Punjab ’ਚ ਖ਼ੁਦਕੁਸ਼ੀ ਮਾਮਲਾ: ਮੁੱਖ ਮੰਤਰੀ ਨੂੰ ਹਰਪਾਲ ਚੀਮਾ ਤੋਂ ਤੁਰੰਤ ਅਸਤੀਫ਼ਾ ਲੈਣਾ ਚਾਹੀਦੈ: ਰਾਹੁਲ ਗਾਂਧੀ
Punjab News: ਸਰਕਾਰ ਦਾ ਕੰਮ ਲੋਕਾਂ ਨੂੰ ਜਵਾਬ ਦੇਣਾ ਹੈ, ਨਾ ਕਿ ਸਵਾਲ ਪੁੱਛਣ ਵਾਲਿਆਂ ਨੂੰ ‘ਕੁਚਲਣਾ’ ਹੈ
Gulzar Suicide case: ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਪੰਜਾਬ ਵਿੱਚ ਆਪ ਸਰਕਾਰ ’ਤੇ ਉਸ ਪਿੰਡ ਵਾਸੀ ਦੀ ਕਥਿਤ ਖ਼ੁਦਕੁਸ਼ੀ ਨੂੰ ਲੈ ਕੇ ਤਿੱਖਾ ਹਮਲਾ ਬੋਲਿਆ, ਜਿਸ ਨੇ ਵਿੱਤ ਮੰਤਰੀ ਹਰਪਾਲ ਚੀਮਾ ਨੂੰ ਨਸ਼ਿਆਂ ਦੀ ਬੇਰੋਕ ਸਪਲਾਈ ਬਾਰੇ ਸਵਾਲ ਕੀਤਾ ਸੀ। ਆਗੂ ਨੇ ਮੰਗ ਕੀਤੀ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਤੁਰੰਤ ਮੰਤਰੀ ਤੋਂ ਅਸਤੀਫ਼ਾ ਲੈਣਾ ਚਾਹੀਦਾ ਹੈ ਅਤੇ ਇੱਕ ਨਿਰਪੱਖ ਜਾਂਚ ਯਕੀਨੀ ਬਣਾਉਣੀ ਚਾਹੀਦੀ ਹੈ।
ਸੰਗਰੂਰ ਜ਼ਿਲ੍ਹੇ ਦੇ ਦਿੜ੍ਹਬਾ ਦਾ 47 ਸਾਲਾ ਦਲਿਤ ਗੁਲਜ਼ਾਰ ਸਿੰਘ ਕਥਿਤ ਤੌਰ ’ਤੇ ਜ਼ਹਿਰ ਨਿਗਲਣ ਤੋਂ ਬਾਅਦ ਸੋਮਵਾਰ ਰਾਤ ਨੂੰ ਮਰ ਗਿਆ। ਉਸਦੇ ਪਰਿਵਾਰ ਨੇ ਕਿਹਾ ਕਿ ਉਸਨੇ ਇੱਕ ਦਿਨ ਪਹਿਲਾਂ 6 ਸਤੰਬਰ ਨੂੰ ਦਿੜ੍ਹਬਾ ਵਿੱਚ ਇੱਕ ਸਮਾਗਮ ਦੌਰਾਨ ਵਿੱਤ ਮੰਤਰੀ ਨੂੰ ਖੇਤਰ ਵਿੱਚ ਨਸ਼ਿਆਂ ਦੀ ਸਪਲਾਈ ਬਾਰੇ ਸਵਾਲ ਕੀਤਾ ਸੀ।
