DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

Teachers Protest Outside Malerkotla DC Office: ਅਧਿਆਪਕਾਂ ਨੇ ਡੀ ਸੀ ਦਫ਼ਤਰ ਘੇਰਿਆ

ਬੀ ਐੱਲ ਓ ਦੀ ਵਾਇਰਲ ਵੀਡੀਓ ਦਾ ਮਾਮਲਾ; ਐੱਸ ਐੱਸ ਪੀ ਦੇ ਦਖ਼ਲ ਮਗਰੋਂ ਮਾਮਲਾ ਹੱਲ

  • fb
  • twitter
  • whatsapp
  • whatsapp
featured-img featured-img
ਅਧਿਆਪਕਾਂ ਨੂੰ ਸ਼ਾਂਤ ਕਰਦੇ ਹੋਏ ਐੱਸ ਐੱਸ ਪੀ ਗੁਰਮੀਤ ਸਿੰਘ ਅਤੇ ਡੀ ਐੱਸ ਪੀ ਯਾਦਵਿੰਦਰ ਸਿੰਘ।
Advertisement

ਡਿਪਟੀ ਕਮਿਸ਼ਨਰ ਅਤੇ ਐੱਸ ਡੀ ਐੱਮ ’ਤੇ ਐੱਸ ਆਈ ਆਰ ਦੇ ਕੰਮ ਕਾਰਨ ਕਥਿਤ ਤੌਰ ’ਤੇ ਬੇਇੱਜ਼ਤੀ ਕਰਨ ਦੇ ਦੋਸ਼ ਲਾਉਣ ਵਾਲੇ ਬੀ ਐੱਲ ਓ ਲੁਕੇਸ਼ ਢੰਡ ਨੂੰ ਇਨਸਾਫ਼ ਦਿਵਾਉਣ ਦੀ ਮੰਗ ਲਈ ਡੀ ਟੀ ਐੱਫ ਪੰਜਾਬ ਦੇ ਪ੍ਰਧਾਨ ਵਿਕਰਮਦੇਵ ਸਿੰਘ ਦੀ ਅਗਵਾਈ ਹੇਠ ਵੱਡੀ ਗਿਣਤੀ ਅਧਿਆਪਕਾਂ ਵੱਲੋਂ ਡੀ ਸੀ ਮਾਲੇਰਕੋਟਲਾ ਦਾ ਦਫ਼ਤਰ ਘੇਰ ਕੇ ਨਾਅਰੇਬਾਜ਼ੀ ਕੀਤੀ ਗਈ। ਮੰਡੀ ਅਹਿਮਦਗੜ੍ਹ ਦੇ ਬੂਥ ਨੰਬਰ 12 ਦੇ ਬੀ ਐੱਲ ਓ ਲੁਕੇਸ਼ ਢੰਡ ਵੱਲੋਂ ਪਿਛਲੇ ਦਿਨੀਂ ਸੋਸ਼ਲ ਮੀਡੀਆ ਉਪਰ ਵੀਡੀਓ ਵਾਇਰਲ ਕਰ ਕੇ ਡਿਪਟੀ ਕਮਿਸ਼ਨਰ ਅਤੇ ਐੱਸ ਡੀ ਐੱਮ ’ਤੇ ਗੰਭੀਰ ਦੋਸ਼ ਲਾਏ ਸਨ ਜਦਕਿ ਡੀ ਸੀ ਅਤੇ ਐੱਸ ਡੀ ਐੱਮ ਵੱਲੋਂ ਇਨ੍ਹਾਂ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਗਿਆ ਸੀ।

ਡੀ ਸੀ ਦੇ ਕਮਰੇ ਸਾਹਮਣੇ ਧਰਨੇ ’ਤੇ ਬੈਠੇ ਅਧਿਆਪਕਾਂ ਦੇ ਕਈ ਘੰਟਿਆਂ ਤੱਕ ਚੱਲੇ ਇਸ ਹੰਗਾਮੇ ਦਾ ਪਤਾ ਲੱਗਦਿਆਂ ਹੀ ਮੌਕੇ ’ਤੇ ਪਹੁੰਚੇ ਐੱਸ ਐੱਸ ਪੀ ਗੁਰਮੀਤ ਸਿੰਘ ਅਤੇ ਡੀ ਐੱਸ ਪੀ ਯਾਦਵਿੰਦਰ ਸਿੰਘ ਨੇ ਸਥਿਤੀ ਨੂੰ ਸੰਭਾਲਦਿਆਂ ਧਰਨਾਕਾਰੀਆਂ ਅਤੇ ਬੀ ਐੱਲ ਓ ਦੀ ਡਿਪਟੀ ਕਮਿਸ਼ਨਰ ਨਾਲ ਮੀਟਿੰਗ ਕਰਵਾਈ ਗਈ। ਐੱਸ ਐੱਸ ਪੀ ਮੁਤਾਬਕ ਮੀਟਿੰਗ ਦੌਰਾਨ ਗਲਤਫਹਿਮੀਆਂ ਦੂਰ ਹੋ ਗਈਆਂ ਹਨ ਅਤੇ ਐੱਸ ਆਈ ਆਰ ਦੇ ਵੱਡੇ ਕਾਰਜ ਵਿੱਚ ਲੱਗੇ ਸਾਰੇ ਅਧਿਕਾਰੀ ਪਰਿਵਾਰ ਵਾਂਗ ਸਮੁੱਚਾ ਕਾਰਜ ਤਨਦੇਹੀ ਨਾਲ ਨੇਪਰੇ ਚਾੜ੍ਹਨ ਲਈ ਸਹਿਮਤ ਹਨ।

