DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪ੍ਰਸ਼ਾਸਨ ਨੇ ਕੂੜਾ ਡੰਪ ਚੁੱਕਣ ਲਈ ਸਮਾਂ ਮੰਗਿਆ

ਇੱਥੇ ਮਤੋਈ ਰੋਡ ’ਤੇ ਨਗਰ ਕੌਂਸਲ ਵੱਲੋਂ ਬਣਾਏ ਕੂੜਾ ਡੰਪ ਨੂੰ ਚੁੱਕਵਾਉਣ ਲਈ ਜਨਤਕ ਜਥੇਬੰਦੀਆਂ ਵੱਲੋਂ ਸ਼ੁਰੂ ਕੀਤੇ ਪੱਕੇ ਮੋਰਚੇ ਦੇ ਅੱਜ ਅੱਠਵੇਂ ਦਿਨ ਪ੍ਰਸ਼ਾਸਨ ਜਾਗ ਗਿਆ। ਐੱਸ ਡੀ ਐੱਮ ਅਮਰਗੜ੍ਹ ਹਰਬੰਸ ਸਿੰਘ ਦੀ ਅਗਵਾਈ ਹੇਠ ਮੌਕੇ ’ਤੇ ਪਹੁੰਚੇ ਪੁਲੀਸ...

  • fb
  • twitter
  • whatsapp
  • whatsapp
featured-img featured-img
ਕੂੜਾ ਡੰਪ ਚੁੱਕਵਾਉਣ ਲਈ ਮੌਕੇ ਦਾ ਜਾਇਜ਼ਾ ਲੈਂਦੇ ਹੋਏ ਅਧਿਕਾਰੀ।
Advertisement

ਇੱਥੇ ਮਤੋਈ ਰੋਡ ’ਤੇ ਨਗਰ ਕੌਂਸਲ ਵੱਲੋਂ ਬਣਾਏ ਕੂੜਾ ਡੰਪ ਨੂੰ ਚੁੱਕਵਾਉਣ ਲਈ ਜਨਤਕ ਜਥੇਬੰਦੀਆਂ ਵੱਲੋਂ ਸ਼ੁਰੂ ਕੀਤੇ ਪੱਕੇ ਮੋਰਚੇ ਦੇ ਅੱਜ ਅੱਠਵੇਂ ਦਿਨ ਪ੍ਰਸ਼ਾਸਨ ਜਾਗ ਗਿਆ। ਐੱਸ ਡੀ ਐੱਮ ਅਮਰਗੜ੍ਹ ਹਰਬੰਸ ਸਿੰਘ ਦੀ ਅਗਵਾਈ ਹੇਠ ਮੌਕੇ ’ਤੇ ਪਹੁੰਚੇ ਪੁਲੀਸ ਤੇ ਨਗਰ ਕੌਂਸਲ ਅਧਿਕਾਰੀਆਂ ਨੇ ਡੰਪ ਚੁੱਕਣ ਲਈ ਮਹੀਨਾ ਰਮਜਾਨ ਦੇ ਮੱਦੇਨਜ਼ਰ ਧਰਨਾਕਾਰੀਆਂ ਤੋਂ ਦੋ ਮਹੀਨੇ ਦੀ ਮੋਹਲਤ ਮੰਗੀ। ਮੋਰਚੇ ਵਿੱਚ ਪਹੁੰਚੇ ਅਧਿਕਾਰੀਆਂ ’ਚ ਡੀ ਐੱਸ ਪੀ ਮਾਨਵਜੀਤ ਸਿੰਘ, ਈ ਓ ਚੰਦਰ ਪ੍ਰਕਾਸ਼ ਵਧਵਾ ਅਤੇ ਸੈਨੇਟਰੀ ਸੁਪਰਵਾਈਜ਼ਰ ਪਰਮਜੀਤ ਸਿੰਘ ਭੂਦਨ ਵੀ ਮੌਜੂਦ ਸਨ। ਅਧਿਕਾਰੀਆਂ ਵੱਲੋਂ ਡੰਪ ਚੁੱਕਣ ਦਾ ਭਰੋਸਾ ਦੇਣ ਨੂੰ ਮੋਰਚੇ ਦੀ ਜਿੱਤ ਦੱਸਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਬੂਟਾ ਖਾਂ ਸੰਘੈਣ ਨੇ ਦੱਸਿਆ ਕਿ ਬੇਸ਼ੱਕ ਐਕਸ਼ਨ ਕਮੇਟੀ ਨੇ ਅਧਿਕਾਰੀਆਂ ’ਤੇ ਭਰੋਸਾ ਕਰਦਿਆਂ ਮੋਰਚਾ ਮੁਲਤਵੀ ਕਰਨ ਦਾ ਫ਼ੈਸਲਾ ਕਰ ਲਿਆ ਹੈ ਪਰ ਇਸ ਦਾ ਐਲਾਨ ਕੱਲ੍ਹ 26 ਫਰਵਰੀ ਨੂੰ ਨਗਰ ਕੌਂਸਲ ਅਧਿਕਾਰੀਆਂ ਵੱਲੋਂ ਲਿਖਤੀ ਤੌਰ ’ਤੇ ਭਰੋਸਾ ਪੱਤਰ ਦੇਣ ਪਿੱਛੋਂ ਹੀ ਕੀਤਾ ਜਾਵੇਗਾ। ਮੋਰਚੇ ਵਿੱਚ ਪੁੱਜੇ ਅਧਿਕਾਰੀਆਂ ਨੂੰ ਗੰਦਗੀ ਦੇ ਢੇਰਾਂ ਅਤੇ ਆਲੇ ਦੁਆਲੇ ਬਣੇ ਹਾਲਾਤ ਦਿਖਾਉਣ ਵੇਲੇ ਪ੍ਰਧਾਨ ਬੂਟਾ ਖਾਂ ਸੰਘੈਣ ਦੇ ਨਾਲ ਬੀ ਕੇ ਯੂ ਉਗਰਾਹਾਂ ਵੱਲੋਂ ਜਗਤਾਰ ਸਿੰਘ ਸਰੌਦ, ਜ਼ਿਲ੍ਹਾ ਏਟਕ ਮਾਲੇਰਕੋਟਲਾ ਦੇ ਜਨਰਲ ਸਕੱਤਰ ਕਾ ਭਰਪੂਰ ਸਿੰਘ ਬੂੱਲਾਪੁਰ, ਏਟਕ ਆਗੂ ਮੁਹੰਮਦ ਖ਼ਲੀਲ , ਨਰਿੰਦਰ ਕੁਮਾਰ ਪ੍ਰਧਾਨ ਪੀ ਐੱਸ ਈ ਬੀ ਐਂਪਲਾਈਜ਼ ਫੈਡਰੇਸ਼ਨ, ਸੀਟੂ ਆਗੂ ਅਬਦੁਲ ਸਤਾਰ ਅਤੇ ਖੇਤ ਮਜ਼ਦੂਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਕੁਮਾਰ ਭੈਣੀ ਆਦਿ ਆਗੂ ਮੌਜੂਦ ਸਨ।

Advertisement
Advertisement
×