ਆੜ੍ਹਤੀ ਐਸੋਸੀਏਸ਼ਨ ਨੇ 34ਵਾਂ ਭੰਡਾਰਾ ਲਾਇਆ
ਇੱਥੇ ਅਨਾਜ ਮੰਡੀ ਵਿੱਚ ਆੜ੍ਹਤੀ ਐਸੋਸ਼ੀਏਸ਼ਨ ਵੱਲੋਂ ਪ੍ਰਦੀਪ ਮਿੱਤਲ ਦੀ ਅਗਵਾਈ ਹੇਠ 34ਵਾਂ ਭੰਡਾਰਾ ਲਗਾਇਆ ਗਿਆ। ਇਸ ਮੌਕੇ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਪ੍ਰਦੀਪ ਮਿੱਤਲ ਦੀਪਾ ਨੇ ਦੱਸਿਆ ਕਿ ਸਮੂਹ ਆੜ੍ਹਤੀਆ ਭਾਈਚਾਰੇ ਦੇ ਸਹਿਯੋਗ ਨਾਲ ਆੜ੍ਹਤੀ ਐਸੋਸੀਏਸ਼ਨ ਵੱਲੋਂ ਸਰਬੱਤ ਦੇ ਭਲੇ...
ਇੱਥੇ ਅਨਾਜ ਮੰਡੀ ਵਿੱਚ ਆੜ੍ਹਤੀ ਐਸੋਸ਼ੀਏਸ਼ਨ ਵੱਲੋਂ ਪ੍ਰਦੀਪ ਮਿੱਤਲ ਦੀ ਅਗਵਾਈ ਹੇਠ 34ਵਾਂ ਭੰਡਾਰਾ ਲਗਾਇਆ ਗਿਆ। ਇਸ ਮੌਕੇ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਪ੍ਰਦੀਪ ਮਿੱਤਲ ਦੀਪਾ ਨੇ ਦੱਸਿਆ ਕਿ ਸਮੂਹ ਆੜ੍ਹਤੀਆ ਭਾਈਚਾਰੇ ਦੇ ਸਹਿਯੋਗ ਨਾਲ ਆੜ੍ਹਤੀ ਐਸੋਸੀਏਸ਼ਨ ਵੱਲੋਂ ਸਰਬੱਤ ਦੇ ਭਲੇ ਦੀ ਕਾਮਨਾ ਕਰਦਿਆਂ ਹਰੇਕ ਸਾਲ ਭੰਡਾਰਾ ਲਾਇਆ ਜਾਂਦਾ ਹੈ। ਭੰਡਾਰੇ ਦੌਰਾਨ ਪੂਰੀ-ਛੋਲੇ, ਦਾਲ ਰੋਟੀ ਅਤੇ ਕੜਾਹ ਪ੍ਰਸ਼ਾਦ ਦਾ ਲੰਗਰ ਅਤੁੱਟ ਵਰਤਾਇਆ ਗਿਆ। ਲੰਗਰ ਵਿੱਚ ਸਮੂਹ ਆੜ੍ਹਤੀ ਅਤੇ ਮੁਨੀਮ ਭਾਈਚਾਰੇ ਵੱਲੋਂ ਵਧ-ਚੜ੍ਹ ਕੇ ਸੇਵਾ ਕੀਤੀ ਗਈ। ਸਾਲਾਨਾ ਭੰਡਾਰੇ ਮੌਕੇ ਸਾਬਕਾ ਮੁੱਖ ਸੰਸਦੀ ਸਕੱਤਰ ਪ੍ਰਕਾਸ਼ ਚੰਦ ਗਰਗ, ਤਰਸੇਮ ਤੂਰ, ਰਣਜੀਤ ਸਿੰਘ ਤੂਰ, ਕਪਿਲ ਦੇਵ ਗਰਗ, ਗੁਰਤੇਜ ਸਿੰਘ ਝਨੇੜੀ, ਮਾਰਕੀਟ ਕਮੇਟੀ ਦੇ ਚੇਅਰਮੈਨ ਜਗਸੀਰ ਸਿੰਘ ਝਨੇੜੀ, ਰਾਮ ਸਿੰਘ ਮੱਟਰਾਂ, ਦੀਵੇਸ਼ ਗੋਇਲ, ਟਵਿੰਕਲ ਗੋਇਲ, ਵਰਿੰਦਰ ਮਿੱਤਲ, ਅਵਤਾਰ ਤਾਰੀ, ਦਲਜੀਤ ਸਿੰਘ ਘਰਾਚੋਂ, ਵਿਜੈ ਸਿੰਗਲਾ, ਸਤੀਸ਼ ਗਰਗ, ਸਰਜੀਵਨ ਜਿੰਦਲ, ਵਿਨੋਦ ਮਿੱਤਲ, ਹਰਬੰਸ ਲਾਲ ਮਿੱਤਲ, ਜਗਦੀਸ਼ ਕੁਮਾਰ, ਲੱਕੀ ਸ਼ਰਮਾ ਤੇ ਸੀਤਾ ਰਾਮ ਸਮੇਤ ਮੁਨੀਮ ਭਾਈਚਾਰੇ ਦੇ ਮੈਂਬਰ ਵੀ ਹਾਜ਼ਰ ਸਨ।

