ਟਾਇਰ ਫਟਣ ਕਾਰਨ ਟੈਂਕਰ ਹਾਦਸੇ ਦਾ ਸ਼ਿਕਾਰ
ਇੱਥੋਂ ਦੀ ਲਹਿਰਾਗਾਗਾ-ਪਾਤੜਾਂ ਮੁੱਖ ਸੜਕ ਤੇ ਵੀਰਵਾਰ ਤੜਕਸਾਰ ਇੱਕ ਦੁੱਧ ਨਾਲ ਭਰਿਆ ਟੈਂਕਰ ਬੇਕਾਬੂ ਹੋ ਕੇ ਮਾਰਕਫੈੱਡ ਇਮਾਰਤ ਦੀ ਕੰਧ ਨਾਲ ਟਕਰਾ ਗਿਆ। ਜਿਸ ਕਾਰਨ ਮਾਰਕਫੈੱਡ ਦੀ ਇਮਾਰਤ ਦੀ ਕੰਧ ਢਹਿ ਗਈ ਅਤੇ ਟੈਂਕਰ ਚਾਲਕ ਟੈਂਕਰ ਵਿੱਚ ਹੀ ਫਸ...
Advertisement
ਇੱਥੋਂ ਦੀ ਲਹਿਰਾਗਾਗਾ-ਪਾਤੜਾਂ ਮੁੱਖ ਸੜਕ ਤੇ ਵੀਰਵਾਰ ਤੜਕਸਾਰ ਇੱਕ ਦੁੱਧ ਨਾਲ ਭਰਿਆ ਟੈਂਕਰ ਬੇਕਾਬੂ ਹੋ ਕੇ ਮਾਰਕਫੈੱਡ ਇਮਾਰਤ ਦੀ ਕੰਧ ਨਾਲ ਟਕਰਾ ਗਿਆ। ਜਿਸ ਕਾਰਨ ਮਾਰਕਫੈੱਡ ਦੀ ਇਮਾਰਤ ਦੀ ਕੰਧ ਢਹਿ ਗਈ ਅਤੇ ਟੈਂਕਰ ਚਾਲਕ ਟੈਂਕਰ ਵਿੱਚ ਹੀ ਫਸ ਗਿਆ।ਘਟਨਾ ਦਾ ਪਤਾ ਲੱਗਦਿਆਂ ਹੀ ਮੌਕੇ ਤੇ ਪਹੁੰਚੇ ਸਥਾਨਕ ਲੋਕਾਂ ਨੇ ਮੁਸ਼ਕਲ ਨਾਲ ਜ਼ਖ਼ਮੀ ਡਰਾਇਵਰ ਨੂੰ ਹਾਈਡਰਾ ਦੀ ਮੱਦਦ ਨਾਲ ਟੈਂਕਰ ਵਿੱਚੋਂ ਬਾਹਰ ਕੱਢਿਆ ਅਤੇ ਉਸ ਨੂੰ ਨੇੜਲੇ ਹਸਪਤਾਲ ਵਿੱਚ ਭਰਤੀ ਕਰਵਾਇਆ। ਜਿਥੇ ਜ਼ਖ਼ਮੀ ਡਰਾਇਵਰ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।
ਮੌਕੇ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਟਾਇਰ ਫਟਣ ਕਾਰਨ ਟੈਂਕਰ ਦਾ ਸੰਤੁਲਨ ਵਿਗੜ ਗਿਆ ਸੀ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਸੂਚਨਾ ਮਿਲਦੇ ਹੀ ਸਹਾਇਕ ਥਾਣੇਦਾਰ ਸੱਤਪਾਲ ਸਿੰਘ ਨੇ ਮੌਕੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ ਹੈ ਅਤੇ ਆਵਾਜਾਈ ਬਹਾਲ ਕੀਤੀ ਹੈ।
Advertisement
×

