DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਲੈਕਚਰਾਰ ਭਰਤੀ ਵਿੱਚ ਰਾਖਵੇਂਕਰਨ ਦਾ ਮੁੱਦਾ ਭਖਿਆ

ਭਲਾਈ ਮੰਤਰੀ ਨੇ ਰਿਕਾਰਡ ਦੀ ਪੜਤਾਲ ਤੱਕ ਭਰਤੀ ਰੋਕਣ ਦਾ ਭਰੋਸਾ ਦਿੱਤਾ

  • fb
  • twitter
  • whatsapp
  • whatsapp
featured-img featured-img
ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨਾਲ ਮੀਟਿੰਗ ਮੌਕੇ ਜਥੇਬੰਦੀ ਦੇ ਕਾਰਕੁਨ।
Advertisement

ਐੱਸ ਸੀ/ਬੀ ਸੀ ਅਧਿਆਪਕ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਕ੍ਰਿਸ਼ਨ ਸਿੰਘ ਦੁੱਗਾਂ ਦੀ ਅਗਵਾਈ ਹੇਠ ਸਮਾਜਿਕ ਨਿਆਂ, ਅਧਿਕਾਰਤਾ ਤੇ ਘੱਟ ਗਿਣਤੀ ਵਿਭਾਗ ਦੀ ਮੰਤਰੀ ਡਾ. ਬਲਜੀਤ ਕੌਰ ਨਾਲ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਪੈਨਲ ਮੀਟਿੰਗ ਹੋਈ। ਮੀਟਿੰਗ ਦੌਰਾਨ 1013 ਲੈਕਚਰਾਰਾਂ ਦੀ ਸਿੱਧੀ ਭਰਤੀ ਵਿੱਚ ਐੱਸ ਸੀ/ਬੀ ਸੀ ਵਰਗਾਂ ਨੂੰ ਬਣਦਾ ਰਾਖਵਾਂ ਕੋਟਾ ਨਾ ਮਿਲਣ ਦਾ ਮੁੱਦਾ ਉਠਾਇਆ ਗਿਆ।

ਆਗੂਆਂ ਦੋਸ਼ ਲਾਇਆ ਕਿ ਸਿੱਖਿਆ ਵਿਭਾਗ ਕੋਲ ਅਧੂਰਾ ਰਿਕਾਰਡ ਹੋਣ ਦੇ ਬਾਵਜੂਦ ਕਈ ਵਿਸ਼ਿਆਂ ਵਿੱਚ ਰਾਖਵੇਂ ਕੋਟੇ ਨੂੰ ਘੱਟ ਜਾਂ ਜ਼ੀਰੋ ਕੀਤਾ ਗਿਆ ਹੈ। ਸੀਨੀਅਰ ਮੀਤ ਪ੍ਰਧਾਨ ਪਰਵਿੰਦਰ ਭਾਰਤੀ ਨੇ ਰੋਸਟਰ ਸਬੰਧੀ ਵਿਭਾਗ ਦੇ ਦਾਅਵਿਆਂ ’ਤੇ ਸਵਾਲ ਉਠਾਏ, ਜਦਕਿ ਜਨਰਲ ਸਕੱਤਰ ਲਛਮਣ ਸਿੰਘ ਨਬੀਪੁਰ ਨੇ ਓਪਨ ਮੈਰਿਟ ਵਿੱਚ ਚੁਣੇ ਉਮੀਦਵਾਰਾਂ ਨੂੰ ਰਾਖਵੇਂ ਨੁਕਤਿਆਂ ’ਤੇ ਦਰਜ ਕਰਨ ਦਾ ਮੁੱਦਾ ਰੱਖਿਆ। ਆਗੂਆਂ ਵੱਲੋਂ ਰੋਸਟਰ ਚੈੱਕ ਕਮੇਟੀਆਂ ਦੀ ਕਾਰਗੁਜ਼ਾਰੀ, ਗਲਤ ਰੋਸਟਰਾਂ ਦੀ ਪ੍ਰਵਾਨਗੀ, ਕਮੇਟੀਆਂ ਨੂੰ ਸਿਖਲਾਈ ਦੇਣ ਅਤੇ ਜਵਾਬਦੇਹੀ ਤੈਅ ਕਰਨ ਦੀ ਮੰਗ ਵੀ ਕੀਤੀ ਗਈ।

Advertisement

ਯੂਨੀਅਨ ਅਨੁਸਾਰ ਮੰਤਰੀ ਡਾ. ਬਲਜੀਤ ਕੌਰ ਨੇ ਭਰੋਸਾ ਦਿੱਤਾ ਕਿ ਰਾਖਵਾਂਕਰਨ ਨੀਤੀ ਨੂੰ ਸਹੀ ਢੰਗ ਨਾਲ ਲਾਗੂ ਕਰ ਕੇ 1013 ਲੈਕਚਰਾਰ ਭਰਤੀ ਵਿੱਚ ਐੱਸ ਸੀ/ਬੀ ਸੀ ਵਰਗਾਂ ਨੂੰ ਬਣਦਾ ਕੋਟਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮਸਲੇ ਦੇ ਹੱਲ ਅਤੇ ਰਿਕਾਰਡ ਦੀ ਪੜਤਾਲ ਤੱਕ ਭਰਤੀ ਪ੍ਰਕਿਰਿਆ ਰੋਕੀ ਜਾਵੇਗੀ। ਗਲਤ ਪ੍ਰਵਾਨ ਕੀਤੇ ਰੋਸਟਰ ਰਜਿਸਟਰਾਂ ਦਾ ਵੀ ਰਿਵਿਊ ਕਰਵਾਉਣ ਦਾ ਭਰੋਸਾ ਦਿੱਤਾ ਗਿਆ।

Advertisement

Advertisement
×