ਕਿਸਾਨ ਨੇ ਅਧਿਕਾਰੀਆਂ ਨੂੰ ਮੰਗ ਪੱਤਰ ਸੌਂਪੇ

ਕਿਸਾਨ ਨੇ ਅਧਿਕਾਰੀਆਂ ਨੂੰ ਮੰਗ ਪੱਤਰ ਸੌਂਪੇ

ਧੂਰੀ ਦੇ ਐੱਸਡੀਐੱਮ ਨੂੰ ਮੰਗ ਪੱਤਰ ਸੌਂਪਦੇ ਹੋਏ ਕਿਸਾਨ।

ਪਵਨ ਕੁਮਾਰ ਵਰਮਾ
ਧੂਰੀ, 14 ਅਗਸਤ 

ਅੱਜ ਇਥੇ ਕੁਲ ਹਿੰਦ ਕਿਸਾਨ ਸਭਾ, ਖੇਤ ਮਜ਼ਦੂਰ ਸਭਾ ਵੱਲੋਂ ਸਾਂਝੇ ਤੌਰ ’ਤੇ ਦੇਸ਼ ਦੇ ਰਾਸ਼ਟਰਪਤੀ  ਦੇ ਨਾਮ ’ਤੇ ਐੱਸਡੀਐੱਮ ਧੂਰੀ ਨੂੰ ਮੰਗ ਪੱਤਰ ਸੌਂਪਿਆ ਗਿਆ ਅਤੇ ਮੰਗ ਕੀਤੀ ਕਿ ਖੇਤੀ ਸਬੰਧੀ ਆਰਡੀਨੈਂਸ ਭਾਰਤ ਸਰਕਰ ਵਾਪਸ ਲਵੇ। ਬਿਜਲੀ ਸੋਧ ਬਿੱਲ 2020 ਤੁਰੰਤ ਵਾਪਸ ਲਿਆ ਜਾਵੇ। ਬੇਜ਼ਮੀਨੇ ਲੋਕਾਂ ਨੂੰ ਸਰਕਾਰੀ ਜ਼ਮੀਨਾਂ ਵਿੱਚੋਂ 10 ਮਰਲੇ ਦੇ ਪਲਾਟ ਦਿੱਤੇ ਜਾਣ ਅਤੇ ਮਕਾਨ ਦੀ ਉਸਾਰੀ ਲਈ 3 ਲੱਖ ਰੁਪਏ ਦੀ ਨਾ-ਮੋੜਣਯੋਗ ਗਰਾਂਟ ਦਿੱਤੀ ਜਾਵੇ। 

ਹਰ ਮਜ਼ਦੂਰ ਦੇ ਖਾਤੇ ਵਿੱਚ 7500 ਰੁਪਏ ਪ੍ਰਤੀ ਮਹੀਨਾ ਪਾਇਆ ਜਾਵੇ। ਹਰ ਖੇਤ ਮਜ਼ਦੂਰ, ਕਿਸਾਨ, ਦੁਕਾਨਦਾਰ ਨੂੰ 10 ਹਜ਼ਾਰ ਰੁਪਏ ਪੈਨਸ਼ਨ ਦਿੱਤੀ ਜਾਵੇ। ਇਸ ਮੌਕੇ ਸਾਥੀ ਹਰਨੇਕ ਸਿੰਘ ਬਮਾਲ, ਗੁਰਦਿਆਲ ਨਿਰਮਾਣ, ਗੁਰਮੇਲ ਸਿੰਘ ਘਨੌਰੀ, ਜਾਗਰ ਸਿੰਘ ਘਨੌਰੀ, ਲੀਲੇ ਖਾਂ, ਰਮੇਸ਼ ਜੈਨ, ਸੁਖਦੇਵ ਸ਼ਰਮਾ ਜ਼ਿਲ੍ਹਾ ਸਕੱਤਰ ਹਾਜ਼ਰ ਸਨ। 

ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੀਆਂ ਮੰਗਾਂ ਮੰਗਣ ’ਤੇ ਜ਼ੋਰ

ਮਾਲੇਰਕੋਟਲਾ (ਹੁਸ਼ਿਆਰ ਸਿੰਘ ਰਾਣੂ): ਆਖਿਲ ਭਾਰਤੀ ਕਿਸਾਨ ਸਭਾ ਅਤੇ ਭਾਰਤੀ ਖੇਤ ਮਜ਼ਦੂਰ ਯੂਨੀਅਨ ਵੱਲੋਂ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੀਆਂ ਮੰਗਾਂ ਸਬੰਧੀ ਭਾਰਤ ਦੇ ਰਾਸ਼ਟਰਪਤੀ ਦੇ ਨਾਂ ਐੱਸਡੀਐੱਮ ਵਿਕਰਮਜੀਤ ਸਿੰਘ ਪਾਂਥੇ ਨੂੰ ਮੰਗ ਪੱਤਰ ਸੌਂਪਿਆ। ਵਫ਼ਦ ਵਿੱਚ ਪ੍ਰਦੁਮਣ ਸਿੰਘ ਬਾਗੜੀਆਂ, ਆਗੂ ਪਿਆਰਾ ਲਾਲ, ਪ੍ਰੀਤਮ ਸਿੰਘ ਨਿਆਮਤਪੁਰ, ਸੁਰਿੰਦਰ ਕੁਮਾਰ ਭੈਣੀ ਕਲਾਂ, ਭਰਪੂਰ ਸਿੰਘ ਬੁਲਾਪੁਰ, ਚਰਨ ਸਿੰਘ ਭੱਟੀਆਂ ਕਲਾਂ ਸ਼ਾਮਲ ਸਨ। ਇਸ ਮੌਕੇ ਭਰਪੂਰ ਸਿੰਘ ਬੂਲਾਪੁਰ ਅਤੇ ਪਿਆਰਾ ਲਾਲ ਨੇ ਕਿਹਾ ਕਿ ਕੇਂਦਰ ਵੱਲੋਂ ਜਾਰੀ ਖੇਤੀ ਆਰਡੀਨੈਂਸ ਕਿਸਾਨ, ਮਜ਼ਦੂਰ ਅਤੇ ਲੋਕ ਵਿਰੋਧੀ ਹਨ। ਇਸ ਲਈ ਇਹ ਆਰਡੀਨੈਂਸ ਵਾਪਸ ਲਏ ਜਾਣ, ਪਰਵਾਸੀ ਮਜ਼ਦੂਰਾਂ ਤੇ ਬੇਰੁਜ਼ਗਾਰ ਹੋਏ ਮਜ਼ਦੂਰਾਂ ਨੂੰ 6 ਮਹੀਨੇ ਲਈ 7500 ਰੁਪਏ ਪ੍ਰਤੀ ਮਹੀਨਾ ਦਿੱਤਾ ਜਾਵੇ, ਮਨਰੇਗਾ ਮਜ਼ਦੂਰਾਂ ਲਈ 200 ਦਿਨ ਕੰਮ ਤੇ 600 ਦਿਹਾੜੀ ਦਿੱਤੀ ਜਾਵੇ, ਡੀਜ਼ਲ/ਪੈਟਰੋਲ ਦੀਆਂ ਕੀਮਤਾਂ ਘਟਾਈਆਂ ਜਾਣ, ਫ਼ਸਲਾਂ ਦਾ ਘੱਟੋ-ਘੱਟ ਸਹਾਇਕ ਮੁੱਲ ਬਰਕਰਾਰ ਰਹੇ, ਬਜ਼ੁਰਗਾਂ ਨੂੰ 10 ਹਜ਼ਾਰ ਰੁਪਏ ਮਹੀਨਾ ਪੈਨਸ਼ਨ ਦਿੱਤੀ ਜਾਵੇ। ਇਸ ਮੌਕੇ ਗੁਰਧਿਆਨ ਸਿੰਘ, ਅਕਬਰ ਖਾਂ, ਸੇਵਾ ਸਿੰਘ ਦਲੇਲਗੜ੍ਹ, ਮੁਹੰਮਦ ਖਲੀਲ, ਗੁਰਜੰਟ ਸਿੰਘ, ਗੁਲਜਾਰ ਖ਼ਾਂ ਨਾਰੋਮਾਜਰਾ ਤੇ ਚਮਕੌਰ ਸਿੰਘ ਮਹਾਲਾ ਹਾਜ਼ਰ ਸਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਕਿਸਾਨ ਮੁੱਦੇ ’ਤੇ ਦਿੱਲੀ ਪੁਲੀਸ ਨੇ ਪੰਜਾਬ ਦੇ ਚਾਰ ਸੰਸਦ ਮੈਂਬਰਾਂ ਦੀ ‘ਕੁੱਟਮਾਰ’ ਕੀਤੀ: ਬਿੱਟੂ

ਕਿਸਾਨ ਮੁੱਦੇ ’ਤੇ ਦਿੱਲੀ ਪੁਲੀਸ ਨੇ ਪੰਜਾਬ ਦੇ ਚਾਰ ਸੰਸਦ ਮੈਂਬਰਾਂ ਦੀ ‘ਕੁੱਟਮਾਰ’ ਕੀਤੀ: ਬਿੱਟੂ

ਬਗ਼ੈਰ ਇਜਾਜ਼ਤ ਤੋਂ ਕੀਤਾ ਜਾ ਰਿਹਾ ਸੀ ਪ੍ਰਦਰਸ਼ਨ: ਪੁਲੀਸ

ਸ਼ਹਿਰ

View All