ਖੇਤੀ ਕਾਨੂੰਨ ਖਿਲਾਫ਼ ਰੋਹ ਦਾ ਹੜ੍ਹ, ਬੀਬੀਆਂ ਵੱਲੋਂ ਸਰਕਾਰ ਦੀਆਂ ਜੜ੍ਹਾਂ ਨੂੰ ਹਿਲਾਉਣ ਦਾ ਹੋਕਾ

ਖੇਤੀ ਕਾਨੂੰਨ ਖਿਲਾਫ਼ ਰੋਹ ਦਾ ਹੜ੍ਹ, ਬੀਬੀਆਂ ਵੱਲੋਂ ਸਰਕਾਰ ਦੀਆਂ ਜੜ੍ਹਾਂ ਨੂੰ ਹਿਲਾਉਣ ਦਾ ਹੋਕਾ

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਾਰਾਹਾਂ ਦੇ ਮੈਂਬਰ ਕਿਸਾਨ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕਰਦੇ ਹੋਏ।

ਰਮੇਸ਼ ਭਾਰਦਵਾਜ

ਲਹਿਰਾਗਾਗਾ, 23 ਨਵੰਬਰ

ਇਥੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਰਿਲਾਇੰਸ ਪੰਪ ਲੇਹਲ ਖੁਰਦ ਅੱਗੇ ਦਿੱਤਾ ਜਾ ਰਿਹਾ ਧਰਨਾ 54ਵੇਂ ਦਿਨ ਵੀ ਜਾਰੀ ਰਿਹਾ। ਜਥੇਬੰਦੀ ਦੀਆਂ ਸਮਰਥਕ ਔਰਤਾਂ ਵੱਲੋਂ ਪਿੰਡ ਜਗਾਓ ਮੁਹਿੰਮ ਤਹਿਤ ਪਿੰਡ ਭੁਟਾਲ ਕਲਾਂ, ਭੁਟਾਲ ਖੁਰਦ, ਢੀਂਡਸਾ, ਭਾਈ ਕੀ ਪਿਸ਼ੌਰ, ਸੰਗਤਪੁਰਾ, ਡਸਕਾ, ਰਾਮਗੜ੍ਹ ਸੰਧੂਆਂ, ਲੇਹਲ ਕਲਾਂ, ਗਾਗਾ, ਮਹਾਂ ਸਿੰਘ ਵਾਲਾ ਅਤੇ ਚੰਗਾਲੀਵਾਲਾ ਸਣੇ ਹੋਰ ਪਿੰਡਾਂ ’ਚ ਜਾਗੋ, ਢੋਲ ਮਾਰਚ ਅਤੇ ਮਸ਼ਾਲ ਮਾਰਚ ਕਰਕੇ ਦਿੱਲੀ ਮੋਰਚੇ ਲਈ ਰਾਸ਼ਨ ਇਕੱਠਾ ਕੀਤਾ ਗਿਆ। ਸਮੁੱਚੇ ਲੋਕਾਂ ਨੇ ਵੱਧ ਤੋਂ ਵੱਧ ਰਾਸ਼ਨ ਦੇ ਕੇ ਸੰਘਰਸ਼ ਨਾਲ ਆਪਣੀ ਸਾਂਝ ਦਾ ਇਜ਼ਹਾਰ ਕੀਤਾ। ਲਹਿਰਾਗਾਗਾ ਵਿੱਚ ਲੱਗੇ ਧਰਨੇ ਨੂੰ ਸੂਬਾ ਮੀਤ ਪ੍ਰਧਾਨ ਜਨਕ ਸਿੰਘ ਭੁਟਾਲ, ਬਲਾਕ ਪ੍ਰਧਾਨ ਧਰਮਿੰਦਰ ਸਿੰਘ ਪਸੋਰ, ਲੀਲਾ ਝੋਟੀਆਂ, ਸੂਬਾ ਸੰਗਤਪੁਰਾ, ਸੁਖਦੇਵ ਸਿੰਘ ਕੜੈਲ ,ਬਹਾਲ ਸਿੰਘ ਢੀਂਡਸਾ, ਹਰਜੀਤ ਭੁਟਾਲ, ਜਸ਼ਨਪ੍ਰੀਤ ਕੌਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਨੇ ਕਾਨੂੰਨਾਂ ਨੂੰ ਰੱਦ ਕਰਨ ਖਿਲਾਫ ਸੰਘਰਸ਼ ਕਰਨ ਵਾਲੇ ਪੰਜਾਬੀਆਂ ਨੂੰ ਸਬਕ ਸਿਖਾਉਣ ਲਈ ਸੂਬੇ ਦੀ ਆਰਥਿਕ ਨਾਕੇਬੰਦੀ ਕਰਕੇ ਕਰੋੜਾਂ ਰੁਪਏ ਦਾ ਭਾਰ ਪਾਇਆ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਸ਼ਾਇਦ ਇਹ ਭੁੱਲ ਗਈ ਹੈ ਕਿ ਕਿਸਾਨ ਬੇਜਾਨ ਜ਼ਮੀਨ ਨੂੰ ਜਰਖੇਜ਼ ਬਣਾ ਕੇ ਦੇਸ਼ ਦਾ ਪੇਟ ਭਰਨਾ ਜਾਣਦੇ ਹਨ ਅਤੇ ਉਹ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਲਈ ਸਰਕਾਰ ਨੂੰ ਮਜਬੂਰ ਕਰ ਦੇਣਗੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All