DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Sunam Road Accident: ਟਰੱਕ ਦੀ ਫੇਟ ਕਾਰਨ ਨੌਜਵਾਨ ਦੀ ਮੌਤ

Sunam Road Accident: ਇਥੇ ਸੁਨਾਮ-ਪਟਿਆਲਾ ਮਾਰਗ ’ਤੇ ਮਹਿਲਾਂ ਚੌਕ ਨੇੜੇ ਸੜਕ ਹਾਦਸਾ ਵਾਪਰਿਆ। ਇਸ ਹਾਦਸੇ ਵਿਚ ਇਕ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ। ਪੁਲੀਸ ਚੌਕੀ ਮਹਿਲਾਂ ਚੌਕ ਦੇ ਇੰਚਾਰਜ ਸਹਾਇਕ ਥਾਣੇਦਾਰ ਸੁਖਵੀਰ ਸਿੰਘ ਨੇ ਦੱਸਿਆ ਕਿ ਖੁਸ਼ਦੀਪ ਸਿੰਘ ਨਾਂ ਦਾ...

  • fb
  • twitter
  • whatsapp
  • whatsapp
Advertisement

Sunam Road Accident: ਇਥੇ ਸੁਨਾਮ-ਪਟਿਆਲਾ ਮਾਰਗ ’ਤੇ ਮਹਿਲਾਂ ਚੌਕ ਨੇੜੇ ਸੜਕ ਹਾਦਸਾ ਵਾਪਰਿਆ। ਇਸ ਹਾਦਸੇ ਵਿਚ ਇਕ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ।

ਪੁਲੀਸ ਚੌਕੀ ਮਹਿਲਾਂ ਚੌਕ ਦੇ ਇੰਚਾਰਜ ਸਹਾਇਕ ਥਾਣੇਦਾਰ ਸੁਖਵੀਰ ਸਿੰਘ ਨੇ ਦੱਸਿਆ ਕਿ ਖੁਸ਼ਦੀਪ ਸਿੰਘ ਨਾਂ ਦਾ ਇਕ ਨੌਜਵਾਨ ਮੋਟਰਸਾਈਕਲ ’ਤੇ ਪਿੰਡ ਮਹਿਲਾਂ ਆਪਣੇ ਘਰ ਤੋਂ ਸੁਨਾਮ ਜਾ ਰਿਹਾ ਸੀ।

Advertisement

ਇਸ ਦੌਰਾਨ ਸੁਨਾਮ-ਪਟਿਆਲਾ ਸੜਕ ’ਤੇ ਮਹਿਲਾਂ ਚੌਕ ਤੋਂ ਥੋੜ੍ਹੀ ਦੂਰ ਇਕ ਬੂਟਿਆਂ ਦੀ ਨਰਸਰੀ ਅੱਗਿਉਂ ਆ ਰਹੇ ਟਰੱਕ ਨੇ ਉਸ ਨੂੰ ਆਪਣੀ ਲਪੇਟ ਵਿਚ ਲੈ ਲਿਆ ਜਿਸ ਕਾਰਨ ਖੁਸ਼ਦੀਪ ਸਿੰਘ (18) ਪੁੱਤਰ ਬੇਅੰਤ ਸਿੰਘ ਵਾਸੀ ਪਿੰਡ ਮਹਿਲਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪੁਲੀਸ ਅਨੁਸਾਰ ਟਰੱਕ ਚਾਲਕ ਗੁਰਦੀਪ ਸਿੰਘ ਵਾਸੀ ਪਿੰਡ ਰਾਮਪੁਰਾ (ਭਵਾਨੀਗੜ੍ਹ) ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।

Advertisement

Advertisement
×