DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕੁੱਟਮਾਰ ਤੋਂ ਦੁਖੀ ਗ੍ਰੰਥੀ ਦੀ ਖ਼ੁਦਕੁਸ਼ੀ ਦਾ ਮਾਮਲਾ ਭਖਿਆ

ਕਾਤਰੋਂ ਵਾਸੀਆਂ ਨੇ ਇਨਸਾਫ਼ ਲਈ ਆਵਾਜਾਈ ਰੋਕੀ

  • fb
  • twitter
  • whatsapp
  • whatsapp
featured-img featured-img
ਕਾਤਰੋਂ ਦੇ ਚੌਕ ’ਚ ਲਾਸ਼ ਰੱਖ ਕੇ ਧਰਨਾ ਦਿੰਦੇ ਹੋਏ ਪਿੰਡ ਵਾਸੀ।
Advertisement

ਇੱਥੇ ਇੱਕ ਧਾਰਮਿਕ ਸਥਾਨ ਦੇ ਮੁਖੀ ਵੱਲੋਂ ਕਥਿਤ ਕੁੱਟਮਾਰ ਤੋਂ ਦੁਖੀ ਹੋ ਕੇ ਪਿੰਡ ਕਾਤਰੋਂ ਦੇ ਗ੍ਰੰਥੀ ਅਜੇ ਸਿੰਘ ਉਰਫ ਅਜੀਤ ਸਿੰਘ ਖੁਦਕੁਸ਼ੀ ਮਾਮਲਾ ਅੱਜ ਉਸ ਸਮੇਂ ਭਖ਼ ਗਿਆ ਜਦੋਂ ਪਿੰਡ ਕਾਤਰੋਂ ਦੇ ਲੋਕਾਂ ਨੇ ਪਿੰਡ ਦੇ ਚੌਕ ਵਿੱਚ ਲਾਸ਼ ਰੱਖ ਕੇ ਧਰਨਾ ਦਿੱਤਾ।

