DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪਹਿਲੇ ਪਾਣੀ ਦਾ ਦਬਾਅ ਨਾ ਝੱਲ ਸਕਿਆ ਰਜਵਾਹਾ

ਸੁਲਤਾਨਪੁਰ ਬਧਰਾਵਾਂ ਨੇੜੇ ਰਜਵਾਹਾ ਟੁੱਟਣ ਕਾਰਨ ਸਬਜ਼ੀ ਤੇ ਝੋਨੇ ਦੀ ਫ਼ਸਲ ਡੁੱਬੀ

  • fb
  • twitter
  • whatsapp
  • whatsapp
featured-img featured-img
ਪਿੰਡ ਸੁਲਤਾਨਪੁਰ ਬਧਰਾਵਾਂ ਨੇੜੇ ਰਜਵਾਹੇ ’ਚ ਪਿਆ ਪਾੜ।
Advertisement

ਜ਼ਿਲ੍ਹਾ ਮਾਲੇਰਕੋਟਲਾ ਦੇ ਖੇਤਾਂ ਨੂੰ ਨਹਿਰੀ ਪਾਣੀ ਮੁਹੱਈਆ ਕਰਵਾਉਣ ਲਈ ਹਾਲੇ ਪਿਛਲੇ ਵਰ੍ਹੇ ਹੀ ਉਸਾਰਿਆ ਰੋਹੀੜਾ ਮਾਈਨਰ ਰਜਵਾਹਾ ਅੱਜ ਪਹਿਲੀ ਵਾਰ ਛੱਡੇ ਪਾਣੀ ਦਾ ਦਬਾਅ ਨਾ ਝੱਲ ਸਕਿਆ। ਪਾਣੀ ਛੱਡਣ ਮਗਰੋਂ ਪਿੰਡ ਸੁਲਤਾਨਪੁਰ ਬਧਰਾਵਾਂ ਨੇੜੇ ਰਜਵਾਹੇ ਵਿੱਚ ਪਏ ਪਾੜ ਕਾਰਨ ਆਲੇ-ਦੁਆਲੇ ਖੇਤਾਂ ਦੀ ਸੈਂਕੜੇ ਵਿੱਘੇ ਸਬਜ਼ੀ ਅਤੇ ਝੋਨੇ ਦੀ ਫ਼ਸਲ ਪਾਣੀ ਵਿੱਚ ਡੁੱਬ ਗਈ।

ਪੰਜਾਬ ਸਰਕਾਰ ਵੱਲੋਂ ਜ਼ਿਲ੍ਹੇ ਦੇ ਖੇਤਾਂ ਨੂੰ ਪਹਿਲੀ ਵਾਰ ਨਹਿਰੀ ਪਾਣੀ ਮੁਹੱਈਆ ਕਰਵਾਉਣ ਦੇ ਇਸ ਪ੍ਰਾਜੈਕਟ ਨੂੰ ਖੂਬ ਪ੍ਰਚਾਰਿਆ ਗਿਆ ਹੈ। ਨਹਿਰੀ ਵਿਭਾਗ ਨੇ ਅੱਜ ਸਵੱਖਤੇ ਰਜਵਾਹੇ ਵਿੱਚ ਪਹਿਲੀ ਵਾਰ ਪਾਣੀ ਛੱਡਿਆ ਸੀ। ਰਾਤੀਂ ਮੀਂਹ ਹੋਣ ਕਰ ਕੇ ਬਹੁਤੇ ਕਿਸਾਨਾਂ ਨੇ ਖੇਤਾਂ ਦੇ ਮੋਘੇ ਬੰਦ ਕੀਤੇ ਹੋਏ ਸਨ। ਬਧਰਾਵਾਂ-ਸੇਖੂਪੁਰਾ ਸੜਕ ’ਤੇ ਬਣੇ ਪੁਲ ਤੋਂ ਥੋੜੀ ਦੂਰ ਅਚਾਨਕ ਰਜਵਾਹੇ ’ਚ ਪਾੜ ਪੈ ਗਿਆ। ਕਿਸਾਨਾਂ ਮੁਤਾਬਕ ਕੰਕਰੀਟ ਦੇ ਬਣਾਏ ਰਜਵਾਹੇ ਦਾ ਤਲ ਦਬ ਗਿਆ ਅਤੇ ਪਾਣੀ ਆਲੇ-ਦੁਆਲੇ ਖੇਤਾਂ ਵਿੱਚ ਫੈਲ ਗਿਆ।

Advertisement

ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੇ ਜਗੇੜਾ ਨਹਿਰੀ ਪੁਲ ਸਥਿਤ ਨਹਿਰੀ ਵਿਭਾਗ ਦੇ ਸਬੰਧਿਤ ਮੁਲਾਜ਼ਮ ਨੂੰ ਪਾੜ ਪੈਣ ਦੀ ਸੂਚਨਾ ਦਿੰਦਿਆਂ ਪਾਣੀ ਬੰਦ ਕਰਨ ਦੀਆਂ ਲਗਾਤਾਰ ਬੇਨਤੀਆਂ ਕੀਤੀਆਂ ਪਰ ਉਸ ਨੇ ਫੋਨ ’ਤੇ ਦੋ ਮਿੰਟ ’ਚ ਪਾਣੀ ਬੰਦ ਕਰਨ ਦਾ ਭਰੋਸਾ ਦੇਣ ਦੇ ਬਾਵਜੂਦ ਸਪਲਾਈ ਬੰਦ ਨਹੀਂ ਕੀਤੀ।

Advertisement

ਪਾਣੀ ਦੇ ਲਗਾਤਾਰ ਵਧਦੇ ਵਹਾਅ ਤੋਂ ਡਰੇ ਕਿਸਾਨਾਂ ਨੇ ਜਦੋਂ ਦੋ ਨੌਜਵਾਨਾਂ ਨੂੰ ਪੰਦਰਾਂ ਕਿਲੋਮੀਟਰ ਦੂਰ ਜਗੇੜਾ ਭੇਜਿਆ ਤਾਂ ਪਤਾ ਲੱਗਿਆ ਕਿ ਸਬੰਧਿਤ ਮੁਲਾਜਮ ਤਾਂ ਡਿਊਟੀ ’ਤੇ ਮੌਜੂਦ ਹੀ ਨਹੀਂ ਸੀ।

ਵਾਰ-ਵਾਰ ਫੋਨ ਕਰਨ ’ਤੇ ਕਾਫੀ ਸਮੇਂ ਪਿਛੋਂ ਉਹ ਡਿਊਟੀ ਸਥਾਨ ’ਤੇ ਪਹੁੰਚਿਆ ਅਤੇ ਨੌਜਵਾਨਾਂ ਨੇ ਖ਼ੁਦ ਪਾਣੀ ਬੰਦ ਕੀਤਾ। ਪਿੰਡ ਵਾਸੀਆਂ ਨੇ ਦੋਸ਼ ਲਾਇਆ ਕਿ ਰਜਵਾਹੇ ਦੀ ਉਸਾਰੀ ਵੇਲੇ ਸਬੰਧਤ ਠੇਕੇਦਾਰ ਵੱਲੋਂ ਬਿਨਾਂ ਲੈਂਟਰ ਲਾਇਆ ਮਿੱਟੀ ਪਾ ਕੇ ਰਜਵਾਹੇ ਹੇਠ ਦੱਬੇ ਸੀਮਿੰਟ ਦੇ ਸਾਈਫਨ ਪਾਈਪ ਦਬਣ ਕਰ ਕੇ ਪਾੜ ਪਿਆ ਹੈ।

Advertisement
×