DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਹਸਪਤਾਲ ਅੰਦਰ ਖੁੱਲ੍ਹਦੇ ਨਿੱਜੀ ਕੋਠੀਆਂ ਦੇ ਗੇਟ ਬੰਦ ਕੀਤੇ

ਸਮਾਜ ਸੇਵੀਆਂ ਦੀ ਚਿਤਾਵਨੀ ਮਗਰੋਂ ਪ੍ਰਸ਼ਾਸਨ ਹਰਕਤ ’ਚ ਆਇਆ ; ਹਸਪਤਾਲ ਦੀਆਂ ਕੰਧਾਂ ’ਤੇ ੳੁਸਾਰੇ ਹੋਏ ਨੇ ਮਕਾਨ

  • fb
  • twitter
  • whatsapp
  • whatsapp
featured-img featured-img
ਹਸਪਤਾਲ ਅੰਦਰ ਨਿੱਜੀ ਗੇਟਾਂ ਅੱਗੇ ਲਗਾਈ ਜਾ ਰਹੀ ਕੰਡਿਆਲੀ ਤਾਰ।
Advertisement

ਕਈ ਦਹਾਕਿਆਂ ਤੋਂ ਸਿਵਲ ਹਸਪਤਾਲ ਮਾਲੇਰਕੋਟਲਾ ਦੇ ਕੰਪਲੈਕਸ ਅੰਦਰ ਰੱਖੇ ਨਿੱਜੀ ਕੋਠੀਆਂ ਦੇ ਗੇਟਾਂ ਨੂੰ ਅੱਜ ਸਮਾਜ ਸੇਵੀ ਤੇ ਨਿਹੰਗ ਜਥੇਬੰਦੀਆਂ ਦੀ ਮੌਜੂਦਗੀ ’ਚ ਹਸਪਤਾਲ ਪ੍ਰਸ਼ਾਸਨ ਵੱਲੋਂ ਕੰਡਿਆਲੀ ਤਾਰ ਲਗਾ ਕੇ ਬੰਦ ਕਰ ਦਿੱਤਾ ਗਿਆ। ਮੌਕੇ ’ਤੇ ਮੌਜੂਦ ਐਸਐਮਓ ਡਾ. ਸੁਖਵਿੰਦਰ ਸਿੰਘ ਨੇ ਕੰਡਿਆਲੀ ਤਾਰ ਲਗਾ ਕੇ ਨਿੱਜੀ ਗੇਟਾਂ ਨੂੰ ਬੰਦ ਕਰਨਾਂ ਹਸਪਤਾਲ ਅਤੇ ਮਰੀਜ਼ਾਂ ਦੀ ਸੁਰੱਖਿਆ ਲਈ ਜ਼ਰੂਰੀ ਦੱਸਿਆ ਹੈ। ਕਈ ਵਰ੍ਹਿਆਂ ਤੋਂ ਹਸਪਤਾਲ ਅੰਦਰ ਕੁੱਝ ਲੋਕਾਂ ਵੱਲੋਂ ਕੱਢੇ ਗੇਟਾਂ ਨੂੰ ਬੰਦ ਕਰਵਾਉਣ ਲਈ ਸੰਘਰਸ਼ ਕਰ ਰਹੇ ਇੰਟਰਨੈਸ਼ਨਲ ਸ਼ਹੀਦ ਸਿੰਘ ਸਮਾਜ ਭਲਾਈ ਟਰੱਸਟ ਦੇ ਪ੍ਰਧਾਨ ਜੋਰਾ ਸਿੰਘ ਚੀਮਾ, ਦਸਮੇਸ਼ ਤੱਤ ਤਰਨਾ ਦਲ ਦੇ ਜਥੇਦਾਰ ਕੁਲਵੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਕੇਂਦਰੀ ਮੰਤਰੀਆਂ ਅਤੇ ਸੰਸਦ ਮੈਂਬਰਾਂ ਪੱਤਰ ਲਿਖ ਕੇ ਹਸਪਤਾਲ ਅੰਦਰ ਕੁੱਝ ਰਸੂਖ਼ਦਾਰਾਂ ਵੱਲੋਂ ਮਕਾਨਾਂ ਦੇ ਕੱਢੇ ਗੇਟ ਬੰਦ ਕਰਵਾਉਣ ਦੀ ਮੰਗ ਕੀਤੀ ਗਈ ਸੀ। ਜਥੇਬੰਦੀਆਂ ਵੱਲੋਂ ਅਦਾਲਤ ਵਿਚ ਜਾਣ ਦੀ ਦਿੱਤੀ ਚਿਤਾਵਨੀ ਮਗਰੋਂ ਹਸਪਤਾਲ ਦਾ ਪ੍ਰਸ਼ਾਸਨ ਹਰਕਤ ਵਿੱਚ ਆਇਆ ਅਤੇ ਇਨ੍ਹਾਂ ਗੇਟਾਂ ਨੂੰ ਬੰਦ ਕਰਵਾਉਣ ਦੀ ਕਾਰਵਾਈ ਸ਼ੁਰੂ ਕੀਤੀ। ਐੱਸ ਐੱਮ ਓ ਡਾ. ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਪਾਸੇ ਦਰਵਾਜਿਆਂ ਅਤੇ ਰਸਤਿਆਂ ਦਾ ਨਾਜਾਇਜ਼ ਫਾਇਦਾ ਉਠਾ ਕੇ ਹਸਪਤਾਲ ਵਿਚੋਂ ਹਵਾਲਾਤੀਆਂ ਦੇ ਫ਼ਰਾਰ ਹੋ ਜਾਣ ਅਤੇ ਕਈ ਚੋਰੀ ਦੀਆਂ ਵਾਰਦਾਤਾਂ ਵਾਪਰ ਚੁੱਕੀਆਂ ਹਨ।

