ਨਵੀਆਂ ਬਣ ਰਹੀਆਂ ਗੈਰ-ਮਿਆਰੀ ਸੜਕਾਂ ਦਾ ਮਾਮਲਾ ਭਖ਼ਿਆ : The Tribune India

ਨਵੀਆਂ ਬਣ ਰਹੀਆਂ ਗੈਰ-ਮਿਆਰੀ ਸੜਕਾਂ ਦਾ ਮਾਮਲਾ ਭਖ਼ਿਆ

ਵਿਧਾਇਕ ਭਰਾਜ ਨੂੰ ਲੋਕਾਂ ਨੇ ਪੈਰ ਦੇ ਠੇਡੇ ਨਾਲ ਪੁੱਟ ਕੇ ਦਿਖਾਈ ਨਵੀਂ ਬਣੀ ਲਿੰਕ ਸੜਕ

ਨਵੀਆਂ ਬਣ ਰਹੀਆਂ ਗੈਰ-ਮਿਆਰੀ ਸੜਕਾਂ ਦਾ ਮਾਮਲਾ ਭਖ਼ਿਆ

ਸੰਗਰੂਰ ਹਲਕੇ ’ਚ ਵਿਧਾਇਕ ਨਰਿੰਦਰ ਕੌਰ ਭਰਾਜ ਨੂੰ ਪੈਰ ਨਾਲ ਸੜਕ ਪੁੱਟ ਕੇ ਵਿਖਾਉਂਦੇ ਲੋਕ।

ਗੁਰਦੀਪ ਸਿੰਘ ਲਾਲੀ
ਸੰਗਰੂਰ, 9 ਦਸੰਬਰ

ਪੰਜਾਬ ਵਿਚ ਬਣ ਰਹੀਆਂ ਲਿੰਕ ਸੜਕਾਂ ਦੇ ਮਿਆਰ ਤੋਂ ਲੋਕਾਂ ਦੇ ਨਾਲ ਨਾਲ ਖੁਦ ਵਿਧਾਇਕ ਵੀ ਹੈਰਾਨ ਹਨ। ਹਲਕਾ ਖਰੜ ਵਿਚ ਵਿਧਾਇਕ ਤੇ ਕੈਬਨਿਟ ਮੰਤਰੀ ਬੀਬਾ ਅਨਮੋਲ ਗਗਨ ਮਾਨ ਵਲੋਂ ਇੱਕ ਲਿੰਕ ਸੜਕ ਦੀ ਮਾੜੀ ਹਾਲਤ ਵੇਖ ਕੇ ਜਤਾਈ ਹੈਰਾਨਗੀ ਦਾ ਮਾਮਲਾ ਅਜੇ ਠੰਡਾ ਨਹੀਂ ਪਿਆ ਕਿ ਹੁਣ ਮੁੱਖ ਮੰਤਰੀ ਦੇ ਜ਼ਿਲ੍ਹਾ ਸੰਗਰੂਰ ਦੇ ਸਥਾਨਕ ਹਲਕੇ ਵਿਚ ਵੀ ਇੱਕ ਲਿੰਕ ਸੜਕ ਦਾ ਮਾਮਲਾ ਭਖ ਗਿਆ ਹੈ। ਖਰੜ ਹਲਕੇ ’ਚ ਬਣੀ ਇੱਕ ਲਿੰਕ ਸੜਕ ਨੂੰ ਕੈਬਨਿਟ ਮੰਤਰੀ ਹੱਥ ਨਾਲ ਪੁੱਟ ਕੇ ਵਿਖਾ ਰਹੇ ਹਨ ਜਦੋਂ ਕਿ ਸੰਗਰੂਰ ’ਚ ਵਿਧਾਇਕ ਨਰਿੰਦਰ ਕੌਰ ਭਰਾਜ ਦੀ ਮੌਜੂਦਗੀ ਵਿਚ ਲੋਕ ਪੈਰ ਦੇ ਠੇਡਿਆਂ ਨਾਲ ਪੁੱਟੀ ਜਾ ਰਹੀ ਸੜਕ ਵਿਖਾ ਰਹੇ ਹਨ। ਸਭ ਤੋਂ ਵੱਡਾ ਸਵਾਲ ਹੈ ਕਿ ਭ੍ਰਿਸ਼ਟਾਚਾਰ ਮੁਕਤ ਸਰਕਾਰ ਦੇਣ ਦਾ ਦਾਅਵਾ ਕਰਕੇ ਸੱਤਾ ਵਿਚ ਆਈ ‘ਆਪ’ ਸਰਕਾਰ ਦੇ ਰਾਜ ਵਿਚ ਅਜਿਹੀਆਂ ਸੜਕਾਂ ਲਈ ਕੌਣ ਜ਼ਿੰਮੇਵਾਰ ਹੈ।