ਪਰਿਵਾਰ ਨੇ ਪੁਲੀਸ ਕੋਲ ਲਿਖਵਾਏ ਬਿਆਨਾਂ ’ਚ ਦੋਸ਼ ਲਗਾਇਆ ਕਿ ਗ੍ਰੰਥੀ ਅਜੇ ਸਿੰਘ ਪਹਿਲਾ ਬੱਸੀਆਂ ਵਿੱਚ ਇੱਕ ਧਾਰਮਿਕ ਸਥਾਨ ’ਤੇ ਗ੍ਰੰਥੀ ਵਜੋਂ ਡਿਊਟੀ ਕਰਦਾ ਸੀ ਅਤੇ ਕੁੱਝ ਸਮਾਂ ਪਹਿਲਾਂ ਨੇੜਲੇ ਪਿੰਡ ਦਾ ਇੱਕ ਧਾਰਮਿਕ ਆਗੂ ਉਸ ਨੂੰ ਆਪਣੇ ਧਾਰਮਿਕ ਸਥਾਨ ’ਤੇ ਲੈ ਆਇਆ। ਮਰਨ ਤੋਂ ਪਹਿਲਾਂ ਸੋਸ਼ਲ ਮੀਡੀਆ ’ਤੇ ਉਸ ਨੇ ਸਬੰਧਤ ਆਗੂ ਵੱਲੋਂ ਕੁੱਟਮਾਰ ਕਰਨ ਦੇ ਦੋਸ਼ ਲਗਾਏ ਸਨ। ਅੱਜ ਪਿੰਡ ਦੇ ਲੋਕਾਂ ਨੇ ਧਾਰਮਿਕ ਆਗੂ ਦੀ ਗ੍ਰਿਫ਼ਤਾਰੀ ਅਤੇ ਲਗਾਈਆਂ ਧਰਾਵਾਂ ਵਿੱਚ ਵਾਧਾ ਕਰਨ ਦੀ ਮੰਗ ਲਈ ਚੌਕ ’ਚ ਲਾਸ਼ ਰੱਖ ਕੇ ਧਰਨਾ ਦਿੱਤਾ। ਇਸ ਦੌਰਾਨ ਪਿੰਡ ਵਾਸੀਆਂ ਵੱਲੋਂ ਪਿੰਡ ਤੋਂ ਘਨੌਰੀ ਕਲਾਂ, ਧੂਰੀ, ਸ਼ੇਰਪੁਰ, ਕਾਲਾਬੂਲਾ, ਬੜੀ ਟਿੱਬਾ ਆਦਿ ਪਿੰਡਾਂ ਦੇ ਰਸਤਿਆਂ ’ਤੇ ਟਰਾਲੀਆਂ ਲਗਾਕੇ ਟਰੈਫਿਕ ਰੋਕਣ ਕਾਰਨ ਲੋਕ ਪ੍ਰੇਸ਼ਾਨ ਹੋ ਕੇ ਖੇਤਾਂ ਦੀਆਂ ਪਹੀਆਂ ਰਾਹੀ ਆਪਣੀ ਮੰਜ਼ਿਲ ’ਤੇ ਪੁੱਜੇ। ਦੁਪਹਿਰ ਸਮੇਂ ਕੁੱਝ ਰਾਹ ਖੁੱਲ੍ਹਵਾਏ ਗਏ ਪਰ ਸ਼ਾਮ ਸਮੇਂ ਪੁਲੀਸ ਨਾਲ ਗੱਲਬਾਤ ਟੁੱਟਣ ਮਗਰੋਂ ਲੋਕਾਂ ਨੇ ਫਿਰ ਰਸਤੇ ਬੰਦ ਕਰ ਦਿੱਤੇ ਅਤੇ ਮੰਗਾਂ ਮੰਨੇ ਜਾਣ ਤੱਕ ਧਰਨਾ ਜਾਰੀ ਰੱਖਣ ਦਾ ਫੈਸਲਾ ਲਿਆ। ਧਰਨਾਕਾਰੀਆਂ ਵਿੱਚ ਮਰਹੂਮ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਭਾਜਪਾ ਕਿਸਾਨ ਮੋਰਚਾ ਦੇ ਨਰਿੰਦਰਪਾਲ ਸਿੰਘ ਛੰਨਾ, ਅਕਾਲੀ ਦਲ ਅੰਮ੍ਰਿਤਸਰ ਦੇ ਨਰਿੰਦਰ ਸਿੰਘ, ਧਾਰਮਿਕ ਆਗੂ ਜਗਜੀਤ ਸਿੰਘ, ਬਾਬਾ ਹਰਬੰਸ ਸਿੰਘ, ਬਲਵੰਤ ਸਿੰਘ, ਬਹਾਦਰ ਸਿੰਘ, ਅਕਾਲੀ ਆਗੂ ਰਣਜੀਤ ਸਿੰਘ ਰੰਧਾਵਾ ਆਦਿ ਹਾਜ਼ਰ ਸਨ। ਧਰਨਾ ਖ਼ਬਰ ਲਿਖੇ ਜਾਣ ਤੱਕ ਜਾਰੀ ਸੀ। ਦੂਜੇ ਪਾਸੇ ਪੱਖ ਜਾਨਣ ਲਈ ਸੰਪਰਕ ਕਰਨ ’ਤੇ ਐੱਸ ਐੱਚ ਓ ਸਦਰ ਦੇ ਫੋਨ ਤੋਂ ਗੱਲ ਕਰਨ ਵਾਲੇ ਗੁਰਮੇਲ ਸਿੰਘ ਨੇ ਦੱਸਿਆ ਕਿ ਐੱਸ ਐੱਚ ਓ ਰੁਝੇਵੇਂ ’ਚ ਹਨ।

Advertisement

ਗੁਲਜ਼ਾਰ ਬੌਬੀ ਵੱਲੋਂ ਪੀੜਤ ਪਰਿਵਾਰ ਨਾਲ ਮੁਲਾਕਾਤ

ਐੱਸ ਸੀ ਕਮਿਸ਼ਨ ਪੰਜਾਬ ਦੇ ਮੈਂਬਰ ਗੁਲਜ਼ਾਰ ਸਿੰਘ ਬੌਬੀ ਨੇ ਦੱਸਿਆ ਕਿ ਉਨ੍ਹਾਂ ਪੀੜਤ ਪਰਿਵਾਰ ਨਾਲ ਮੁਲਾਕਾਤ ਕੀਤੀ। ਹੋਰ ਧਰਾਵਾਂ ਤੋਂ ਇਲਾਵਾ ਐੱਸ ਸੀ ਐੱਸ ਟੀ ਐਕਟ ਲਗਵਾਇਆ ਅਤੇ ਹੁਣ ਪੁਲੀਸ ਦੀਆਂ ਤਿੰਨ ਟੀਮਾਂ ਮੁਲਜ਼ਮ ਨੂੰ ਲੱਭਣ ਲੱਗੀਆਂ ਹੋਈਆਂ ਹਨ।

Advertisement
Advertisement
×