Advertisement

ਮੌਕੇ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਡੀ ਟੀ ਐੱਫ ਪੰਜਾਬ ਦੇ ਪ੍ਰਧਾਨ ਵਿਕਰਮਦੇਵ ਸਿੰਘ ਦੀ ਅਗਵਾਈ ਹੇਠ ਜਦੋਂ ਅਧਿਆਪਕ ਡੀ ਸੀ ਦਫਤਰ ਦੇ ਮੁੱਖ ਗੇਟ ਬਾਹਰ ਧਰਨਾ ਦੇ ਰਹੇ ਸਨ ਤਾਂ ਡਿਪਟੀ ਕਮਿਸ਼ਨਰ ਦੀ ਗੱਡੀ ਵੀ ਗੇਟ ’ਤੇ ਪਹੁੰਚ ਗਈ। ਅਧਿਕਾਰੀਆਂ ਦੇ ਬੀ ਐੱਲ ਓ ਪ੍ਰਤੀ ਕਥਿਤ ਵਤੀਰੇ ਤੋਂ ਖਫ਼ਾ ਅਧਿਆਪਕਾਂ ਨੇ ਡੀ ਸੀ ਦੀ ਗੱਡੀ ਦਾ ਘਿਰਾਓ ਕਰ ਲਿਆ। ਡਿਪਟੀ ਕਮਿਸ਼ਨਰ ਨੂੰ ਮੁੱਖ ਗੇਟ ’ਤੇ ਗੱਡੀ ਛੱਡ ਕੇ ਪੈਦਲ ਆਪਣੇ ਦਫ਼ਤਰ ਪਹੁੰਚਣਾ ਪਿਆ। ਧਰਨਾਕਾਰੀ ਅਧਿਆਪਕ ਵੀ ਡੀ ਸੀ ਦੇ ਪਿੱਛੇ ਹੀ ਨਾਅਰੇ ਮਾਰਦੇ ਉਨ੍ਹਾਂ ਦੇ ਕਮਰੇ ਤੱਕ ਪਹੁੰਚ ਗਏ ਅਤੇ ਉੱਥੇ ਹੀ ਧਰਨਾ ਸ਼ੁਰੂ ਕਰ ਦਿੱਤਾ। ਅਖੀਰ ਐੱਸ ਐੱਸ ਪੀ ਵੱਲੋਂ ਦੋਵੇਂ ਧਿਰਾਂ ਦਰਮਿਆਨ ਮੀਟਿੰਗ ਕਰਵਾਈ ਗਈ। ਡੀ ਟੀ ਐੱਫ ਪ੍ਰਧਾਨ ਵਿਕਰਮਦੇਵ ਸਿੰਘ ਨੇ ਦਾਅਵਾ ਕੀਤਾ ਕਿ ਪੀੜਤ ਅਧਿਆਪਕ ਦੀ ਮੀਟਿੰਗ ਵਿੱਚ ਝਾੜ-ਝੰਬ ਕੀਤੀ ਗਈ ਜਦਕਿ ਅਧਿਕਾਰੀ ਮੰਨ ਰਹੇ ਹਨ ਕਿ ਅਧਿਆਪਕ ਦਾ 80 ਪ੍ਰਤੀਸ਼ਤ ਕੰਮ ਪੂਰਾ ਹੋ ਚੁੱਕਾ ਸੀ।

