DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Weather advisory: ਮੌਸਮ ਵਿਭਾਗ ਨੇ ਕਿਸਾਨਾਂ ਨੂੰ ਖ਼ਬਰਦਾਰ ਕੀਤਾ

ਮੌਸਮ ਵਿਭਾਗ ਨੇ ਗਰਮੀ ਦੇ ਮੱਦੇਨਜ਼ਰ ਅੈਡਵਾਈਜ਼ਰੀ ਜਾਰੀ ਕੀਤੀ; ਸਿੰਜਾਈ, ਖਾਦ ਦੀ ਵਰਤੋਂ ਅਤੇ ਪੌਦਿਆਂ ਦੀ ਸੁਰੱਖਿਆ ਦੇ ਉਪਾਵਾਂ ਦੀ ਯੋਜਨਾਬੰਦੀ ’ਤੇ ਜ਼ੋਰ

  • fb
  • twitter
  • whatsapp
  • whatsapp
featured-img featured-img
ਮੌਸਮ ਵਿਭਾਗ ਦੇ ਦਫ਼ਤਰ ਦੀ ਤਸਵੀਰ।
Advertisement

ਲਗਾਤਾਰ ਵਧ ਰਹੀ ਗਰਮੀ ਦੇ ਮੱਦੇਨਜ਼ਰ ਮੌਸਮ ਵਿਭਾਗ ਨੇ ਖੇਤੀਬਾੜੀ ਲਈ ਮੌਸਮ ਸਬੰਧੀ ਸਲਾਹ ਦਿੰਦਿਆਂ ਕਿਸਾਨਾਂ ਨੂੰ ਫਸਲਾਂ, ਪਸ਼ੂਆਂ ਅਤੇ ਖੇਤੀ ਉਤਪਾਦਕਤਾ ਦੀ ਰੱਖਿਆ ਲਈ ਮੌਜੂਦਾ ਅਤੇ ਪੂਰਵ ਅਨੁਮਾਨਿਤ ਮੌਸਮੀ ਸਥਿਤੀਆਂ ਅਨੁਸਾਰ ਖੇਤੀਬਾੜੀ ਕਾਰਜਾਂ ਨੂੰ ਇਕਸਾਰ ਕਰਨ ਦੀ ਸਲਾਹ ਦਿੱਤੀ ਹੈ।

