DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕੜਾਕੇ ਦੀ ਠੰਢ ਤੇ ਧੁੰਦ ਨੇ ਲੋਕ ਠਾਰੇ

ਸੀਤ ਲਹਿਰ ਦਾ ਜ਼ੋਰ; ਸੰਘਣੀ ਧੁੰਦ ਕਾਰਨ ਜਨਜੀਵਨ ਪ੍ਰਭਾਵਿਤ

  • fb
  • twitter
  • whatsapp
  • whatsapp
Advertisement
ਕੜਾਕੇ ਦੀ ਠੰਢ ਨੇ ਲੋਕਾਂ ਨੂੰ ਕੰਬਣੀ ਛੇੜ ਦਿੱਤੀ ਹੈ। ਸੰਘਣੀ ਧੁੰਦ ਕਾਰਨ ਦਿਸਣ ਹੱਦ ਘੱਟ ਰਹੀ ਜਿਸ ਕਾਰਨ ਵਾਹਨ ਚਾਲਕਾਂ ਨੂੰ ਵਾਹਨਾਂ ਦੀਆਂ ਅਗਲੀਆਂ ਲਾਈਟਾਂ ਲਾ ਕੇ ਮੱਠੀ ਰਫ਼ਤਾਰ ਇੱਕ-ਦੂਜੇ ਦੇ ਪਿੱਛੇ ਕਤਾਰਾਂ ’ਚ ਲੰਘਣਾ ਪੈ ਰਿਹਾ ਸੀ। ਪਿਛਲੇ ਦੋ ਦਿਨਾਂ ਤੋਂ ਬੱਦਲਵਾਈ ਤੇ ਹੱਡ ਚੀਰਵੀਂ ਸੀਤ ਲਹਿਰ ਚੱਲ ਰਹੀ ਹੈ,ਜਿਸ ਨੇ ਜਨ ਜੀਵਨ ਨੂੰ ਪ੍ਰਭਾਵਿਤ ਕਰ ਦਿੱਤਾ ਹੈ। ਕੜਾਕੇ ਦੀ ਠੰਢ ਕਾਰਨ ਲੋਕ ਸਵੇਰੇ ਦੇਰ ਨਾਲ ਉੱਠ ਰਹੇ ਹਨ,ਜਿਸ ਨਾਲ ਲੋਕਾਂ ਦਾ ਰੋਜ਼ਾਨਾ ਦੇ ਕੰਮ ਕਾਜ ਵੀ ਦੇਰ ਨਾਲ ਸ਼ੁਰੂ ਹੁੰਦਾ ਹੈ। ਆਪਣੇ ਜ਼ਰੂਰੀ ਕੰਮਾਂ ਲਈ ਸਾਈਕਲ ਜਾਂ ਦੋ ਪਹੀਆ ਵਾਹਨਾਂ ’ਤੇ ਬਾਹਰ ਜਾਣ ਵਾਲੇ ਲੋਕ ਗਰਮ ਕੱਪੜਿਆਂ ’ਚ ਲਿਪਟ ਕੇ ਘਰੋਂ ਬਾਹਰ ਨਿਕਲ ਰਹੇ ਹਨ। ਆਥਣ ਵਕਤ ਸੜਕਾਂ ’ਤੇ ਆਵਾਜਾਈ ਘਟ ਜਾਂਦੀ ਹੈ ਹਰ ਕੋਈ ਸਮੇਂ ਸਿਰ ਘਰ ਪਹੁੰਚਣ ਲਈ ਕਾਹਲ ਕਰ ਰਿਹਾ ਹੁੰਦਾ ਹੈ। ਸਬਜ਼ੀ ਕਾਸ਼ਤਕਾਰ ਅਤੇ ਖੇਤ ਮਜ਼ਦੂਰ ਸਵੇਰੇ- ਸਵੇਰੇ ਤਰੇਲ ਅਤੇ ਠੰਢੀ ਹਵਾ ਕਾਰਨ ਸਬਜ਼ੀ ਤੋੜਨ ਵੇਲੇ ਕੰਬ ਰਹੇ ਹੁੰਦੇ ਹਨ। ਕਣਕ ਨੂੰ ਪਾਣੀ ਲਾਉਣ ਵਾਲੇ ਅਤੇ ਆਪਣੀਆਂ ਫ਼ਸਲਾਂ ਨੂੰ ਬੇਸਹਾਰਾ ਪਸ਼ੂਆਂ ਤੋਂ ਬਚਾਉਣ ਲਈ ਕਿਸਾਨ ਖੇਤਾਂ ਵਿੱਚ ਧੂਣੀਆਂ ਦਾ ਸਹਾਰਾ ਲੈ ਰਹੇ ਹਨ। ਠੰਢ ਤੋਂ ਪੀੜਤ ਬਜ਼ੁਰਗਾਂ, ਔਰਤਾਂ ਅਤੇ ਬੱਚਿਆਂ ਦੀ ਸਰਕਾਰੀ ਹਸਪਤਾਲ ਅਤੇ ਨਿੱਜੀ ਹਸਪਤਾਲਾਂ 'ਚ ਆਮਦ ਵਧ ਗਈ ਹੈ। ਸਿਹਤ ਵਿਭਾਗ ਨੇ ਠੰਢ ਵਧਣ ਕਾਰਨ ਲੋਕਾਂ ਨੂੰ ਸਿਹਤ ਵੱਲ ਵਿਸ਼ੇਸ਼ ਧਿਆਨ ਦੇਣ ਦੀ ਸਲਾਹ ਦਿੱਤੀ ਹੈ। ਉੱਧਰ ਠੰਢ ਦਾ ਮੌਸਮ ਹੋਣ ਕਾਰਨ ਮੂੰਗਫਲੀ, ਰਿਉੜੀਆਂ, ਕਚੌਰੀਆਂ, ਸਮੋਸੇ ਅਤੇ ਪਕੌੜੇ ਵੇਚਣ ਵਾਲੀਆਂ ਦੁਕਾਨਾਂ 'ਤੇ ਭੀੜ ਜੁੜਨ ਲੱਗੀ ਹੈ। ਆਮ ਗਾਹਕੀ ਘਟ ਹੈ ਪਰ ਗਰਮ ਕੱਪੜੇ ਵੇਚਣ ਵਾਲਿਆਂ ਦੇ ਕਾਰੋਬਾਰ 'ਚ ਤੇਜ਼ੀ ਆ ਗਈ ਹੈ।

Advertisement

Advertisement
Advertisement
×