Advertisement

ਅਧਿਆਪਕਾਂ ਨੇ ਬੀ ਪੀ ਈ ਓ ਦਾ ਘਿਰਾਓ ਕੀਤਾ

ਭਵਾਨੀਗੜ੍ਹ (ਮੇਜਰ ਸਿੰਘ ਮੱਟਰਾਂ): ਅਧਿਆਪਕ ਜਥੇਬੰਦੀਆਂ ਨੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਭਵਾਨੀਗੜ੍ਹ ਦੇ ਦਫ਼ਤਰ ਦਾ ਘਿਰਾਓ ਕਰ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਅਧਿਆਪਕ ਆਗੂ ਦੇਵੀ ਦਿਆਲ, ਅਵਤਾਰ ਸਿੰਘ ਭਲਵਾਨ, ਵਰਿੰਦਰਜੀਤ ਸਿੰਘ ਬਜਾਜ, ਗੁਰਸੇਵਕ ਸਿੰਘ ਕਲੇਰ, ਫਕੀਰ ਸਿੰਘ ਟਿੱਬਾ, ਜੋਤਿੰਦਰ ਜੋਤੀ ਅਤੇ ਸਰਬਜੀਤ ਸਿੰਘ ਪੁੰਨਾਂਵਾਲ ਨੇ ਕਿਹਾ ਕਿ ਇਸ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਕੋਲ ਚਾਰ ਬਲਾਕਾਂ ਦਾ ਚਾਰਜ ਹੈ। ਉਨ੍ਹਾਂ ਕਿਹਾ ਕਿ ਇਸ ਅਧਿਕਾਰੀ ਉੱਤੇ ਅਧਿਆਪਕਾਂ ਨੂੰ ਤੰਗ ਪ੍ਰੇਸ਼ਾਨ ਅਤੇ ਜਲੀਲ ਕਰਨ ਦੇ ਦੋਸ਼ ਲਗਾਤਾਰ ਲੱਗ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਉਕਤ ਅਧਿਕਾਰੀ ਵੱਲੋਂ ਰਿਸ਼ਵਤ ਲੈਣ ਤੋਂ ਬਿਨਾਂ ਅਧਿਆਪਕਾਂ ਦੇ ਜਾਇਜ਼ ਕੰਮ ਵੀ ਨਹੀਂ ਕੀਤੇ ਜਾ ਰਹੇ। ਉਨ੍ਹਾਂ ਕਿਹਾ ਕਿ ਅਧਿਕਾਰੀ ਵੱਲੋਂ ਕਥਿਤ ਤੌਰ ’ਤੇ ਰਿਸ਼ਵਤ ਮੰਗਣ ਸਬੰਧੀ ਮਹੀਨਾ ਪਹਿਲਾਂ ਜ਼ਿਲ੍ਹਾ ਸਿੱਖਿਆ ਅਫਸਰ ਸੰਗਰੂਰ ਨੂੰ ਦੱਸਿਆ ਗਿਆ ਸੀ, ਪਰ ਉਨ੍ਹਾਂ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲਿਆ। ਉਨ੍ਹਾਂ ਦੱਸਿਆ ਕਿ ਅਧਿਆਪਕਾਂ ਦੇ ਵਫਦ ਨੇ ਸਭ ਤੋਂ ਪਹਿਲਾਂ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਨਾਲ ਗੱਲਬਾਤ ਕੀਤੀ, ਪਰ ਉਹ ਕਿਸੇ ਗੱਲ ਨੂੰ ਮੰਨਣ ਲਈ ਤਿਆਰ ਨਾ ਹੋਏ, ਜਿਸ ਕਾਰਨ ਮਜਬੂਰਨ ਅਧਿਆਪਕਾਂ ਨੂੰ ਦਫਤਰ ਦਾ ਘਿਰਾਓ ਕਰਨਾ ਪਿਆ। ਬੀ ਪੀ ਈ ਓ ਭਵਾਨੀਗੜ੍ਹ ਰਜਿੰਦਰ ਕੁਮਾਰ ਨੇ ਰਿਸ਼ਵਤਖੋਰੀ ਦੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਨ੍ਹਾਂ ਕੋਲ 4 ਬਲਾਕਾਂ ਦਾ ਚਾਰਜ ਹੈ, ਫਿਰ ਵੀ ਉਹ ਆਪਣੀ ਜ਼ਿੰਮੇਵਾਰੀ ਨਿਯਮਾਂ ਅਨੁਸਾਰ ਕਰ ਰਹੇ ਹਨ ਅਤੇ ਉਨ੍ਹਾਂ ਵੱਲੋਂ ਕਿਸੇ ਵੀ ਅਧਿਆਪਕ ਦੇ ਕੰਮ ਨੂੰ ਨਹੀਂ ਰੋਕਿਆ ਜਾਂਦਾ।

Advertisement
×