ਵਿਸ਼ੇਸ਼ ਸੈਸ਼ਨ ’ਚ ਮਿਹਣੋ-ਮਿਹਣੀ ਹੋਣ ਦਾ ਵਰਤਾਰਾ ਮੰਦਭਾਗਾ: ਚੰਦੂਮਾਜਰਾ
ਸਾਬਕਾ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਨੂੰ ਸਰਕਾਰ ਅਤੇ ਵਿਰੋਧੀ ਧਿਰ ਨੇ ਮਿਹਣੋ-ਮਿਹਣੀ ਹੋਣ ਵਿੱਚ ਗੁਆ ਦਿੱਤਾ। ਉਨ੍ਹਾਂ ਕਿਹਾ ਕਿ ਇਸ ਸੈਸ਼ਨ ਵਿਚ ਪੰਜਾਬ ਨੂੰ ਕੇਂਦਰੀ ਸਕੀਮਾਂ ਵਿਚ ਹਿੱਸਾ ਪਾਉਣ...
ਸਾਬਕਾ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਨੂੰ ਸਰਕਾਰ ਅਤੇ ਵਿਰੋਧੀ ਧਿਰ ਨੇ ਮਿਹਣੋ-ਮਿਹਣੀ ਹੋਣ ਵਿੱਚ ਗੁਆ ਦਿੱਤਾ। ਉਨ੍ਹਾਂ ਕਿਹਾ ਕਿ ਇਸ ਸੈਸ਼ਨ ਵਿਚ ਪੰਜਾਬ ਨੂੰ ਕੇਂਦਰੀ ਸਕੀਮਾਂ ਵਿਚ ਹਿੱਸਾ ਪਾਉਣ ਵਾਲੇ ਏ ਕੈਟਾਗਿਰੀ ਸੂਬਿਆਂ ਵਿਚ ਸ਼ਾਮਲ ਕਰਨ ਦਾ ਮਤਾ ਪਾਸ ਕਰਨਾ ਚਾਹੀਦਾ ਸੀ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਚੰਦੂਮਾਜਰਾ ਨੇ ਕਿਹਾ ਕਿ ਪੰਜਾਬ ਸਿਰਫ਼ ਜੀ ਰਾਮ ਜੀ ਵਿਚ ਨਹੀਂ, ਸਗੋਂ ਡੇਢ ਦਰਜਨ ਕੇਂਦਰੀ ਸਕੀਮਾਂ ਵਿਚ ਹਿੱਸਾ ਨਹੀਂ ਪਾ ਸਕਿਆ। ਇਸ ਲਈ ਸਰਕਾਰ ਨੂੰ ਸਰਬ ਪਾਰਟੀ ਮੀਟਿੰਗ ਬੁਲਾ ਕੇ ਪੰਜਾਬ ਨੂੰ ‘ਏ’ ਕੈਟਾਗਿਰੀ ਵਿਚ ਸ਼ਾਮਲ ਕਰਨ ਦੀ ਲੜਾਈ ਲੜਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਰਹੱਦੀ ਸੂਬਾ ਹੋਣ ਕਰਕੇ ਪੰਜਾਬ ‘ਏ’ ਕੈਟਾਗਿਰੀ ਵਿਚ ਸ਼ਾਮਲ ਹੋਣ ਦਾ ਹੱਕਦਾਰ ਵੀ ਹੈ। ਪੰਜਾਬ ਵਿਚ ਕੋਈ ਸਮੁੰਦਰੀ ਬੰਦਰਗਾਹ ਨਾ ਹੋਣ ਕਾਰਨ ਇਥੇ ਵਿਸ਼ਵੀਕਰਨ ਦੇ ਇਸ ਦੌਰ ਵਿਚ ਕੋਈ ਕਾਰੋਬਾਰ ਸਥਾਪਤ ਨਹੀਂ ਕੀਤਾ ਜਾ ਸਕਿਆ। ਚੰਦੂਮਾਜਰਾ ਨੇ ਦੱਸਿਆ ਕਿ ਪੰਜਾਬ ਤੋਂ ਦੂਜੇ ਸੂਬਿਆਂ ਅਤੇ ਦੇਸ਼ਾਂ ਵਿਚ ਸਾਮਾਨ ਲਿਆਉਣਾ ਅਤੇ ਭੇਜਣਾ ਮਹਿੰਗਾ ਪੈਂਦਾ ਹੈ। ਉਨ੍ਹਾਂ ਵਿਧਾਨ ਸਭਾ ਦੇ ਵਿਸ਼ੇਸ਼ ਸਦਨ ਨੂੰ ਦਿਸ਼ਾਹੀਣ ਕਰਾਰ ਦਿੱਤਾ।

