੜ ਕੇ ਸੁਆਹ ਹੋ ਗਿਆ। ਝੁੱਗੀ ਦੇ ਮਾਲਕ ਸੇਵਕ ਸਿੰਘ ਨੇ ਦੱਸਿਆ ਕਿ ਅੱਗ ਲੱਗਣ ਦੀ ਘਟਨਾ ਲੰਘੀ ਅੱਧੀ ਰਾਤ ਨੂੰ ਵਾਪਰੀ। ਉਸ ਨੇ...
Advertisement
ਵਾਰਡ ਨੰਬਰ 15 ਵਿੱਚ ਇੱਕ ਪਰਿਵਾਰ ਦੀ ਝੁੱਗੀ ਨੂੰ ਅੱਗ ਲੱਗਣ ਕਾਰਨ ਅੰਦਰ ਪਿਆ ਜ਼ਿਆਦਾਤਰ ਸਾਮਾਨ ਸੜ ਕੇ ਸੁਆਹ ਹੋ ਗਿਆ। ਝੁੱਗੀ ਦੇ ਮਾਲਕ ਸੇਵਕ ਸਿੰਘ ਨੇ ਦੱਸਿਆ ਕਿ ਅੱਗ ਲੱਗਣ ਦੀ ਘਟਨਾ ਲੰਘੀ ਅੱਧੀ ਰਾਤ ਨੂੰ ਵਾਪਰੀ। ਉਸ ਨੇ ਦੱਸਿਆ ਕਿ ਉਸ ਦੀ ਪਤਨੀ ਲੰਬੇ ਸਮੇਂ ਤੋਂ ਬਿਮਾਰ ਹੈ। ਉਨ੍ਹਾਂ ਦਾ ਪਰਿਵਾਰ ਰਾਤ ਨੂੰ ਰੋਟੀ ਖਾ ਕੇ ਸੌਂ ਗਿਆ ਸੀ। ਅਚਾਨਕ ਉਸ ਦੀ ਪਤਨੀ ਦਾ ਦਮ ਘੁੱਟਣ ਲੱਗਿਆ ਤਾਂ ਉਸਨੇ ਉੱਠ ਕੇ ਦੇਖਿਆ ਕਿ ਝੁੱਗੀ ਨੂੰ ਅੱਗ ਲੱਗ ਚੁੱਕੀ ਹੈ। ਉਸ ਨੇ ਰੌਲਾ ਪਾਇਆ ਤਾਂ ਗੁਆਂਢੀਆਂ ਨੇ ਮਿਲ ਕੇ ਅੱਗ ਨੂੰ ਬੁਝਾਇਆ, ਪਰ ਇਸ ਦੌਰਾਨ ਕਾਫ਼ਾ ਸਾਮਾਨ ਸੜ ਕੇ ਸੁਆਹ ਹੋ ਗਿਆ। ਸੇਵਕ ਸਿੰਘ ਨੇ ਦੱਸਿਆ ਕਿ ਹਾਲ ਹੀ ਵਿੱਚ ਬਰਸਾਤਾਂ ਕਾਰਨ ਉਨ੍ਹਾਂ ਦਾ ਪੱਕਾ ਮਕਾਨ ਨੁਕਸਾਨਿਆ ਗਿਆ ਸੀ ਜਿਸਦੇ ਡਿੱਗਣ ਦਾ ਖਤਰਾ ਸੀ। ਇਸ ’ਤੇ ਇੱਕ ਵਿਅਕਤੀ ਨੇ ਆਪਣੀ ਥਾਂ ਉਸ ਨੂੰ ਕੁੱਲੀ ਬਣਾ ਕੇ ਰਹਿਣ ਲਈ ਦੇ ਦਿੱਤੀ ਸੀ ਜਿੱਥੇ ਉਹ ਆਪਣੀ ਮਾਂ ਅਤੇ ਬੱਚਿਆਂ ਸਮੇਤ ਰਹਿ ਰਿਹਾ ਸੀ। ਪੀੜਤ ਪਰਿਵਾਰ ਨੇ ਸਰਕਾਰ ਤੋਂ ਆਰਥਿਕ ਮਦਦ ਦੀ ਮੰਗ ਕੀਤੀ ਹੈ।
Advertisement
Advertisement
×

