ਗੁਰਦੀਪ ਸਿੰਘ ਲਾਲੀ
ਸੰਗਰੂਰ, 25 ਜੁਲਾਈ
ਸੰਗਰੂਰ ਜ਼ਿਲ੍ਹੇ ਦੇ ਪਿੰਡ ਅਕੌਈ ਸਾਹਿਬ ਦਾ ਅਗਾਂਹਵਧੂ ਕਿਸਾਨ ਗੁਰਮੀਤ ਸਿੰਘ ਹੋਰਨਾਂ ਕਿਸਾਨਾਂ ਲਈ ਮਿਸਾਲ ਹੈ, ਜੋ ਪਰਾਲੀ ਦਾ ਸੁਚੱਜਾ ਨਬਿੇੜਾ ਕਰ ਕੇ ਵਾਤਾਵਰਨ ਸੰਭਾਲ ਵਿੱਚ ਯੋਗਦਾਨ ਪਾ ਰਿਹਾ ਹੈ।
ਕਿਸਾਨ ਗੁਰਮੀਤ ਸਿੰਘ ਨੇ ਦੱਸਿਆ ਕਿ 12 ਏਕੜ ਖੇਤੀਯੋਗ ਜ਼ਮੀਨ ’ਚ ਫਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਾ ਕੇ ਖੇਤਾਂ ਵਿੱਚ ਹੀ ਦਬਾ ਕੇ ਪਿਛਲੇ 4 ਸਾਲਾਂ ਤੋਂ ਜੈਵਿਕ ਖੇਤੀ ਕਰ ਰਿਹਾ ਹੈ। ਕਿਸਾਨ ਗੁਰਮੀਤ ਸਿੰਘ ਦਾ ਕਹਿਣਾ ਹੈ ਕਿ ਫਸਲਾਂ ਦੀ ਰਹਿੰਦ-ਖੂੰਹਦ ਨੂੰ ਖੇਤਾਂ ਵਿੱਚ ਹੀ ਵਾਹੁਣ ਕਰਕੇ ਮਿੱਟੀ ਦੀ ਉਪਜਾਊ ਸ਼ਕਤੀ ’ਚ ਵਾਧਾ ਹੁੰਦਾ ਹੈ ਅਤੇ ਰਸਾਇਣਕ ਖਾਦਾਂ ਦੀ ਵਰਤੋਂ ਨਹੀਂ ਕਰਨੀ ਪੈਂਦੀ। ਉਸ ਨੇ ਦੱਸਿਆ ਕਿ ਖੇਤਾਂ ’ਚ ਗੰਨਾ, ਕਣਕ, ਸ਼ਬਜੀਆਂ, ਦਾਲਾਂ, ਹਲਦੀ, ਪੁਦੀਨਾ, ਲਸਣ, ਫ਼ਲਦਾਰ ਬੂਟਿਆਂ ਤੋਂ ਇਲਾਵਾ ਪਸ਼ੂਆਂ ਦਾ ਚਾਰਾ ਆਦਿ ਫ਼ਸਲਾਂ ਜੈਵਿਕ ਤਕਨੀਕ ਨਾਲ ਕਰ ਰਿਹਾ ਹੈ। ਇਸ ਤਕਨੀਕ ’ਚ ਇਹ 5 ਲਿਟਰ ਗਊ ਮੂਤਰ, 250 ਗ੍ਰਾਮ ਗੁੜ, 100 ਗ੍ਰਾਮ ਦੁੱਧ ਅਤੇ 100 ਗ੍ਰਾਮ ਚੂਨੇ ਦੇ ਪਾਣੀ ਦਾ ਘੋਲ ਤਿਆਰ ਕਰਕੇ ਇਸ ਨਾਲ ਬੀਜ ਦੀ ਸੋਧ ਕਰਦਾ ਹੈ ਅਤੇ ਇਸ ਵਿਧੀ ਨਾਲ ਬੀਜ ਸੋਧ ਕੇ ਚੰਗੀ ਪੈਦਾਵਾਰ ਮਿਲਦੀ ਹੈ। ਗੁਰਮੀਤ ਸਿੰਘ ਨੇ ਦੱਸਿਆ ਕਿ ਜੈਵਿਕ ਗੰਨੇ ਦੇ ਰਸ ਤੋਂ ਵੱਖ ਵੱਖ ਤਰ੍ਹਾਂ ਦੇ ਸਿਰਕੇ ਜਵਿੇਂ ਸੇਬ, ਜਾਮਨ, ਪੁਦੀਨਾ, ਚੁਕੰਦਰ, ਹਲਦੀ, ਲਸਣ, ਗਲੋਅ ਤੇ ਕਿੱਕਰ ਦੇ ਤੁਕਿਆਂ ਦਾ ਸਿਰਕਾ ਆਦਿ ਆਪਣੇ ਪੱਧਰ ’ਤੇ ਤਿਆਰ ਕਰਦਾ ਹੈ ਅਤੇ ਜੈਲਦਾਰ ਆਰਗੈਨਿਕ ਸਿਰਕੇ ਦੇ ਨਾਮ ’ਤੇ ਆਪਣੇ ਪੱਧਰ ’ਤੇ ਹੀ ਮਾਰਕੀਟਿੰਗ ਵੀ ਕਰਦਾ ਹੈ ਜਿਸ ਤੋਂ ਚੰਗੀ ਆਮਦਨ ਪ੍ਰਾਪਤ ਹੋ ਰਹੀ ਹੈ। ਉਸ ਦੇ ਦੱਸਣ ਅਨੁਸਾਰ ਉਸ ਵੱਲੋਂ ਗੰਨੇ ਦੇ ਰਸ ਤੋਂ ਜੈਵਿਕ ਤਰੀਕੇ ਨਾਲ ਵੱਖ ਵੱਖ ਤਰ੍ਹਾਂ ਦੇ ਤਿਆਰ ਕੀਤੇ ਸਿਰਕੇ ਤੋਂ ਕਈ ਬਿਮਾਰੀਆਂ ਦੇ ਰੋਗੀ ਠੀਕ ਹੋਏ ਹਨ। ਮੁੱਖ ਖੇਤੀਬਾੜੀ ਅਫ਼ਸਰ ਡਾ. ਜਸਵਿੰਦਰ ਪਾਲ ਸਿੰਘ ਗਰੇਵਾਲ ਨੇ ਦੱਸਿਆ ਕਿ ਇਹ ਕਿਸਾਨ ਜੈਵਿਕ ਤਰੀਕੇ ਨਾਲ ਹੀ ਫਸਲਾਂ ਨੂੰ ਲੱਗਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਵੀ ਕਰਦਾ ਹੈ। ਇਸ ਵਿਧੀ ਵਿੱਚ ਇਹ ਕਿਸਾਨ 5 ਲੀਟਰ ਲੱਸੀ ਵਿੱਚ ਤਾਂਬੇ ਦਾ ਤਾਰ ਪਾ ਕੇ 15 ਦਨਿ ਵਾਸਤੇ ਛਾਂ ਵਿੱਚ ਢੱਕ ਕੇ ਰੱਖ ਦਿੰਦਾ ਹੈ ਅਤੇ ਇਸ ਤੋਂ ਬਾਅਦ 100 ਲਿਟਰ ਪਾਣੀ ਵਿੱਚ ਇਸ ਘੋਲ ਨੂੰ ਮਿਲਾ ਕੇ ਫਸਲਾਂ ਉੱਤੇ ਸਪਰੇਅ ਕਰਦਾ ਹੈ। ਇਸ ਨਾਲ ਜੈਵਿਕ ਤਰੀਕੇ ਨਾਲ ਫਸਲਾਂ ਨੂੰ ਲੱਗਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਹੁੰਦੀ ਹੈ।