ਸਿਵਲ ਹਸਪਤਾਲ ਮਾਲੇਰਕੋਟਲਾ ਦੀ 5.97 ਏਕੜ (30 ਹਜ਼ਾਰ ਵਰਗ ਗਜ਼) ਰਕਬੇ ਵਿਚ ਬਣੀ ਇਮਾਰਤ ਦੁਆਲੇ ਕਰੀਬ ਤਿੰਨ ਦਹਾਕੇ ਪਹਿਲਾਂ ਤੱਕ ਦਸ-ਦਸ ਫੁੱਟ ਤੋਂ ਵੱਧ ਉੱਚੀ ਚਾਰਦੀਵਾਰੀ ਦੀ ਪਿਛਲੀ ਸੈਂਕੜੇ ਮੀਟਰ ਲੰਬੀ ਕੰਧ ਇਸ ਸਮੇਂ ਗਾਇਬ ਹੋ ਚੁੱਕੀ ਹੈ। ਮਕਾਨ ਮਾਲਕਾਂ ਨੇ ਹਸਪਤਾਲ ਦੀ ਕੰਧ ’ਤੇ ਸ਼ਾਨਦਾਰ ਕੋਠੀਆਂ ਉਸਾਰ ਕੇ ਹਸਪਤਾਲ ਦੇ ਅੰਦਰ ਹੀ ਖੁਬਸੂਰਤ ਗੇਟ ਰੱਖ ਲਏ ਹਨ। ਲਗਪਗ ਇੱਕ ਦਰਜਨ ਤੋਂ ਵੱਧ ਮਕਾਨ ਹਸਪਤਾਲ ਦੀ ਚਾਰਦੀਵਾਰੀ ਅੰਦਰ ਖੁੱਲ੍ਹਦੇ ਹਨ। ਇਸ ਵੇਲੇ ਇਨ੍ਹਾਂ ਕੋਠੀਆਂ ਲਈ ਰਸਤਾ ਹਸਪਤਾਲ ਦੇ ਅੰਦਰੋਂ ਹੋ ਕੇ ਜਾਂਦਾ ਹੈ। ਹਾਲਾਂਕਿ ਇਨ੍ਹਾਂ ਕੋਠੀਆਂ ਦੀ ਉਸਾਰੀ ਲਈ ਨਗਰ ਕੌਂਸਲ ਵੱਲੋਂ ਪਾਸ ਕੀਤੇ ਗਏ ਨਕਸ਼ੇ ਵੀ ਸਵਾਲਾਂ ਦੇ ਘੇਰੇ ਵਿਚ ਹਨ।

Advertisement

Advertisement
Advertisement
×