ਨਹਿਰੀ ਵਿਭਾਗ ਦੇ ਐੱਸਡੀਓ ਤੋਂ 36 ਸਾਲ ਪੁਰਾਣੇ ਪ੍ਰਾਜੈਕਟ ਦੀ ਰਿਪੋਰਟ ਤਲਬ : The Tribune India

ਨਹਿਰੀ ਵਿਭਾਗ ਦੇ ਐੱਸਡੀਓ ਤੋਂ 36 ਸਾਲ ਪੁਰਾਣੇ ਪ੍ਰਾਜੈਕਟ ਦੀ ਰਿਪੋਰਟ ਤਲਬ

ਨਹਿਰੀ ਵਿਭਾਗ ਦੇ ਐੱਸਡੀਓ ਤੋਂ 36 ਸਾਲ ਪੁਰਾਣੇ ਪ੍ਰਾਜੈਕਟ ਦੀ ਰਿਪੋਰਟ ਤਲਬ

ਕੰਗਣਵਾਲ ਤੋਂ ਫਤਿਹਗੜ੍ਹ ਪੰਜਗਰਾਈਆਂ ਤੱਕ ਉਸਾਰਿਆ ਜਾ ਰਿਹਾ ਰਜਵਾਹਾ।

ਬੀਰਬਲ ਰਿਸ਼ੀ

ਸ਼ੇਰਪੁਰ, 21 ਮਾਰਚ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਆਪਣੇ ਹਲਕੇ ਤੋਂ ਇਲਾਵਾ ਮਹਿਲ ਕਲਾਂ, ਅਮਰਗੜ੍ਹ, ਮਾਲੇਰਕੋਟਲਾ ਦੇ ਡਾਰਕ ਜ਼ੋਨ ਵਿੱਚ ਪੁੱਜੇ ਤਕਰੀਬਨ 70 ਪਿੰਡਾਂ ਦੇ ਲੋਕਾਂ ਨੂੰ ਨਹਿਰੀ ਪਾਣੀ ਨਾਲ ਜੋੜਨ ਲਈ ਸੰਘਰਸ਼ ਕਮੇਟੀ ਵੱਲੋਂ ਆਰੰਭੇ ਅੰਦੋਲਨ ਨੂੰ ਬੂਰ ਪੈਂਦਾ ਵਿਖਾਈ ਦੇ ਰਿਹਾ ਹੈ ਕਿਉਂਕਿ 1986 ਵਿੱਚ ਬਰਨਾਲਾ ਸਰਕਾਰ ਮੌਕੇ ਉਕਤ ਪਿੰਡਾਂ ਨੂੰ ਨਹਿਰੀ ਪਾਣੀ ਦੇਣ ਸਬੰਧੀ ਬਣੇ ਪ੍ਰਾਜੈਕਟ ਦੀਆਂ ਫਾਈਲਾਂ ਰਿਵਿਊ ਕਰਨ ਲਈ ਚੰਡੀਗੜ੍ਹ ਪੁੱਜਣ ਦੀ ਖ਼ਬਰ ਹੈ। ਯਾਦ ਰਹੇ ਕਿ ਲੰਘੀ 13 ਮਾਰਚ ਨੂੰ ਸੰਘਰਸ਼ ਕਮੇਟੀ ਨਾਲ ਮੁੱਖ ਮੰਤਰੀ ਦੇ ਜੁਆਇੰਟ ਪ੍ਰਿੰਸੀਪਲ ਸੈਕਟਰੀ ਸੰਦੀਪ ਸਿੰਘ, ਡਿਪਟੀ ਪ੍ਰਿੰਸੀਪਲ ਸੈਕਟਰੀ ਯਸਪਾਲ ਸ਼ਰਮਾ, ਨਹਿਰੀ ਵਿਭਾਗ ਦੇ ਚੀਫ਼ ਸੰਮੀ ਸਿੰਗਲਾ, ਬਲਵੀਰ ਸਿੰਘ ਤੇ ਭੁਪਿੰਦਰਜੀਤ ਸਿੰਘ (ਦੋਵੇ ਐਕਸੀਅਨ ਨਹਿਰੀ ਜਲ ਸ੍ਰੋਤ) ਨਾਲ ਪੰਜਾਬ ਭਵਨ ਚੰਡੀਗੜ੍ਹ ਵਿਖੇ ਅਹਿਮ ਹੋਈ ਸੀ।

ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸੰਨ 1986 ’ਚ ਤਤਕਾਲੀ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਦੇ ਕਾਰਜਕਾਲ ਦੌਰਾਨ ਉਕਤ ਇਲਾਕੇ ਦੇ ਪਿੰਡਾਂ ਨੂੰ ਨਹਿਰੀ ਪਾਣੀ ਦੇਣ ਸਬੰਧੀ ਕੋਟਲਾ ਬ੍ਰਾਂਚ ਨਹਿਰ ’ਚੋਂ ਪਿੰਡ ਸਲਾਰ ਨੇੜਿਓ ਮਾਲੇਕੋਟਲਾ ਰਜਵਾਹਾ ਕੱਢਣ ਦਾ ਪ੍ਰਾਜੈਕਟ ਤਿਆਰ ਹੋਇਆ ਸੀ ਜਿਸਦੀ ਟੇਲ 52500 ’ਤੇ ਸੀ। ਇਸ ਰਜਵਾਹੇ ’ਚੋਂ ਦੋ ਮਾਈਨਰ ਕੱਢੇ ਜਾਣ ਸਬੰਧੀ ਬੁਰਜੀਆਂ ਤੱਕ ਲੱਗ ਗਈਆਂ ਸਨ ਜਿਸ ਤਹਿਤ ਰਜਵਾਹੇ ਦੀਆਂ ਜੜ੍ਹਾਂ ’ਚੋਂ ਹੀ ਐਲਆਰ ਇੱਕ ਮਾਈਨਰ ਕੱਢਣ ਦੀ ਤਜਵੀਜ਼ ਸੀ ਜਦੋਂਕਿ ਇੱਕ ਮਾਈਨਰ ਦੀ ਟੇਲ ਬਲਾਕ ਸ਼ੇਰਪੁਰ ਦੇ ਪਿੰਡ ਕਾਤਰੋਂ, ਅਲੀਪੁਰ ਖਾਲਸਾ ਪਿੰਡਾਂ ’ਚ ਦੱਸੀ ਜਾ ਰਹੀ ਹੈ। ਮਾਲੇਰਕੋਟਲਾ ਰਜਵਾਹਾ ਅਤੇ ਦੋ ਮਾਈਨਰਾਂ ਨੇ ਇਲਾਕੇ 46 ਪਿੰਡਾਂ ਨੂੰ ਲਾਭ ਪਹੁੰਚਾਉਣਾ ਸੀ। ਉਕਤ ਸਰਕਾਰ ਆਪਣਾ ਕਾਰਜਕਾਲ ਪੂਰਾ ਕਰਨ ਤੋਂ ਪਹਿਲਾਂ ਹੀ ਟੁੱਟ ਗਈ ਅਤੇ ਮੰਨਿਆ ਜਾ ਰਿਹਾ ਹੈ ਕਿ ਉਸਤੋਂ ਮਗਰੋਂ ਇਸ ਪ੍ਰਾਜੈਕਟ ਦੀਆਂ ਫਾਈਲਾਂ ’ਤੇ ਧੂੜ ਜੰਮ ਗਈ। ਇਹ ਵੀ ਪਤਾ ਲੱਗਿਆ ਹੈ ਕਿ ਨਹਿਰੀ ਵਿਭਾਗ ਨੇ ਉਕਤ ਰਜਵਾਹੇ ਤੇ ਦੋ ਮਾਈਨਰਾਂ ਦੇ ਪ੍ਰਾਜੈਕਟ ਸਬੰਧੀ ਇੱਕ ਐਸਡੀਓ ਤੋਂ 36 ਸਾਲ ਪੁਰਾਣੇ ਪ੍ਰਾਜੈਕਟ ਮੌਜੂਦਾ ਸਥਿਤੀ ਦੀ ਰਿਪੋਰਟ ਮੰਗੀ ਹੈ। ਐੱਸਡੀਓ ਵਿਸ਼ਵਪਾਲ ਗੋਇਲ ਨੇ ਸੰਪਰਕ ਕਰਨ ’ਤੇ ਭਾਵੇਂ ਪੁਰਾਣੇ ਪ੍ਰਾਜੈਕਟ ਸਬੰਧੀ ਉਨ੍ਹਾਂ ਤੋਂ ਮੰਗੀ ਰਿਪੋਰਟ ਦੀ ਪੁਸ਼ਟੀ ਕੀਤੀ ਪਰ ਉਨ੍ਹਾਂ ਹਾਲੇ ਹੋਰ ਜਾਣਕਾਰੀ ਦੇਣ ਤੋਂ ਅਸਮਰੱਥਾ ਪ੍ਰਗਟਾਈ। ਨਹਿਰੀ ਪਾਣੀ ਪ੍ਰਾਪਤੀ ਸੰਘਰਸ਼ ਕਮੇਟੀ ਦੇ ਪ੍ਰਧਾਨ ਜਰਨੈਲ ਸਿੰਘ ਜਹਾਂਗੀਰ ਨੇ ਦੱਸਿਆ ਕਿ ਮੁੱਖ ਮੰਤਰੀ ਦੇ ਨੁਮਾਇੰਦਿਆਂ ਤੋਂ ਇਲਾਵਾ ਨਹਿਰੀ ਵਿਭਾਗ ਦੇ ਚੀਫ਼ ਤੇ ਹੋਰ ਅਧਿਕਾਰੀਆਂ ਨਾਲ ਹੋਈ ਮੀਟਿੰਗ ਮਗਰੋਂ ਵਿਭਾਗ ਵੱਲੋਂ ਮੰਗੀਆਂ ਫਾਈਲਾਂ, ਕੰਗਣਵਾਲ ਤੋਂ ਪੰਜਗਰਾਈਆਂ ਤੱਕ ਪਹਿਲਾਂ ਹੀ ਸ਼ੁਰੂ ਹੋਏ ਰਜਵਾਹੇ ਬਣਨ ਦਾ ਕੰਮ ਸੰਘਰਸਸ਼ੀਲ ਕਿਸਾਨਾਂ ਦੀ ਇੱਕ ਪੜਾਵੀ ਜਿੱਤ ਹੈ।