ਜਾਣਕਾਰੀ ਅਨੁਸਾਰ ਲੋਕਾਂ ਦੀ ਮੰਗ ’ਤੇ ਜਦੋਂ ਪਿੰਡ ਬਾਲੀਆਂ ਤੋਂ ਮੰਗਵਾਲ ਵਿਚਕਾਰ ਬਣ ਰਹੀ ਸੜਕ ਦਾ ਜਾਇਜ਼ਾ ਲੈਣ ਲਈ ਵਿਧਾਇਕ ਨਰਿੰਦਰ ਕੌਰ ਭਰਾਜ ਪੁੱਜੇ ਤਾਂ ਲੋਕਾਂ ਨੇ ਬਣ ਰਹੀ ਲਿੰਕ ਸੜਕ ਨੂੰ ਪੈਰ ਦੇ ਠੇਡੇ ਮਾਰ ਕੇ ਹੀ ਉਖਾੜ ਕੇ ਵਿਖਾ ਦਿੱਤਾ। ਬਣ ਰਹੀ ਲਿੰਕ ਸੜਕ ਦਾ ਅਜਿਹਾ ਮਿਆਰ ਵੇਖ ਕੇ ਵਿਧਾਇਕ ਨਰਿੰਦਰ ਕੌਰ ਭਰਾਜ ਵੀ ਹੈਰਾਨ ਰਹਿ ਗਏ। ਅਜਿਹੇ ਮਾੜੇ ਕੰਮ ਤੋਂ ਖਫ਼ਾ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਤੁਰੰਤ ਸੜਕ ਦੇ ਕੰਮ ਦੀ ਮੁਕੰਮਲ ਰਿਪੋਰਟ ਮੰਗੀ ਅਤੇ ਜਾਂਚ ਦੇ ਆਦੇਸ਼ ਦਿੱਤੇ ਹਨ। ਵਿਧਾਇਕ ਨਰਿੰਦਰ ਕੌਰ ਭਰਾਜ ਅਤੇ ਐਸਡੀਐਮ ਨਵਰੀਤ ਕੌਰ ਸੇਖੋਂ ਦੀ ਮੌਜੂਦਗੀ ਵਿਚ ਮੌਕੇ ’ਤੇ ਹੀ ਲੋਕਾਂ ਨੇ ਸ਼ਿਕਾਇਤ ਕੀਤੀ ਕਿ ਠੇਕੇਦਾਰ ਪ੍ਰਸ਼ਾਸਨ ਦੀ ਕੋਈ ਪ੍ਰਵਾਹ ਨਹੀਂ ਕਰਦੇ। ਲੋਕਾਂ ਨੇ ਮੰਗ ਕੀਤੀ ਕਿ ਬਣ ਰਹੀਆਂ ਸਾਰੀਆਂ ਸੜਕਾਂ ਦੀ ਜਾਂਚ ਕਰਵਾਈ ਜਾਵੇ। ਉਨ੍ਹਾਂ ਤੁਰੰਤ ਸਬੰਧਤ ਅਧਿਕਾਰੀਆਂ ਨੂੰ ਕੰਮ ਦੀ ਮੁਕੰਮਲ ਰਿਪੋਰਟ ਬਣਾ ਕੇ ਭੇਜਣ ਅਤੇ ਕੰਮ ਦੀ ਜਾਂਚ ਕਰਾਉਣ ਦੇ ਆਦੇਸ਼ ਦਿੱਤੇ ਗਏ।

ਬੀਤੇ ਦਿਨੀ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਦੇ ਹਲਕੇ ’ਚ ਗੈਰ ਮਿਆਰੀ ਸੜਕ ਦੀ ਵੀਡੀਓ ਹੋਈ ਸੀ ਵਾਇਰਲ

