DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸੁਨਾਮ-ਲਹਿਰਾ ਰੋਡ ’ਤੇ ਭਿਆਨਕ ਹਾਦਸਾ: ਸਕੂਲ ਵੈਨ ਤੇ ਕਾਰ ਦੀ ਟੱਕਰ ’ਚ ਨੌਜਵਾਨ ਦੀ ਮੌਤ

ਓਵਰਟੇਕ ਕਰਦੀ ਗੱਡੀ ਕਾਰਨ ਵਾਪਰਿਆ ਕਹਿਰ

  • fb
  • twitter
  • whatsapp
  • whatsapp
Advertisement

ਲਹਿਰਾਗਾਗਾ ਦੇ ਨਜ਼ਦੀਕ ਸੁਨਾਮ-ਲਹਿਰਾ ਰੋਡ ’ਤੇ ਪਿੰਡ ਛਾਜਲਾ ਦੇ ਕੋਲ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ ਹੈ, ਜਿਸ ਵਿੱਚ ਇੱਕ ਸਕੂਲ ਵੈਨ ਅਤੇ ਸਵਿਫ਼ਟ ਕਾਰ ਦੀ ਜ਼ੋਰਦਾਰ ਟੱਕਰ ਹੋ ਗਈ।

ਇਸ ਹਾਦਸੇ ਵਿੱਚ ਕਾਰ ਚਾਲਕ ਅੰਮ੍ਰਿਤਪਾਲ ਸਿੰਘ ਉਰਫ਼ ਲਾਡੀ (ਨਿਵਾਸੀ ਖਡਿਆਲ ਕੋਠੇ) ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਾਣਕਾਰੀ ਅਨੁਸਾਰ, ਅੰਮ੍ਰਿਤਪਾਲ ਰਾਤ ਕਰੀਬ ਦੋ ਵਜੇ ਪਿੰਡ ਲਦਾਲ ਤੋਂ ਇੱਕ ਵਿਆਹ ਸਮਾਗਮ ਵਿੱਚ ਸ਼ਾਮਲ ਹੋ ਕੇ ਵਾਪਸ ਆਪਣੇ ਪਿੰਡ ਜਾ ਰਿਹਾ ਸੀ ਕਿ ਰਸਤੇ ਵਿੱਚ ਇਹ ਭਾਣਾ ਵਰਤ ਗਿਆ।

Advertisement

ਹਾਦਸੇ ਦੇ ਕਾਰਨਾਂ ਦਾ ਪਤਾ ਲੱਗਦਿਆਂ ਮੌਕੇ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਇੱਕ ਰੀਟਜ਼ ਕਾਰ ਵੱਲੋਂ ਸਕੂਲ ਵੈਨ ਨੂੰ ਗਲਤ ਤਰੀਕੇ ਨਾਲ ਓਵਰਟੇਕ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਜਿਸ ਕਾਰਨ ਗੱਡੀਆਂ ਆਪਸ ਵਿੱਚ ਟਕਰਾ ਗਈਆਂ। ਇਸ ਦੌਰਾਨ ਅੰਮ੍ਰਿਤਪਾਲ ਦੀ ਸਵਿਫ਼ਟ ਕਾਰ ਦਾ ਟਾਇਰ ਫਟ ਗਿਆ ਅਤੇ ਗੱਡੀ ਬੇਕਾਬੂ ਹੋ ਕੇ ਸਾਹਮਣੇ ਤੋਂ ਆ ਰਹੀ ਪੈਰਾਮਾਉਂਟ ਪਬਲਿਕ ਸਕੂਲ ਦੀ ਵੈਨ ਨਾਲ ਜਾ ਟਕਰਾਈ। ਇਸ ਜ਼ੋਰਦਾਰ ਟੱਕਰ ਨੇ ਨੌਜਵਾਨ ਦੀ ਜਾਨ ਲੈ ਲਈ, ਜਿਸ ਕਾਰਨ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।

Advertisement

Advertisement
×