ਮੀਂਹ ਨੇ ਗਰੀਬ ਦਾ ਘਰ ਡੇਗਿਆ

ਮੀਂਹ ਨੇ ਗਰੀਬ ਦਾ ਘਰ ਡੇਗਿਆ

ਪਿੰਡ ਸ਼ੇਰੋਂ ਵਿੱਚ ਬਰਸਾਤ ਕਾਰਨ ਡਿੱਗਿਆ ਮਕਾਨ ਦਿਖਾਉਂਦਾ ਹੋਇਆ ਪੀੜਤ ਪ੍ਰੇਮ ਚੰਦ।

ਜਗਤਾਰ ਸਿੰਘ ਨਹਿਲ
ਲੌਂਗੋਵਾਲ, 13 ਜੁਲਾਈ

ਕੱਲ੍ਹ ਸਵੇਰ ਤੋਂ ਹੋ ਰਹੀ ਤੇਜ਼ ਬਰਸਾਤ ਕਾਰਨ ਪਿੰਡ ਸ਼ੇਰੋਂ ਦੇ ਇੱਕ ਪਰਿਵਾਰ ਦਾ ਘਰ ਪਲਾਂ ਵਿੱਚ ਤਹਿਸ ਨਹਿਸ ਹੋ ਗਿਆ ਹੈ। ਜਦੋਂਕਿ ਇਸ ਘਰ ਵਿਚ ਰਹਿੰਦੇ ਪਰਿਵਾਰਕ ਮੈਂਬਰ ਦੋ ਪਲ ਪਹਿਲਾਂ ਹੀ ਬਾਹਰ ਵੱਲ ਆਉਣ ਕਾਰਨ ਵਾਲ-ਵਾਲ ਬਚ ਗਏ ਹਨ। ਪੀੜਤ ਪਰਿਵਾਰ ਦੇ ਮੁਖੀ ਪ੍ਰੇਮ ਚੰਦ ਨੇ ਦੱਸਿਆ ਕਿ ਰਾਤ ਭਰ ਹੁੰਦੀ ਰਹੀ ਬਰਸਾਤ ਉਸ ਲਈ ਕਹਿਰ ਬਣ ਕੇ ਆਈ ਹੈ। ਸਵੇਰੇ ਸਾਢੇ ਕੁ ਅੱਠ ਵਜੇ ਉਸ ਦੀ ਪਤਨੀ ਰਸੋਈ ਵਿੱਚ ਕੰਮ ਕਰ ਰਹੀ ਸੀ ਅਤੇ ਉਸਦੇ ਘਰ ਦੇ ਕਮਰੇ ਵਿੱਚੋਂ ਕੁਦਰਤੀ ਬਾਹਰ ਨਿੱਕਲਦਿਆਂ ਹੀ ਘਰ ਦੀ ਪੂਰੀ ਛੱਤ ਧੜਾਮ ਕਰ ਕੇ ਡਿੱਗ ਗਈ। ਜਿਸ ਕਾਰਨ ਕਮਰੇ ਵਿੱਚ ਪਏ ਬੈੱਡ, ਕੂਲਰ, ਅਲਮਾਰੀ ਅਤੇ ਘਰ ਦਾ ਹੋਰ ਸਾਮਾਨ ਪੂਰੀ ਤਰ੍ਹਾਂ ਨਾਲ ਬਰਬਾਦ ਹੋ ਗਿਆ ਹੈ। ਇਸੇ ਤਰ੍ਹਾਂ ਕੁਝ ਸਮੇਂ ਬਾਅਦ ਘਰ ਦੇ ਸਟੋਰ ਵਾਲੇ ਕਮਰੇ ਦੀ ਛੱਤ ਵੀ ਡਿੱਗ ਗਈ। ਪ੍ਰੇਮ ਚੰਦ ਨੇ ਦੱਸਿਆ ਕਿ ਭਾਵੇਂ ਰੱਬ ਦੇ ਸ਼ੁਕਰ ਕਾਰਨ ਉਨ੍ਹਾਂ ਦੀ ਆਪਣੀ ਜਾਨ ਤਾਂ ਬਚ ਗਈ ਹੈ ਪਰ ਬਰਸਾਤ ਕਾਰਨ ਉਸ ਦਾ ਪੂਰਾ ਮਕਾਨ ਹੀ ਨੁਕਸਾਨਿਆ ਗਿਆ ਹੈ। ਪਿੰਡ ਦੀ ਪੰਚਾਇਤ ਅਤੇ ਪਤਵੰਤਿਆਂ ਨੇ ਪੀੜਤ ਪਰਿਵਾਰ ਲਈ ਮੁਆਵਜ਼ੇ ਦੀ ਮੰਗ ਕੀਤੀ ਹੈ।