ਸ੍ਰੀ ਜਹਾਂਗੀਰ ਨੇ ਦੱਸਿਆ ਕਿ ਮੁਕੰਮਲ ਜਿੱਤ ਤੱਕ ਪੁੱਜਣ ਲਈ ਮੁੱਖ ਮੰਤਰੀ ਨਾਲ ਮੀਟਿੰਗ ਮੰਗੀ ਹੈ। ਜੇਕਰ ਲਾਰਾ ਲੱਪਾ ਲੱਗਿਆ ਤਾ ਮਈ ਮਹੀਨੇ ਧੂਰੀ ਸਥਿਤ ਮੁੱਖ ਮੰਤਰੀ ਦਫ਼ਤਰ ਅੱਗੇ ਕਿਸਾਨ ਹਰ ਹਾਲਤ ਪੱਕਾ ਮੋਰਚਾ ਲਗਾਉਣਗੇ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਭਾਰਤ ਵਿਚ ਨਾਰੀਤਵ ਦੀ ਬੇਹੁਰਮਤੀ

ਭਾਰਤ ਵਿਚ ਨਾਰੀਤਵ ਦੀ ਬੇਹੁਰਮਤੀ

ਨਵਾਂ ਸੰਸਦ ਭਵਨ ਤੇ ਉੱਭਰ ਰਹੀ ਸਿਆਸਤ

ਨਵਾਂ ਸੰਸਦ ਭਵਨ ਤੇ ਉੱਭਰ ਰਹੀ ਸਿਆਸਤ

ਸਦਭਾਵ ਦੇ ਪਰਦੇ ਹੇਠ ਦੁਫ਼ੇੜ ਬਰਕਰਾਰ...

ਸਦਭਾਵ ਦੇ ਪਰਦੇ ਹੇਠ ਦੁਫ਼ੇੜ ਬਰਕਰਾਰ...

ਜੀਵਨ: ਬ੍ਰਹਿਮੰਡ ਦੀ ਦੁਰਲੱਭ ਸ਼ੈਅ

ਜੀਵਨ: ਬ੍ਰਹਿਮੰਡ ਦੀ ਦੁਰਲੱਭ ਸ਼ੈਅ

ਐਡਹਾਕ ਅਧਿਆਪਕਾਂ ਦੇ ਦੁੱਖ ਦਰਦ

ਐਡਹਾਕ ਅਧਿਆਪਕਾਂ ਦੇ ਦੁੱਖ ਦਰਦ

ਸ਼ਹਿਰ

View All