DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Nabha Rally ਦੌਰਾਨ Sukhbir Singh Badal ਨੇ ਕਾਂਗਰਸ ਅਤੇ AAP ਨੂੰ ਘੇਰਿਆ

ਭਾਸ਼ਣ ਵਿਚੋਂ ਭਾਜਪਾ ਦਾ ਨਾਂ ਤੱਕ ਨਾ ਲਿਆ; Sukhbir Singh Badal ਦੇ ਤਿੰਨ ਸੂਤਰੀ ਪ੍ਰੋਗਰਾਮ ਵਿਚੋਂ ਖੇਤੀ, ਕਿਸਾਨੀ ਗਾਇਬ

  • fb
  • twitter
  • whatsapp
  • whatsapp
Advertisement

ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਨਾਭਾ ਦੀ ਅਨਾਜ ਮੰਡੀ ਵਿਖੇ ਰੈਲੀ ਨੂੰ ਸੰਬੋਧਨ ਕਰਨ ਪਹੁੰਚੇ। ਇਸ ਮੌਕੇ ਸ੍ਰੀ ਬਾਦਲ ਨੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਉੱਪਰ ਨਿਸ਼ਾਨੇ ਸੇਧੇ ਪਰ ਪੂਰੇ ਭਾਸ਼ਣ ਦੌਰਾਨ ਭਾਜਪਾ ਦਾ ਨਾਮ ਵੀ ਨਾ ਲਿਆ। ਇਸ ਮੌਕੇ ਉਨ੍ਹਾਂ ਨੇ ਪੰਜਾਬ ਨੂੰ 'ਮੁੜ ਲੀਹ' 'ਤੇ ਲਿਆਉਣ ਲਈ ਆਪਣਾ ਤਿੰਨ ਸੂਤਰੀ ਪ੍ਰੋਗਰਾਮ ਸੁਣਾਇਆ। ਖੇਤੀ, ਕਿਸਾਨੀ ਦੇ ਮੁੱਦਿਆਂ ਤੋਂ ਦੂਰ ਭਾਸ਼ਣ ਦੇ ਅੰਤ ਵਿਚ ਆਪਣੇ ਵਾਅਦਿਆਂ ਦੀ ਸੂਚੀ ਵਿਚ ਉਨ੍ਹਾਂ ਨੇ ਸਰਕਾਰ ਬਣਨ 'ਤੇ ਹਰ ਮਹੀਨੇ ਮੁਫ਼ਤ 30 ਕਿੱਲੋ ਅਨਾਜ, 20 ਰੁਪਏ ਕਿੱਲੋ ਦਾਲਾਂ ਅਤੇ ਮੁਫ਼ਤ ਟਿਊਬਵੈਲ ਕੁਨੈਕਸ਼ਨ ਦੇਣ ਦੀ ਗੱਲ ਕੀਤੀ।

ਮੀਡਿਆ ਨਾਲ ਗੱਲ ਕਰਦੇ ਸਮੇਂ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਨੇ ਆੜ੍ਹਤੀਆਂ ਦੀ ਢਾਈ ਫ਼ੀਸਦ ਆੜ੍ਹਤ ਬਾਰੇ ਭਗਵੰਤ ਮਾਨ ਦੀ ਚੁੱਪੀ ਨੂੰ ਦੋਸ਼ ਦਿੱਤਾ। ਉਹਨਾਂ ਕਿਹਾ ਕਿ ਆੜ੍ਹਤ ਭਾਵੇਂ ਕੇਂਦਰ ਸਰਕਾਰ ਨੇ ਦੇਣੀ ਹੁੰਦੀ ਹੈ ਨਾ ਕਿ ਸੂਬੇ ਜਾਂ ਕਿਸਾਨ ਨੇ ਪਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਸ ਲਈ ਕੋਈ ਜੱਦੋ ਜਹਿਦ ਕਰਦੇ ਦਿਖਾਈ ਨਹੀਂ ਦਿੰਦੇ।

Advertisement

ਕਿਸਾਨਾਂ ਦੀ ਪਾਰਟੀ ਮੰਨੀ ਜਾਂਦੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਖੇਤੀ ਪ੍ਰਧਾਨ ਸੂਬੇ ਲਈ ਆਪਣਾ ਤਿੰਨ ਸੂਤਰੀ ਪ੍ਰੋਗਰਾਮ ਸੁਣਾਇਆ ਜਿਸ ਵਿਚ ਪਹਿਲੇ 'ਤੇ ਸਰਕਾਰੀ ਨੌਕਰੀ, ਦੂਜੇ 'ਤੇ ਇੰਡਸਟਰੀ ਅਤੇ ਤੀਜੇ 'ਤੇ ਨੌਜਵਾਨਾਂ ਲਈ ਮੁਫ਼ਤ ਹੁਨਰ ਵਿਕਾਸ ਦੇ ਨਾਲ ਸਵੈ ਰੁਜ਼ਗਾਰ ਲਈ 10 ਲੱਖ ਦੇ ਵਿਆਜ ਮੁਕਤ ਕਰਜ਼ੇ ਦੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਬਾਦਲ ਸਰਕਾਰ ਦੀ ਉਹ ਨੀਤੀ ਬਦਲ ਦਿੱਤੀ ਜਿਸ ਵਿਚ ਸਰਕਾਰੀ ਨੌਕਰੀਆਂ ਸਿਰਫ ਪੰਜਾਬੀਆਂ ਨੂੰ ਮਿਲ ਸਕਦੀਆਂ ਸਨ ਤੇ ਹੁਣ ਜਿਥੇ ਚੋਣਾਂ ਹੋਣ ਉਥੇ ਦੇ ਲੋਕਾਂ ਨੂੰ ਪੰਜਾਬ ਵਿਚ ਸਰਕਾਰੀ ਨੌਕਰੀ ਦੇ ਦਿੱਤੀ ਜਾਂਦੀ ਹੈ ਤੇ ਉਸ ਸੂਬੇ ਵਿਚ ਜਾ ਕੇ ਕੇਜਰੀਵਾਲ ਅਤੇ ਭਗਵੰਤ ਮਾਨ ਪੰਜਾਬ ਵਿਚ ਆਪਣੇ ਕੰਮਾਂ ਬਾਰੇ ਝੂਠੇ ਦਾਅਵੇ ਕਰਦੇ ਹਨ।

