ਪੱਤਰ ਪ੍ਰੇਰਕ
ਲਹਿਰਾਗਾਗਾ, 1 ਸਤੰਬਰ
ਨੇੜਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੂਨਕ ਵਿੱਚ ਤਾਇਨਾਤ ਵੋਕੇਸ਼ਨਲ ਅਧਿਆਪਕ ਦੀ ਡਿਊਟੀ ਤੋਂ ਪਰਤਦੇ ਸਮੇਂ ਪਿੰਡ ਗੋਬਿੰਦਪੁਰਾ ਜਵਾਹਰਵਾਲਾ ਨੇੜੇ ਹੋਏ ਸੜਕ ਹਾਦਸੇ ’ਚ ਮੌਤ ਹੋ ਗਈ ਹੈ। ਮ੍ਰਿਤਕ ਅਧਿਆਪਕ ਰਵਿੰਦਰ ਸ਼ਰਮਾ (50) ਪੁੱਤਰ ਸੱਤਪਾਲ ਸ਼ਰਮਾ ਪਿੰਡ ਕੋਟੜਾ ਲਹਿਲ ਦਾ ਰਹਿਣ ਵਾਲਾ ਸੀ, ਜੋ ਅਧਿਆਪਕ ਮਨਦੀਪ ਕੌਰ ਨਾਲ ਆਪਣੇ ਮੋਟਰਸਾਈਕਲ ’ਤੇ ਮੂਨਕ ਤੋਂ ਲਹਿਲ ਕਲਾਂ ਰਾਹੀਂ ਆਪਣੇ ਪਿੰਡ ਪਰਤ ਰਿਹਾ ਸੀ। ਇਸੇ ਦੌਰਾਨ ਰਵਿੰਦਰ ਦੀ ਅਚਾਨਕ ਤਬੀਅਤ ਵਿਗੜ ਗਈ ਜਿਸ ਕਾਰਨ ਉਸ ਦੇ ਮੋਟਰਸਾਈਕਲ ਦਾ ਸੰਤੁਲਨ ਵਿਗੜ ਗਿਆ ਅਤੇ ਮੋਟਰਸਾਈਕਲ ਸੜਕ ਕਨਿਾਰੇ ਖੜ੍ਹੇ ਦਰੱਖਤ ਨਾਲ ਟਕਰਾ ਗਿਆ, ਜਿਸ ਕਾਰਨ ਅਧਿਆਪਕ ਰਵਿੰਦਰ ਸ਼ਰਮਾ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਅਧਿਆਪਕਾ ਮਨਦੀਪ ਕੌਰ ਜ਼ਖਮੀ ਹੋ ਗਈ। ਪੁਲੀਸ ਨੇ 174 ਦੀ ਕਾਰਵਾਈ ਕਰਦਿਆਂ ਲਾਸ਼ ਨੂੰ ਪੋਸਟ ਮਾਰਟਮ ਲਈ ਹਸਪਤਾਲ ਮੂਨਕ ਭੇਜ ਦਿੱਤਾ ਹੈ।