DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

Sunam: 17 ਫੁੱਟ ਲੰਮੇ ਪਰਾਂਦੇ ਨਾਲ ਬਣਾਇਆ ਵਿਸ਼ਵ ਰਿਕਾਰਡ

ਸ਼ਹੀਦ ਊਧਮ ਸਿੰਘ ਕਾਲਜ ਸੁਨਾਮ ਦੇ ਫਾੲੀਨ ਆਰਟਸ ਵਿਭਾਗ ਦੇ ਵਿਦਿਆਰਥੀਆਂ ਨੇ ਤਿਆਰ ਕੀਤਾ ਪਰਾਂਦਾ

  • fb
  • twitter
  • whatsapp
  • whatsapp
featured-img featured-img
ਸੁਨਾਮ ਕਾਲਜ ਵਿੱਚ 17 ਫੁੱਟ ਲੰਮੇ ਪਰਾਂਦੇ ਨਾਲ ਵਿਦਿਆਰਥੀ।
Advertisement

ਇਥੋਂ ਦੇ ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਦੇ ਫਾਈਨ ਆਰਟਸ ਵਿਭਾਗ ਨੇ ਪੰਜਾਬੀ ਸੱਭਿਆਚਾਰ ਅਤੇ ਕਲਾ ਨੂੰ ਵਿਸ਼ਵ ਪੱਧਰ ’ਤੇ ਨਵੀਂ ਪਛਾਣ ਦਿੰਦਿਆਂ 17 ਫੁੱਟ ਲੰਮਾ ਪਰਾਂਦਾ ਤਿਆਰ ਕਰਕੇ ‘ਵਿਸ਼ਵ ਬੁੱਕ ਰਿਕਾਰਡ’ ਵਿੱਚ ਆਪਣਾ ਨਾਮ ਦਰਜ ਕਰਵਾਇਆ ਹੈ। ਇਹ ਵਿਲੱਖਣ ਉਪਲਬਧੀ ਫਾਈਨ ਆਰਟਸ ਵਿਭਾਗ ਦੇ ਮੁਖੀ ਪ੍ਰੋ. ਸੰਦੀਪ ਸਿੰਘ ਦੀ ਅਗਵਾਈ ਹੇਠ ਵਿਦਿਆਰਥੀਆਂ ਦੀ ਸਾਂਝੀ ਮਿਹਨਤ ਦਾ ਨਤੀਜਾ ਹੈ।

ਇਸ ਸਬੰਧੀ ਪ੍ਰੋ. ਸੰਦੀਪ ਸਿੰਘ ਨੇ ਦੱਸਿਆ ਕਿ ਇਸ ਪਰਾਂਦੇ ਨੂੰ ਤਿਆਰ ਕਰਨ ਲਈ ਕਰੀਬ 1100 ਰੀਲਾਂ ਧਾਗੇ ਦੀ ਵਰਤੋਂ ਕੀਤੀ ਗਈ। ਇੱਕ ਰੀਲ ਦੀ ਔਸਤ ਲੰਬਾਈ 100 ਫੁੱਟ (ਲਗਪਗ 33 ਮੀਟਰ) ਹੋਣ ਕਾਰਨ ਕੁੱਲ ਤਕਰੀਬਨ 36,300 ਮੀਟਰ ਧਾਗਾ ਇਸ ਵਿਸ਼ਾਲ ਕਲਾਕ੍ਰਿਤੀ ਵਿੱਚ ਵਰਤਿਆ ਗਿਆ। 17 ਫੁੱਟ ਲੰਮੇ ਇਸ ਪਰਾਂਦੇ ਨੂੰ ਤਿਆਰ ਕਰਨ ਵਿੱਚ ਹਰਪ੍ਰੀਤ ਕੌਰ, ਰਮਨਦੀਪ ਕੌਰ, ਜਸਪ੍ਰੀਤ ਕੌਰ, ਕਮਲਪ੍ਰੀਤ ਕੌਰ, ਹਰਮਨਪ੍ਰੀਤ ਕੌਰ, ਲਵਪ੍ਰੀਤ ਸਿੰਘ, ਤਰਨਪ੍ਰੀਤ ਸਿੰਘ, ਰਾਹੁਲ ਸਿੰਘ, ਜਗਜੀਤ ਸਿੰਘ, ਅਰਸ਼ਦੀਪ ਸਿੰਘ ਅਤੇ ਰਜਤ ਸ਼ੇਖ ਨੇ ਅਹਿਮ ਯੋਗਦਾਨ ਪਾਇਆ। ਇਸ ਉਪਰਾਲੇ ਦਾ ਮੁੱਖ ਮਕਸਦ ਪੰਜਾਬੀ ਸੱਭਿਆਚਾਰ ਦੀ ਵਿਲੱਖਣ ਪਛਾਣ ‘ਪਰਾਂਦਾ’ ਨੂੰ ਕਲਾ ਅਤੇ ਸਿਰਜਣਾਤਮਕਤਾ ਰਾਹੀਂ ਵਿਸ਼ਵ ਪੱਧਰ ’ਤੇ ਪੇਸ਼ ਕਰਨਾ ਸੀ। ਵਿਦਿਆਰਥੀਆਂ ਨੇ ਆਪਣੀ ਕਲਾਤਮਕ ਪ੍ਰਤਿਭਾ ਅਤੇ ਤਕਨੀਕੀ ਹੁਨਰ ਨਾਲ ਇਸ ਰਵਾਇਤੀ ਵਸਤੂ ਨੂੰ ਵਿਸ਼ਾਲ ਕਲਾਕ੍ਰਿਤੀ ਦਾ ਰੂਪ ਦਿੱਤਾ। ਕਾਲਜ ਦੇ ਪ੍ਰਿੰਸੀਪਲ ਸ਼ਾਮ ਸੁੰਦਰ, ਵਾਈਸ ਪ੍ਰਿੰਸੀਪਲ ਡਾ. ਅਚਲਾ ਰਾਣੀ, ਡਾ. ਨੀਤੂ ਸ਼ਰਮਾ, ਪ੍ਰੋ. ਗਗਨਦੀਪ ਸਿੰਘ ਹਾਂਡਾ, ਪ੍ਰੋ. ਸ਼ਿਵਾਨੀ, ਪ੍ਰੋ. ਦਿਨੇਸ਼ ਕੁਮਾਰ ਅਤੇ ਪ੍ਰੋ. ਰਮਨਦੀਪ ਸਿੰਘ ਨੇ ਇਸ ਮਾਣਮੱਤੀ ਪ੍ਰਾਪਤੀ ਲਈ ਫਾਈਨ ਆਰਟਸ ਵਿਭਾਗ ਦੀ ਸਮੁੱਚੀ ਟੀਮ ਨੂੰ ਵਧਾਈ ਦਿੱਤੀ।

Advertisement

Advertisement
Advertisement
×