ਭਵਾਨੀਗੜ੍ਹ (ਮੇਜਰ ਸਿੰਘ ਮੱਟਰਾਂ): ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਤੇਜਿੰਦਰ ਸਿੰਘ ਸੰਘਰੇੜੀ ਨੂੰ ਜ਼ਿਲ੍ਹਾ ਸੰਗਰੂਰ ਦਿਹਾਤ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਨਿਯੁਕਤੀ ’ਤੇ ਅਕਾਲੀ ਆਗੂ ਹਰਵਿੰਦਰ ਸਿੰਘ ਕਾਕੜਾ, ਜਥੇਦਾਰ ਜੋਗਾ ਸਿੰਘ ਫੱਗੂਵਾਲਾ, ਜਥੇਦਾਰ ਨਿਰਮਲ ਸਿੰਘ ਭੜੋ, ਰੁਪਿੰਦਰ ਸਿੰਘ ਰੰਧਾਵਾ, ਜਥੇਦਾਰ ਇੰਦਰਜੀਤ ਸਿੰਘ ਤੂਰ, ਹਰਜੀਤ ਸਿੰਘ ਬੀਟਾ ਤੂਰ, ਭਰਭੂਰ ਸਿੰਘ ਫੱਗੂਵਾਲਾ, ਬਲਰਾਜ ਸਿੰਘ ਫਤਿਹਗੜ ਭਾਦਸੋਂ, ਦਿਲਬਾਗ ਸਿੰਘ ਆਲੋਅਰਖ, ਗੁਰਪ੍ਰੀਤ ਸਿੰਘ ਮਾਝਾ, ਬਲਵਿੰਦਰ ਸਿੰਘ ਮਾਝੀ, ਪਰਮਜੀਤ ਸਿੰਘ ਸੰਗਤਪੁਰਾ, ਗੁਰਨੈਬ ਸਿੰਘ ਘਰਾਚੋਂ, ਰਵਿੰਦਰ ਸਿੰਘ ਠੇਕੇਦਾਰ, ਹਰਵਿੰਦਰ ਸਿੰਘ ਗੋਲਡੀ ਤੂਰ, ਗੁਰਮੀਤ ਸਿੰਘ ਜੈਲਦਾਰ, ਹਰਵਿੰਦਰ ਸਿੰਘ ਬੰਟੀ ਢਿੱਲੋਂ, ਹਮੀਰ ਸਿੰਘ ਨਰੈਣਗੜ ਅਤੇ ਨਛੱਤਰ ਸਿੰਘ ਭਵਾਨੀਗੜ ਨੇ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕੀਤਾ। ਵਰਨਣ ਯੋਗ ਹੈ ਕਿ ਸੰਘਰੇੜੀ ਦੇ ਦਾਦਾ ਜਥੇਦਾਰ ਹਰੀ ਸਿੰਘ ਸੰਘਰੇੜੀ ਅਤੇ ਨਾਨਾ ਜਥੇਦਾਰ ਕਰਤਾਰ ਸਿੰਘ ਜੌਲੀਆਂ ਆਜ਼ਾਦੀ ਘੁਲਾਟੀਏ ਸਨ।