DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਫੁਟਬਾਲ ਟੂਰਨਾਮੈਂਟ ਵਿੱਚ ਫੂਲ ਨੇ ਪਹਿਲਾ ਇਨਾਮ ਜਿੱਤਿਆ

ਠੀਕਰੀਵਾਲ ਦੀ ਟੀਮ ਨੂੰ ਹਰਾਇਆ; ਨੌਜਵਾਨ ਖੇਡਾਂ ਨਾਲ ਜੁੜਨ: ਟਿੱਬਾ

  • fb
  • twitter
  • whatsapp
  • whatsapp
featured-img featured-img
ਜੇਤੂ ਫੁਟਬਾਲ ਟੀਮ ਨੂੰ ਇਨਾਮ ਦਿੰਦੇ ਹੋਏ ਪ੍ਰਬੰਧਕ।
Advertisement

ਬਾਬਾ ਸਾਧੂ ਰਾਮ ਜੀ ਸਪੋਰਟਸ ਕਲੱਬ ਵੱਲੋਂ 13ਵਾਂ ਚਾਰ ਰੋਜ਼ਾ ਫੁਟਬਾਲ ਟੂਰਨਾਮੈਂਟ ਫੂਲ ਨੇ ਠੀਕਰੀਵਾਲ ਦੀ ਟੀਮ ਨੂੰ ਹਰਾ ਕੇ ਪਹਿਲਾਇਨਾਮ ਜਿੱਤ ਲਿਆ ਜਦਕਿ ਹਲਵਾਰਾ ਦੀ ਟੀਮ ਤੀਜੇ ਸਥਾਨ ’ਤੇ ਰਹੀ। ਕੁਲਵੰਤ ਸਿੰਘ ਦੀ ਸੂਚਨਾ ਅਨੁਸਾਰ ਕਲੱਬ ਪ੍ਰਧਾਨ ਐਡਵੋਕੇਟ ਮੁਹੰਮਦ ਹਸ਼ਨ ਗੋਗੀ, ਵਿੱਤ ਸਕੱਤਰ ਭੋਲਾ ਸਿੰਘ, ਸਾਬਕਾ ਸਰਪੰਚ ਮਹਿਤਾਬ ਸਿੰਘ ਗੰਡੇਵਾਲ ਅਤੇ ਹੋਰਨਾਂ ਨੇ ਜੇਤੂ ਫੂਲ ਦੀ ਫੁਟਬਾਲ ਟੀਮ ਨੂੰ ਸਵਰਗਵਾਸੀ ਬਲਜੀਤ ਸਿੰਘ ਧਾਲੀਵਾਲ ਯਾਦਗਾਰੀ ਕੱਪ ਤੇ 41 ਹਜ਼ਾਰ ਦਾ ਨਗਦ ਇਨਾਮ ਦਿੱਤਾ ਜਦੋਂ ਕਿ ਸ਼ਹੀਦ ਨਾਇਕ ਰਮਨਦੀਪ ਸਿੰਘ ਯਾਦਗਾਰੀ ਕੱਪ ਤੇ ਦੂਜਾ ਇਨਾਮ ਠੀਕਰੀਵਾਲ ਦੀ ਟੀਮ ਦੇ ਹਿੱਸੇ ਆਇਆ। ਬੈਸਟ ਐਲਾਨੇ ਦੋ ਖਿਡਾਰੀਆਂ ਨੂੰ ਰੇਂਜਰ ਸਾਈਕਲ ਨਾਲ ਸਨਮਾਨਿਤ ਕੀਤਾ ਗਿਆ। ਉਦਘਾਟਨ ਮਗਰੋਂ ਭਾਸ਼ਨ ਦੌਰਾਨ ਨੌਜਵਾਨ ਅਕਾਲੀ ਆਗੂ ਕੁਲਵੰਤ ਸਿੰਘ ਟਿੱਬਾ ਨੇ ਕਿਹਾ ਕਿ ਸਰਬਪੱਖੀ ਵਿਕਾਸ ਲਈ ਨੌਜਵਾਨਾਂ ਨੂੰ ਖੇਡਾਂ ਨਾਲ ਜੁੜਨ ਅਤੇ ਹੋਰਨਾ ਨੂੰ ਖੇਡਾਂ ਨਾਲ ਜੋੜਨ ਲਈ ਅੱਗੇ ਆਉਣਾ ਚਾਹੀਦਾ ਹੈ। ਇਸ ਮੌਕੇ ਧਾਰਮਿਕ ਸਖਸ਼ੀਅਤ ਬਾਬਾ ਰਾਜਵਰਿੰਦਰ ਸਿੰਘ, ਡਾ. ਕਮਲਜੀਤ ਸਿੰਘ, ਬਲਦੇਵ ਸਿੰਘ, ਗੁਰਦੀਪ ਸਿੰਘ (ਦੋਵੇਂ ਸਾਬਕਾ ਸਰਪੰਚ), ਕਰਮਜੀਤ ਸਿੰਘ ਧਾਲੀਵਾਲ, ਸ਼ਮਸ਼ੇਰ ਸਿੰਘ (ਦੋਵੇਂ ਪੰਚ), ਹਰਪ੍ਰੀਤ ਸ਼ਰਮਾ, ਜਸਵੀਰ ਸਿੰਘ ਜੱਸੀ, ਲਵੀ ਲੋਟੇ, ਅਮਨ ਸੰਧੂ, ਜਸਨ ਗਿੱਲ, ਪ੍ਰਿੰਸ ਲੋਟੇ, ਖੁਦਾਬਖਸ਼, ਅੰਕਿਤਰੀਤ ਸੰਧੂ, ਗੁਰਦੀਪ ਸਿੰਘ, ਰਾਂਝੇ ਖਾਨ, ਲਵੀ ਚੀਮਾ, ਪਰਮਜੀਤ ਸਿੰਘ, ਹਰਮਨ ਸਿੰਘ ਵਿੱਕੀ, ਕੁਲਦੀਪ ਸਿੰਘ ਫੌਜੀ, ਹਾਕਮ ਸਿੰਘ ਮੀਤ ਪ੍ਰਧਾਨ ਗੁਰਦੁਆਰਾ ਕਮੇਟੀ ਅਤੇ ਭੋਲਾ ਸਿੰਘ ਪੰਚ ਆਦਿ ਵੀ ਹਾਜ਼ਰ ਸਨ।

Advertisement

Advertisement
Advertisement
×