ਲਾਹਣ, ਸ਼ਰਾਬ ਤੇ 160 ਕਿਲੋ ਭੁੱਕੀ ਸਣੇ ਮੁਲਜ਼ਮ ਕਾਬੂ

ਲਾਹਣ, ਸ਼ਰਾਬ ਤੇ 160 ਕਿਲੋ ਭੁੱਕੀ ਸਣੇ ਮੁਲਜ਼ਮ ਕਾਬੂ

ਮੁਲਜ਼ਮ ਨਾਲ ਡੀਐੱਸਪੀ ਪਾਤੜਾਂ ਭਰਪੂਰ ਸਿੰਘ ਤੇ ਪੁਲੀਸ ਪਾਰਟੀ।

ਗੁਰਨਾਮ ਸਿੰਘ ਚੌਹਾਨ

ਪਾਤੜਾਂ, 24 ਜਨਵਰੀ

ਪੁਲੀਸ ਨੇ ਵੱਖ ਵੱਖ ਥਾਵਾਂ ਤੋਂ ਲਾਹਣ, ਨਾਜਾਇਜ਼ ਸ਼ਰਾਬ ਤੇ ਭੁੱਕੀ ਸਣੇ ਤਿੰਨ ਵਿਅਕਤੀਆਂ ਗਿ੍ਫ਼ਤਾਰ ਕੀਤਾ ਹੈ ਜਦੋਂਕਿ ਇੱਕ ਮੁਲਜ਼ਮ ਫਰਾਰ ਹੋ ਗਿਆ ਹੈ। ਪੁਲੀਸ ਨੇ ਚਾਰ ਵਿਅਕਤੀਆਂ ਵਿਰੁੱਧ ਕੇਸ ਦਰਜ ਕਰ ਲਿਆ ਹੈ।

ਥਾਣਾ ਮੁਖੀ ਪਾਤੜਾਂ ਇੰਸਪੈਕਟਰ ਰਣਬੀਰ ਸਿੰਘ ਨੇ ਦੱਸਿਆ ਕਿ ਸਿਟੀ ਪੁਲੀਸ ਚੌਕੀ ਦੇ ਇੰਚਾਰਜ ਕਰਨੈਲ ਸਿੰਘ ਤੇ ਐਕਸਾਈਜ਼ ਵਿਭਾਗ ਦੇ ਇੰਸਪੈਕਟਰ ਦਲਜੀਤ ਸਿੰਘ ਦੀ ਟੀਮ ਨੇ ਸਾਂਝੀ ਛਾਪੇਮਾਰੀ ਦੌਰਾਨ ਸ਼ਹਿਰ ਦੇ ਢੰਡਿਆਲ ਰੋਡ ਉੱਤੇ ਬੀਡੀਪੀਓ ਦਫ਼ਤਰ ਕੋਲ ਅਜੈਬ ਸਿੰਘ ਦੇ ਘਰ ਵਿੱਚੋਂ ਪਾਣੀ ਵਾਲੀ ਟੈਂਕੀ ਵਿੱਚ ਰੱਖੀ ਗਈ ਅੱਠ ਸੌ ਲੀਟਰ ਲਾਹਨ ਬਰਾਮਦ ਕਰਨ ਦੇ ਨਾਲ ਨਾਲ ਹਰਮਨ ਨਗਰ ਦੇ ਜੱਗਾ ਸਿੰਘ ਪਾਸੋਂ ਬਾਈ ਬੋਤਲਾਂ ਨਾਜਾਇਜ਼ ਸ਼ਰਾਬ ਫੜੀ ਹੈ। ਇਸੇ ਦੌਰਾਨ ਨਰਵਾਣਾ ਪੁਲ ਬਾਈਪਾਸ ਪਾਤੜਾਂ ਨਜ਼ਦੀਕ ਇੱਕ ਚਿੱਟੇ ਰੰਗ ਦੀ ਸਵਿਫਟ ਕਾਰ ਦੀ ਤਲਾਸ਼ੀ ਦੌਰਾਨ ਉਸ ਵਿੱਚੋਂ 160 ਕਿੱਲੋ ਭੁੱਕੀ ਡੋਡੇ ਪੋਸਤ ਬਰਾਮਦ ਹੋਇਆ ਹੈ। ਪੁਲੀਸ ਨੇ ਜਗਤਾਰ ਸਿੰਘ ਵਾਸੀ ਪਿੰਡ ਮੁੰਨਸੀ ਵਾਲਾ ਥਾਣਾ ਦਿੜ੍ਹਬਾ, ਸੰਗਰੂਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦੋਂਕਿ ਉਸ ਦਾ ਸਾਥੀ ਪ੍ਰੀਤ ਉਰਫ਼ ਪਾਲੀ ਵਾਸੀ ਕਡਿਆਲ ਥਾਣਾ ਦਿੜ੍ਹਬਾ, ਸੰਗਰੂਰ ਹਨੇਰੇ ਤੇ ਧੁੰਦ ਦਾ ਫਾਇਦਾ ਉਠਾਕੇ ਫ਼ਰਾਰ ਹੋ ਗਿਆ। ਉਨ੍ਹਾਂ ਦੱਸਿਆ ਹੈ ਕਿ ਜਗਤਾਰ ਸਿੰਘ ਪਹਿਲਾਂ ਤੋਂ ਪਾਤੜਾਂ ਪੁਲੀਸ ਦਾ ਭਗੌੜਾ ਹੈ। ਇਸ ਤੋਂ ਬੀਤੇ ਸਾਲ 1040 ਕਿੱਲੋ ਭੁੱਕੀ ਚੂਰਾ ਪੋਸਤ ਬਰਾਮਦ ਕੀਤਾ ਸੀ ਪਰ ਮੁਲਜ਼ਮ ਚਕਮਾ ਦੇ ਕੇ ਫ਼ਰਾਰ ਹੋ ਗਿਆ ਸੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਵਿਧਾਇਕ ਤੇ ਵਜ਼ੀਰ ਹੋਏ ਮਿਹਣੋਂ ਮਿਹਣੀ

ਵਿਧਾਇਕ ਤੇ ਵਜ਼ੀਰ ਹੋਏ ਮਿਹਣੋਂ ਮਿਹਣੀ

* ਮੁੱਖ ਮੰਤਰੀ ਅੱਜ ਦੇਣਗੇ ਬਹਿਸ ਦਾ ਜਵਾਬ * ਸ਼੍ਰੋਮਣੀ ਅਕਾਲੀ ਦਲ ਤੇ ‘ਆ...

ਕਿਸਾਨੀ ਸੰਘਰਸ਼ ’ਚ ਯੋਗਦਾਨ ਲਈ ਬੰਗਾਲ ਨੂੰ ਸੱਦਾ

ਕਿਸਾਨੀ ਸੰਘਰਸ਼ ’ਚ ਯੋਗਦਾਨ ਲਈ ਬੰਗਾਲ ਨੂੰ ਸੱਦਾ

ਪੱਛਮੀ ਬੰਗਾਲ ਦੇ ਲੇਖਕਾਂ, ਕਵੀਆਂ, ਕਿਸਾਨਾਂ ਤੇ ਵਿਦਿਆਰਥੀ ਕਾਰਕੁਨਾਂ ਵ...

ਸ਼ਹਿਰ

View All