ਘੱਗਰ ਬੰਨ੍ਹ ਦੀ ਮਜ਼ਬੂਤੀ ਲਈ ਪ੍ਰਬੰਧ ਮੁਕੰਮਲ: ਐੱਸਡੀਐੱਮ

ਮੂਨਕ (ਕਰਮਵੀਰ ਸੈਣੀ) ਘੱਗਰ ਵਿੱਚ ਪਾਈ ਹੋਈ ਪਾਈਪਲਾਈਨ ਬਲਾਕ ਹੋ ਜਾਣ ਕਾਰਨ ਤੇ ਪਾਣੀ ਦੇ ਵਧ ਰਹੇ ਪੱਧਰ ਕਾਰਨ ਮਿੱਟੀ ਖਿਸਕ ਜਾਣ ’ਤੇ ਘੱਗਰ ਦਰਿਆ ਦਾ ਬੰਨ੍ਹ ਟੁੱਟ ਗਿਆ ਤੇ ਤਕਰੀਬਨ 50 ਫੁੱਟ ਚੌੜਾ ਪਾੜ ਪੈ ਗਿਆ ਤੇ ਜਿਸ ਕਾਰਨ ਘੱਗਰ ਦਰਿਆ ਅੰਦਰ ਪਾਣੀ ਦਾ ਪੱਧਰ ਵਧਣ ’ਤੇ ਕਿਸਾਨਾਂ ਦੀਆਂ ਫਸਲਾਂ ਡੁੱਬਣ ਦਾ ਖਤਰਾ ਬਣਿਆ ਹੋਇਆ ਸੀ ਜਿਸ ਕਾਰਨ ਕਿਸਾਨ ਬੇਹੱਦ ਚਿੰਤਤ ਸਨ। ਇਸ ਮੌਕੇ ਐੱਸਡੀਐੱਮ ਮੂਨਕ ਸੂਬਾ ਸਿੰਘ ਵੱਲੋਂ ਮੌਕੇ ’ਤੇ ਪਹੁੰਚ ਕੇ ਇਸ ਨੂੰ ਪਾੜ ਨੂੰ ਪੂਰਨ ਲਈ ਇੰਤਜਾਮ ਕਰਵਾਏ ਗਏ। ਇਸ ਮੌਕੇ ਉਨ੍ਹਾਂ ਦੱਸਿਆ ਕਿ ਡਰੇਨੇਜ ਵਿਭਾਗ ਦੇ ਐੱਸਡੀਓ ਚੇਤਨ ਗੁਪਤਾ ਤੇ ਉਨ੍ਹਾਂ ਦੇ ਅਮਲੇ ਨੂੰ ਪ੍ਰਸ਼ਾਸਨ ਦੀ ਮੱਦਦ ਨਾਲ ਇਹ ਪਾੜ ਪੂਰਨ ਲਈ ਲਗਾ ਦਿੱਤਾ ਹੈ ਤੇ ਹਰ ਤਰ੍ਹਾਂ ਮਸ਼ੀਨਰੀ ਤੇ ਲੇਬਰ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਅਨੁਸਾਰ ਅੱਜ ਬੰਨ੍ਹ ਨੂੰ ਪੂਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਕਿਸਾਨਾਂ ਵੱਲੋਂ ਉਨ੍ਹਾਂ ਨੂੰ ਬਲਾਕ ਹੋਈ ਪਾਈਪਲਾਈਨ ਦੀ ਥਾਂ ’ਤੇ ਵੱਡੀ ਪਾਈਪਲਾਈਨ ਪਾਉਣ ਦੀ ਬੇਨਤੀ ਕੀਤੀ ਗਈ ਸੀ ਜਿਸ ’ਤੇ ਉਨ੍ਹਾਂ ਤੁਰੰਤ ਵੱਡੀ ਪਾਈਪਲਾਈਨ ਪਾਉਣ ਲਈ ਪਾਈਪਾਂ ਮੰਗਵਾ ਲਈਆਂ ਗਈਆਂ ਹਨ ਤੇ ਇਹ ਦਿੱਤੀਆਂ ਜਾਣਗੀਆਂ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਸ੍ਰੀਨਗਰ ਜ਼ਿਲ੍ਹੇ ’ਚੋਂ ਕਰਫਿਊ ਹਟਾਇਆ

ਸ੍ਰੀਨਗਰ ਜ਼ਿਲ੍ਹੇ ’ਚੋਂ ਕਰਫਿਊ ਹਟਾਇਆ

ਕੋਵਿਡ-19 ਮਹਾਮਾਰੀ ਕਰਕੇ ਲਾਈਆਂ ਪਾਬੰਦੀਆਂ ਪਹਿਲਾਂ ਵਾਂਗ ਰਹਿਣਗੀਆਂ ਜਾ...

ਇਮਰਾਨ ਖ਼ਾਨ ਸਰਕਾਰ ਵੱਲੋਂ ਪਾਕਿਸਤਾਨ ਦਾ ਨਵਾਂ ਸਿਆਸੀ ਨਕਸ਼ਾ ਜਾਰੀ

ਇਮਰਾਨ ਖ਼ਾਨ ਸਰਕਾਰ ਵੱਲੋਂ ਪਾਕਿਸਤਾਨ ਦਾ ਨਵਾਂ ਸਿਆਸੀ ਨਕਸ਼ਾ ਜਾਰੀ

ਜੰਮੂ ਤੇ ਕਸ਼ਮੀਰ ਦੇ ਕੁਝ ਇਲਾਕਿਆਂ ਤੇ ਲੱਦਾਖ ਦੇ ਇਕ ਹਿੱਸੇ, ਜੂਨਾਗੜ੍ਹ ...

ਮੋਦੀ ਵੱਲੋਂ ਅਯੁੱਧਿਆ ਵਿਚ ‘ਭੂਮੀ ਪੂਜਨ’ ਅੱਜ

ਮੋਦੀ ਵੱਲੋਂ ਅਯੁੱਧਿਆ ਵਿਚ ‘ਭੂਮੀ ਪੂਜਨ’ ਅੱਜ

ਰਾਮ ਮੰਦਰ ਦੀ ਉਸਾਰੀ ਦਾ ਨੀਂਹ ਪੱਥਰ ਰੱਖਣਗੇ ਪ੍ਰਧਾਨ ਮੰਤਰੀ; ਸੰਤਾਂ ਤੇ...

ਸ਼ਹਿਰ

View All