ਖਰੜ ਹਲਕੇ ’ਚ ਮੰਤਰੀ ਅਨਮੋਲ ਗਗਨ ਮਾਨ ਲਿੰਕ ਸੜਕ ਹੱਥ ਨਾਲ ਪੁੱਟ ਕੇ ਦਿਖਾਉਂਦੀ ਹੋਈ।

ਖਰੜ ਹਲਕੇ ’ਚ ਕੁਝ ਦਿਨ ਪਹਿਲਾਂ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਲਿੰਕ ਸੜਕ ਦਾ ਜਾਇਜ਼ਾ ਲੈਂਦਿਆਂ ਹੈਰਾਨਗੀ ਜਤਾਈ ਸੀ ਕਿ ਲੋਕ ਸੜਕਾਂ ਨੂੰ ਹੱਥ ਨਾਲ ਹੀ ਪੁੱਟ ਰਹੇ ਹਨ। ਉਨ੍ਹਾਂ ਮੌਕੇ ’ਤੇ ਹੀ ਸਬੰਧਤ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਸਨ ਕਿ ਸੜਕ ਦਾ ਠੇਕਾ ਰੱਦ ਕੀਤਾ ਜਾਵੇ ਅਤੇ ਇਹ ਵੀ ਹੁਕਮ ਦਿੱਤੇ ਸਬੰਧਤ ਠੇਕੇਦਾਰ ਉਨ੍ਹਾਂ ਦੇ ਹਲਕੇ ਵਿਚ ਕੋਈ ਸੜਕ ਨਹੀਂ ਬਣਾਏਗਾ। ਉਨ੍ਹਾਂ ਸੜਕ ਦੇ ਕੰਮ ਦੀ ਜਾਂਚ ਦੇ ਆਦੇਸ਼ ਵੀ ਦਿੱਤੇ ਸਨ। ਇਹ ਵੀਡੀਓ ਸ਼ੋਸ਼ਲ ਮੀਡੀਆ ’ਤੇ ਵੀ ਨਸ਼ਰ ਹੋਈ ਸੀ। ਹੁਣ ਸੰਗਰੂਰ ਹਲਕੇ ’ਚ ਵੀ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਕੰਧ ਓਹਲੇ ਪਰਦੇਸ

ਕੰਧ ਓਹਲੇ ਪਰਦੇਸ

‘ਮੇਰੇ ਜੀਵਨ ਦੀਆਂ ਯਾਦਾਂ’ ਲੋਕ ਅਰਪਣ

‘ਮੇਰੇ ਜੀਵਨ ਦੀਆਂ ਯਾਦਾਂ’ ਲੋਕ ਅਰਪਣ

ਮਹਿੰਦਰਪਾਲ ਦੇ ਕਾਵਿ-ਸੰਗ੍ਰਹਿ ‘ਤ੍ਰਿਵੇਣੀ’ ’ਤੇ ਵਿਚਾਰ ਗੋਸ਼ਟੀ

ਮਹਿੰਦਰਪਾਲ ਦੇ ਕਾਵਿ-ਸੰਗ੍ਰਹਿ ‘ਤ੍ਰਿਵੇਣੀ’ ’ਤੇ ਵਿਚਾਰ ਗੋਸ਼ਟੀ

ਹਾਲੇ ਤਾਂ ਮੈਂ ਸਫ਼ਰ ’ਤੇ ਤੁਰਨਾ...

ਹਾਲੇ ਤਾਂ ਮੈਂ ਸਫ਼ਰ ’ਤੇ ਤੁਰਨਾ...

ਪੈਨਸ਼ਨਰ ਪ੍ਰੀਤਮ ਸਿੰਘ

ਪੈਨਸ਼ਨਰ ਪ੍ਰੀਤਮ ਸਿੰਘ

ਪੰਜਾਬ ਦੀ ਉੱਭਰਦੀ ਤਸਵੀਰ ਅਤੇ ਨੌਜਵਾਨ

ਪੰਜਾਬ ਦੀ ਉੱਭਰਦੀ ਤਸਵੀਰ ਅਤੇ ਨੌਜਵਾਨ

ਬਜਟ 2023: ਸਪੱਸ਼ਟਤਾ ਦੀ ਅਣਹੋਂਦ

ਬਜਟ 2023: ਸਪੱਸ਼ਟਤਾ ਦੀ ਅਣਹੋਂਦ

ਸ਼ਹਿਰ

View All