Advertisement

ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਵਿਚ ਇੰਡਸਟਰੀ ਲਈ ਸੁਖਾਵਾਂ ਮਾਹੌਲ ਦਿੰਦੇ ਹੋਏ ਇਹ ਪਾਬੰਦੀ ਲਗਾਈ ਜਾਵੇਗੀ ਕਿ 75 ਫ਼ੀਸਦ ਨੌਕਰੀਆਂ ਪੰਜਾਬੀਆਂ ਨੂੰ ਦੇਣੀਆਂ ਪੈਣਗੀਆਂ। ਪੰਜਾਬ ਦੀ ਤਰੱਕੀ ਲਈ ਤੀਜਾ ਪ੍ਰੋਗਰਾਮ ਦੱਸਦੇ ਹੋਏ ਉਨ੍ਹਾਂ ਕਿਹਾ ਕਿ ਉਹ ਵੱਖ ਵੱਖ ਕੰਪਨੀਆਂ ਰਾਹੀਂ ਮੁਫ਼ਤ ਹੁਨਰ ਵਿਕਾਸ ਦੀ ਸਿਖਿਆ ਨੌਜਵਾਨਾਂ ਨੂੰ ਦੇ ਕੇ ਸਵੈ ਰੁਜ਼ਗਾਰ ਲਈ 10 ਸਾਲ ਤੱਕ ਵਿਆਜ਼ ਮੁਕਤ ਕਰਜ਼ਾ ਦੇਣਗੇ ਤੇ ਡੇਅਰੀ ਫਾਰਮਿੰਗ ਲਈ 75 ਫ਼ੀਸਦ ਸਬਸਿਡੀ ਵੀ ਦੇਣਗੇ।

ਇਸ ਮੌਕੇ ਪਾਰਟੀ ਪ੍ਰਧਾਨ ਨੇ ਮੱਖਣ ਸਿੰਘ ਲਾਲਕਾ ਨੂੰ ਨਾਭਾ ਤੋਂ ਵਿਧਾਇਕ ਬਣਾਉਣ ਦੀ ਅਪੀਲ ਵੀ ਕੀਤੀ। ਭਾਸ਼ਣ ਦੌਰਾਨ ਜਿਥੇ ਸੁਖਬੀਰ ਬਾਦਲ ਨੇ ਆਪਣੇ ਪਿਤਾ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀਆਂ ਪ੍ਰਾਪਤੀਆਂ ਗਿਣਵਾਈਆਂ, ਉਥੇ ਹੀ ਕਾਂਗਰਸ ਨੂੰ ਲੋਕ ਭਲਾਈ ਸਕੀਮਾਂ ਘਟਾਉਣ ਅਤੇ ਆਮ ਆਦਮੀ ਪਾਰਟੀ ਨੂੰ ਸੂਬੇ ਵਿਚ ਕਥਿਤ ਅਰਾਜਕਤਾ ਲਿਆਉਣ ਦਾ ਦੋਸ਼ੀ ਦੱਸਿਆ। ਉਹਨਾਂ ਕਿਹਾ ਕਿ ਅੱਜ ਹਰ ਪਾਸੇ ਲੋਕ ਧਰਨੇ ਮੁਜ਼ਾਹਰੇ ਲਈ ਮਜਬੂਰ ਹਨ ਤੇ ਸਰਕਾਰ ਪੁਲੀਸ ਰਾਹੀਂ ਸਭ ਉੱਪਰ ਡਾਂਗਾਂ ਵਰਸਾ ਰਹੀ ਹੈ। ਸੁਖਬੀਰ ਬਾਦਲ ਸਮੇਤ ਹੋਰ ਬੁਲਾਰਿਆਂ ਨੇ ਨਾਭਾ ਵਿਖੇ ਕਿਸਾਨਾਂ ਦੀ ਟਰਾਲੀਆਂ ਦਾ ਸਾਮਾਨ ਮਿਲਣ 'ਤੇ ਆਪ ਸਰਕਾਰ ਨੂੰ ਘੇਰਿਆ।

Advertisement
×