DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਅਗਲੇ ਮੁੱਖ ਮੰਤਰੀ ਅੰਮ੍ਰਿਤਪਾਲ ਸਿੰਘ ਹੋਣਗੇ: ਸਿੱਧੂ

ਪਿੰਡ ਕੌਹਰੀਆਂ ਦੇ ਮੰਦਰ ਵਿੱਚ ਅੱਜ ਅਕਾਲੀ ਦਲ ਵਾਰਿਸ ਪੰਜਾਬ ਦੇ ਦੀ ਵਿਸ਼ੇਸ ਮੀਟਿੰਗ ਹੋਈ। ਇਸ ਵਿੱਚ ਪਿੰਡ ਕੌਹਰੀਆਂ ਦੇ ਵੱਡੀ ਗਿਣਤੀ ਵਿੱਚ ਲੋਕਾਂ ਨੇ ਸ਼ਮੂਲੀਅਤ ਕੀਤੀ। ਮੀਟਿੰਗ ਵਿੱਚ ਪਾਰਟੀ ਦੇ ਕੌਮੀ ਸਕੱਤਰ ਜਨਰਲ ਮਨਦੀਪ ਸਿੰਘ ਸਿੱਧੂ ਵਿਸ਼ੇਸ ਤੌਰ ’ਤੇ...

  • fb
  • twitter
  • whatsapp
  • whatsapp
Advertisement

ਪਿੰਡ ਕੌਹਰੀਆਂ ਦੇ ਮੰਦਰ ਵਿੱਚ ਅੱਜ ਅਕਾਲੀ ਦਲ ਵਾਰਿਸ ਪੰਜਾਬ ਦੇ ਦੀ ਵਿਸ਼ੇਸ ਮੀਟਿੰਗ ਹੋਈ। ਇਸ ਵਿੱਚ ਪਿੰਡ ਕੌਹਰੀਆਂ ਦੇ ਵੱਡੀ ਗਿਣਤੀ ਵਿੱਚ ਲੋਕਾਂ ਨੇ ਸ਼ਮੂਲੀਅਤ ਕੀਤੀ। ਮੀਟਿੰਗ ਵਿੱਚ ਪਾਰਟੀ ਦੇ ਕੌਮੀ ਸਕੱਤਰ ਜਨਰਲ ਮਨਦੀਪ ਸਿੰਘ ਸਿੱਧੂ ਵਿਸ਼ੇਸ ਤੌਰ ’ਤੇ ਸ਼ਾਮਲ ਹੋਏ।

ਮੀਟਿੰਗ ਨੂੰ ਸੰਬੋਧਨ ਕਰਦਿਆਂ ਸ੍ਰੀ ਸਿੱਧੂ ਨੇ ਕਿਹਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਦਲ ਵਾਰਿਸ ਪੰਜਾਬ ਦੇ ਦੀ ਸਰਕਾਰ ਬਣਾਈ ਜਾਵੇਗੀ ਜਿਸ ਦੇ ਮੁੱਖ ਮੰਤਰੀ ਅੰਮ੍ਰਿਤਪਾਲ ਸਿੰਘ ਹੋਣਗੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਸਾਰੀਆਂ ਪਾਰਟੀਆਂ ਦੀ ਸਰਕਾਰਾਂ ਨੂੰ ਬਣਾ ਕੇ ਦੇਖ ਲਈਆਂ ਹਨ ਪਰ ਸਾਰਿਆਂ ਨੇ ਹੀ ਪੰਜਾਬ ਨੂੰ ਬਰਵਾਦੀ ਵੱਲ ਧੱਕਿਆ ਹੈ। ਇਸ ਕਰ ਕੇ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵੱਡਾ ਬਦਲਾਅ ਆਉਣ ਵਾਲਾ ਹੈ। ਅਕਾਲੀ ਦਲ ਵਾਰਿਸ ਪੰਜਾਬ ਦੇ ਦੇ ਜ਼ਿਲ੍ਹਾ ਆਗੂ ਅਵਤਾਰ ਸਿੰਘ ਕਾਹਨਗੜ੍ਹ ਨੇ ਕਿਹਾ ਕਿ ਪਿੰਡ ਕੌਹਰੀਆਂ ਵਿੱਚ ਰੱਖੀ ਇਹ ਪਲੇਠੀ ਮੀਟਿੰਗ ਵਿੱਚ ਲੋਕਾਂ ਦਾ ਉਤਸ਼ਾਹ ਦੇਖ ਕੇ ਇਸ ਮੀਟਿੰਗ ਨੂੰ ਵਾਰਿਸ ਪੰਜਾਬ ਦੇ ਲਈ ਮਹੱਤਵਪੂਰਨ ਮੰਨਿਆ ਜਾਵੇਗਾ। ਮੀਟਿੰਗ ਨੂੰ ਲਖਬੀਰ ਸਿੰਘ, ਕੁਲਦੀਪ ਸਿੰਘ ਛਾਜਲੀ, ਮਨਜੀਤ ਸਿੰਘ ਸੁਨਾਮ, ਬਾਬਾ ਘੁਮੰਡ ਸਿੰਘ ਖ਼ਾਲਸਾ ਆਦਿ ਨੇ ਵੀ ਸੰਬੋਧਨ ਕੀਤਾ।

