DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Sunam Dargah: ਮੇਲੇ ਦੌਰਾਨ ਕਰੰਟ ਲੱਗਣ ਕਾਰਨ ਦੋ ਨੌਜਵਾਨਾਂ ਦੀ ਮੌਤ

ਦਰਗਾਹ ’ਤੇ ਸਾਲਾਨਾ ਮੇਲੇ ਦੌਰਾਨ ਛੇ ਜਣਿਆਂ ਨੂੰ ਕਰੰਟ ਲੱਗਿਆ; ਹਸਪਤਾਲ ਵਿਚ ਦਾਖਲ ਚਾਰ ਦੀ ਹਾਲਤ ਗੰਭੀਰ

  • fb
  • twitter
  • whatsapp
  • whatsapp
Advertisement

Sunam Dargah: ਸੁਨਾਮ ਊਧਮ ਸਿੰਘ ਵਾਲਾ ਵਿਚ ਦਰਗਾਹ ’ਤੇ ਮੇਲੇ ਦੌਰਾਨ ਛੇ ਜਣਿਆਂ ਨੂੰ ਕਰੰਟ ਲੱਗ ਗਿਆ ਜਿਸ ਕਾਰਨ ਉਨ੍ਹਾਂ ਨੂੰ ਸਿਵਲ ਹਸਪਤਾਲ ਸੁਨਾਮ ਲਿਜਾਇਆ ਗਿਆ, ਜਿਥੇ ਡਾਕਟਰਾਂ ਵੱਲੋਂ ਦੋ ਨੌਜਵਾਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਮ੍ਰਿਤਕ ਨੌਜਵਾਨਾਂ ਦੀ ਪਛਾਣ ਕੈਟਰਿੰਗ ਦਾ ਕੰਮ ਕਰਦੇ ਅਨਮੋਲ (28) ਪੁੱਤਰ ਰਾਜਵਿੰਦਰ ਵਾਸੀ ਟੋਹਾਣਾ (ਹਰਿਆਣਾ) ਜਦੋਂ ਕਿ ਦੂਜੇ ਦੀ ਗੁਰਤੇਜ ਸਿੰਘ (30) ਪੁੱਤਰ ਗੁਰਚਰਨ ਸਿੰਘ ਵਾਸੀ ਪਿੰਡ ਕੁਲਾਰ ਖੁਰਦ ਵਜੋਂ ਹੋਈ ਹੈ। ਕਰੰਟ ਲੱਗਣ ਕਾਰਨ ਛੇ ਜਣੇ ਜ਼ਖਮੀ ਹੋਏ ਸਨ ਜਿਨ੍ਹਾਂ ਵਿਚੋਂ ਚਾਰ ਜਣੇ ਹਸਪਤਾਲ ਵਿਚ ਜ਼ੇਰੇ ਇਲਾਜ ਹਨ।

Advertisement

ਜ਼ਖਮੀਆਂ ਵਿਚ ਹੈਪੀ ਅਤੇ ਬਿੱਟੂ ਮੂਣਕ ਜਦੋਂ ਕਿ ਅਨਿਲ ਹਰਿਆਣੇ ਦੇ ਟੋਹਾਣਾ ਦਾ ਕੈਟਰਿੰਗ ਵਾਲਾ ਦੱਸਿਆ ਜਾ ਰਿਹਾ ਹੈ। ਸਿਵਲ ਹਸਪਤਾਲ ਸੁਨਾਮ ਦੇ ਡਾਕਟਰਾਂ ਵਲੋਂ ਜ਼ਖ਼ਮੀਆਂ ਦੀ ਹਾਲਤ ਨਾਜ਼ੁਕ ਵੇਖਦੇ ਹੋਏ ਇਲਾਜ ਲਈ ਰਜਿੰਦਰਾ ਹਸਪਤਾਲ ਪਟਿਆਲਾ ਭੇਜ ਦਿੱਤਾ ਗਿਆ। ਸਿਨੇਮਾ ਰੋਡ ਨੇੜੇ ਮੁਹੱਲੇ ਵਿੱਚ ਪੀਰ ਬਾਬਾ ਜੁੜਵਾਂ ਸ਼ਾਹ ਦੀ ਦਰਗਾਹ 'ਤੇ ਸਾਲਾਨਾ ਉਰਸ ਸੀ ਅਤੇ ਲੋਕ ਵੱਡੀ ਗਿਣਤੀ ਵਿੱਚ ਪਹੁੰਚੇ ਹੋਏ ਸਨ। ਬੀਤੀ ਰਾਤ ਕਰੀਬ 9 ਵਜੇ ਲੰਗਰ ਲਈ ਲਗਾਈਆਂ ਸਟਾਲਾਂ ’ਚੋਂ ਕਿਸੇ ਇਕ ਵਿੱਚ ਬਿਜਲੀ ਦਾ ਕਰੰਟ ਆ ਗਿਆ ਅਤੇ 6 ਵਿਅਕਤੀ ਇਸ ਦੀ ਲਪੇਟ ਵਿਚ ਆ ਗਏ। ਘਟਨਾ ਦਾ ਪਤਾ ਲੱਗਦਿਆਂ ਹੀ ਆਮ ਆਦਮੀ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ, ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹਲਕਾ ਇੰਚਾਰਜ ਵਿਨਰਜੀਤ ਸਿੰਘ ਗੋਲਡੀ ਅਤੇ ਭਾਰਤੀ ਜਨਤਾ ਪਾਰਟੀ ਦੀ ਜ਼ਿਲ੍ਹਾ ਪ੍ਰਧਾਨ ਦਾਮਨ ਬਾਜਵਾ ਹਸਪਤਾਲ ਪਹੁੰਚੇ ਤੇ ਜ਼ਖਮੀਆਂ ਦਾ ਹਾਲ-ਚਾਲ ਪੁੱਛਿਆ।

Advertisement

ਗੁਰਤੇਜ ਸਿੰਘ ਅਤੇ ਅਨਮੋਲ ਦੀਆਂ ਫਾਈਲ ਫੋਟੋਆਂ।

Advertisement
×