ਮੌਸਮ ਵਿਗਿਆਨੀਆਂ ਨੇ ਤਾਪਮਾਨ ਆਮ ਨਾਲੋਂ ਵੱਧ ਰਹਿਣ ਦੇ ਨਾਲ, ਸਿੰਜਾਈ, ਖਾਦ ਦੀ ਵਰਤੋਂ ਅਤੇ ਪੌਦਿਆਂ ਦੀ ਸੁਰੱਖਿਆ ਦੇ ਉਪਾਵਾਂ ਦੀ ਸਾਵਧਾਨੀ ਨਾਲ ਯੋਜਨਾਬੰਦੀ ’ਤੇ ਜ਼ੋਰ ਦਿੱਤਾ ਹੈ। ਕਿਸਾਨਾਂ ਨੂੰ ਗਰਮੀ ਦੇ ਸਿਖਰ ਦੌਰਾਨ ਖੇਤਾਂ ਵਿੱਚ ਕੰਮ ਕਰਨ ਤੋਂ ਬਚਣ ਅਤੇ ਸਵੇਰੇ ਜਾਂ ਦੇਰ ਸ਼ਾਮ ਨੂੰ ਹੀ ਖੇਤੀ ਕਾਰਜ ਕਰਨ ਦੀ ਸਲਾਹ ਦਿੱਤੀ ਗਈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਸਾਨਾਂ ਨੂੰ ਇਹ ਵੀ ਕਿਹਾ ਕਿ ਉਹ ਖੇਤੀਬਾੜੀ-ਜਲਵਾਯੂ ਖੇਤਰਾਂ ਵਿੱਚ ਕਣਕ ਦੀ ਕਟਾਈ ਨੂੰ ਫੌਰੀ ਨਿਪਟਾਰਾ ਕਰਨ ਕਿਉਂਕਿ ਗਰਮ ਅਤੇ ਸੁੱਕੀਆਂ ਸਥਿਤੀਆਂ ਵਿੱਚ ਹੋਣ ਵਾਲੀ ਦੇਰੀ ਨਾਲ ਕਣਕ ਦਾ ਦਾਣਾ ਟੁੱਟ ਸਕਦਾ ਹੈ ਜਿਸ ਨਾਲ ਅਨਾਜ ਦੀ ਗੁਣਵੱਤਾ ਨਿਘਰ ਸਕਦੀ ਹੈ। ਮੌਸਮ ਵਿਗਿਆਨੀਆਂ ਨੇ ਵਿਗਿਆਨੀਆਂ ਨੇ ਖਾਸਕਰ ਗੁਰਦਾਸਪੁਰ, ਪਠਾਨਕੋਟ ਅਤੇ ਹੁਸ਼ਿਆਰਪੁਰ ਦੇ ਕਿਸਾਨਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਬਿਨਾਂ ਦੇਰੀ ਦੇ ਕਣਕ ਦੀ ਕਟਾਈ ਪੂਰੀ ਕਰਨ ਅਤੇ ਸਿਫਾਰਸ਼ ਕੀਤੇ ਬੀਜ ਦਰਾਂ ਨਾਲ ਗਰਮੀਆਂ ਦੀ ਮੂੰਗੀ ਦੀ ਬਿਜਾਈ ਸ਼ੁਰੂ ਕਰਨ। ਇਸ ਦੇ ਨਾਲ ਹੀ ਗੰਨੇ ਲਈ, 7-12 ਦਿਨਾਂ ਦੇ ਅੰਤਰਾਲ ’ਤੇ ਸਿੰਜਾਈ, ਗਰਮੀ ਦੇ ਤਣਾਅ ਨੂੰ ਘਟਾਉਣ ਲਈ ਨਾਈਟ੍ਰੋਜਨ ਅਤੇ ਮਲਚਿੰਗ ਦੀ ਵਰਤੋਂ ਦਾ ਸੁਝਾਅ ਦਿੱਤਾ ਗਿਆ ਹੈ। ਸਬਜ਼ੀਆਂ ਦੇ ਉਤਪਾਦਕਾਂ, ਖਾਸਕਰ ਪਿਆਜ਼ ਅਤੇ ਮਿਰਚਾਂ ਦੇ ਕਾਸ਼ਤਕਾਰਾਂ, ਨੂੰ ਨਿਯਮਤ ਸਿੰਜਾਈ ਬਣਾਈ ਰੱਖਣੀ ਚਾਹੀਦੀ ਹੈ ਅਤੇ ਢੁਕਵੇਂ ਟ੍ਰਾਂਸਪਲਾਂਟਿੰਗ ਅਭਿਆਸਾਂ ਨੂੰ ਅਪਣਾਉਣਾ ਚਾਹੀਦਾ ਹੈ। ਮੌਸਮ ਵਿਭਾਗ ਦੀ ਪੇਸ਼ੀਨਗੋਈ ਮੁਤਾਬਿਕ ਪਟਿਆਲਾ, ਲੁਧਿਆਣਾ ਅਤੇ ਅੰਮ੍ਰਿਤਸਰ ਵਿੱਚ ਅਗਲੇ ਕੁਝ ਦਿਨਾਂ ਵਿੱਚ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ, ਜੋ ਕਣਕ ਦੀ ਕਟਾਈ ਲਈ ਢੁਕਵਾਂ ਸਮਾਂ ਪ੍ਰਦਾਨ ਕਰਦਾ ਹੈ। ਕਿਸਾਨਾਂ ਨੂੰ ਮੱਕੀ, ਬਾਜਰਾ ਅਤੇ ਜਵਾਰ ਵਰਗੀਆਂ ਚਾਰੇ ਦੀਆਂ ਫਸਲਾਂ ਦੀ ਬਿਜਾਈ ਸ਼ੁਰੂ ਕਰਨ ਦੀ ਵੀ ਸਲਾਹ ਦਿੱਤੀ ਗਈ ਹੈ, ਜਦੋਂ ਕਿ ਬਾਗਬਾਨੀ ਉਤਪਾਦਕਾਂ ਨੂੰ ਫਲਾਂ ਦੀਆਂ ਫਸਲਾਂ ਨੂੰ ਧੁੱਪ ਅਤੇ ਨਮੀ ਦੇ ਤਣਾਅ ਤੋਂ ਬਚਾਉਣ ਲਈ ਅਕਸਰ ਹਲਕੀ ਸਿੰਜਾਈ ਅਪਣਾਉਣੀ ਚਾਹੀਦੀ ਹੈ। ਢੁੱਕਵੀਂ ਸਿੰਜਾਈ ਨਾਲ ਕਪਾਹ ਦੀ ਕਾਸ਼ਤ ਕੀਤੀ ਜਾਣੀ ਚਾਹੀਦੀ ਹੈ। ਮੂੰਗੀ ਅਤੇ ਸਬਜ਼ੀਆਂ ਦੀਆਂ ਫਸਲਾਂ ਵਿੱਚ ਕੀੜਿਆਂ ਦੀ ਘਟਨਾ ਦੀ ਨਿਗਰਾਨੀ ਕਰਨੀ ਚਾਹੀਦੀ ਹੈ ਅਤੇ ਨਿੰਮ-ਅਧਾਰਤ ਸਪਰੇਅ ਵਰਗੇ ਵਾਤਾਵਰਨ-ਅਨੁਕੂਲ ਉਪਾਅ ਅਪਣਾਉਣੇ ਚਾਹੀਦੇ ਹਨ।

Advertisement

Advertisement
Advertisement
×