Advertisement

Advertisement

ਗੁਰਲਾਭ ਸਿੰਘ ਮਾਨਸਾ ਪ੍ਰਧਾਨ ਚੁਣੇ

ਮਸਤੂਆਣਾ ਸਾਹਿਬ (ਪੱਤਰ ਪ੍ਰੇਰਕ): ਕੁਦਰਤ-ਮਾਨਵ ਕੇਂਦਰਤ ਲੋਕ ਲਹਿਰ ਪੰਜਾਬ ਦੀ ਸੂਬਾ ਕਮੇਟੀ ਦੀ ਮੀਟਿੰਗ ਗੁਰਸਾਗਰ ਮਸਤੂਆਣਾ ਸਾਹਿਬ ਵਿੱਚ ਹੋਈ। ਇਸ ਵਿੱਚ ਪੰਜਾਬ ਭਰ ਦੇ ਸਾਰੇ ਸੂਬਾ ਕਮੇਟੀ ਆਗੂਆਂ ਨੇ ਹਿੱਸਾ ਲਿਆ। ਮੀਟਿੰਗ ਵਿੱਚ 28 ਤੇ 29 ਮਾਰਚ ਨੂੰ ਹੋਈ ਸੂਬਾ ਕਾਨਫਰੰਸ ਦਾ ਰੀਵਿਊ ਕੀਤਾ ਗਿਆ। ਕਮੇਟੀ ਮੈਂਬਰਾਂ ਵਿੱਚੋਂ ਅਗਲੇ ਦੋ ਸਾਲਾਂ ਲਈ ਪੰਜ ਮੈਂਬਰੀ ਆਗੂ ਟੀਮ ਚੁਣੀ ਗਈ। ਇਸ ਵਿੱਚ ਗੁਰਲਾਭ ਸਿੰਘ ਮਾਨਸਾ ਨੂੰ ਸੂਬਾ ਪ੍ਰਧਾਨ, ਲਾਭ ਸਿੰਘ ਮੰਡੀ ਕਲਾਂ ਨੂੰ ਮੀਤ ਪ੍ਰਧਾਨ, ਮਹਿੰਦਰ ਸਿੰਘ ਖੋਖਰ ਨੂੰ ਸਕੱਤਰ, ਸੰਦੀਪ ਸਿੰਘ ਸ਼ੇਰਪੁਰ ਨੂੰ ਸਹਾਇਕ ਸਕੱਤਰ ਅਤੇ ਕਰਮਿੰਦਰ ਸਿੰਘ ਨੂੰ ਖਜ਼ਾਨਚੀ ਦੀ ਜ਼ਿੰਮੇਵਾਰੀ ਦਿੱਤੀ ਗਈ। ਸੁਖਦੇਵ ਸਿੰਘ ਭੋਪਾਲ ਨੇ ਦੱਸਿਆ ਕਿ ਕਾਰਪੋਰੇਟ ਸਿਸਟਮ ਦੇ ਇੱਕ ਪਾਸੜ ਵਿਕਾਸ ਦੇ ਏਜੰਡੇ ਨੇ ਸਾਰੀ ਦੁਨੀਆਂ ਨੂੰ ਨਾਜ਼ੁਕ ਮੋੜ ’ਤੇ ਪਹੁੰਚਾ ਦਿੱਤਾ ਹੈ।

ਪੰਜਾਬ ਸੰਕਟ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਆਰਥਿਕ ਸੰਕਟ ਦੇ ਨਾਲ-ਨਾਲ ਰਾਜਨੀਤੀ ਵਿੱਚ ਵੀ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ। ਮੁਲਾਜ਼ਮ, ਮਜ਼ਦੂਰ, ਪੈਨਸ਼ਨਰ ਅਤੇ ਬੇਰੁਜ਼ਗਾਰ ਆਪੋ-ਆਪਣੀਆਂ ਮੰਗਾਂ ਲਈ ਸੰਘਰਸ਼ ਕਰ ਰਹੇ ਹਨ। ਸੂਬਾ ਸਰਕਾਰ ਆਪਣੇ ਸਿਆਸੀ ਸੰਕਟ ਦੀ ਮਜਬੂਰੀ ਵਿੱਚ ਫਸੀ ਹੋਈ ਹੈ। ਇਨ੍ਹਾਂ ਸੰਕਟਾਂ ’ਤੇ ਵਿਚਾਰ ਕਰਨ ਲਈ ਕੁਦਰਤ ਮਨੁੱਖ ਕੇਂਦਰਿਤ ਲੋਕ ਲਹਿਰ ਦੀ ਮੀਟਿੰਗ 8 ਮਈ ਤੋਂ 11 ਮਈ ਤੱਕ ਮੰਡੀ ਕਲਾਂ ਵਿੱਚ ਹੋ ਰਹੀ ਹੈ।

Advertisement
×