ਐਕਸ ’ਤੇ ਹਿੰਦੀ ਵਿੱਚ ਇੱਕ ਪੋਸਟ ਵਿੱਚ, ਗਾਂਧੀ ਨੇ ਕਿਹਾ, “ਪੰਜਾਬ ਦੀ ਆਪ ਸਰਕਾਰ ਤਹਿਤ ਇੱਕ ਖ਼ਤਰਨਾਕ ਪੈਟਰਨ ਉੱਭਰ ਰਿਹਾ ਹੈ - ਜੇ ਤੁਸੀਂ ਸਰਕਾਰ ਦੀਆਂ ਨਾਕਾਮੀਆਂ ਬਾਰੇ ਸਵਾਲ ਕਰਦੇ ਹੋ, ਤਾਂ ਜਵਾਬ ਧਮਕੀਆਂ ਅਤੇ ਤਸ਼ੱਦਦ ਦੇ ਰੂਪ ਵਿੱਚ ਆਵੇਗਾ।”
ਗਾਂਧੀ ਨੇ ਕਿਹਾ, “ਦਲਿਤ ਭਾਈਚਾਰੇ ਨਾਲ ਸਬੰਧਤ ਗੁਲਜ਼ਾਰ ਸਿੰਘ ਜੀ, ਜਿਨ੍ਹਾਂ ਨੂੰ ਆਪਣੇ ਪੁੱਤ ਨੂੰ ਨਸ਼ਿਆਂ ਦਾ ਸ਼ਿਕਾਰ ਹੁੰਦਿਆਂ ਦੇਖਣਾ ਪਿਆ, ਨੇ ਵਿੱਤ ਮੰਤਰੀ ਨੂੰ ਸਿਰਫ਼ ਇੰਨਾ ਹੀ ਪੁੱਛਿਆ: ਸਰਕਾਰ ਨਸ਼ਾ ਤਸ਼ਕਰੀ ਨੂੰ ਰੋਕਣ ਵਿੱਚ ਇੰਨੀ ਬੁਰੀ ਤਰ੍ਹਾਂ ਕਿਉਂ ਅਸਫ਼ਲ ਰਹੀ ਹੈ? ਸਿਰਫ਼ ਇਸ ਲਈ, ਉਨ੍ਹਾਂ ਨੂੰ ਇੰਨਾ ਤਸੀਹੇ ਦਿੱਤੇ ਗਏ ਅਤੇ ਬੇਇਜਤ ਕੀਤਾ ਗਿਆ, ਮੁਆਫ਼ੀ ਮੰਗਣ ਲਈ ਇੰਨਾ ਤਣਾਅ ਦਿੱਤਾ ਗਿਆ, ਕਿ ਉਨ੍ਹਾਂ ਨੇ ਜ਼ਹਿਰ ਨਿਗਲ ਲਿਆ।”
ਸਾਬਕਾ ਕਾਂਗਰਸ ਮੁਖੀ ਨੇ ਕਿਹਾ ਕਿ ਇਲਾਜ ਤੋਂ ਬਿਨਾਂ, ਇੱਕ ਹਸਪਤਾਲ ਤੋਂ ਦੂਜੇ ਹਸਪਤਾਲ ਭਟਕਦਿਆਂ, ਉਸਨੇ ਆਖਰਕਾਰ ਆਪਣੀ ਜ਼ਿੰਦਗੀ ਦੀ ਲੜਾਈ ਹਾਰ ਦਿੱਤੀ। ਗਾਂਧੀ ਨੇ ਕਿਹਾ, “ਪਿਛਲੇ ਹਫ਼ਤੇ, ਮੈਂ ਨੌਜਵਾਨ ਮੋਹਣਜੀਤ ਸਿੰਘ ਨਾਲ ਵੀ ਗੱਲ ਕੀਤੀ, ਜਿਸ ਨੂੰ ਮੁੱਖ ਮੰਤਰੀ ਭਗਵੰਤ ਮਾਨ ਵਿਰੁੱਧ ਪ੍ਰਦਰਸ਼ਨ ਕਰਨ ਲਈ ਤਸੀਹੇ ਦਿੱਤੇ ਗਏ ਸਨ।”
ਉਨ੍ਹਾਂ ਕਿਹਾ ਕਿ ਸਰਕਾਰ ਦਾ ਕੰਮ ਲੋਕਾਂ ਨੂੰ ਜਵਾਬ ਦੇਣਾ ਹੈ, ਨਾ ਕਿ ਸਵਾਲ ਪੁੱਛਣ ਵਾਲਿਆਂ ਨੂੰ “ਕੁਚਲਣਾ” ਹੈ।
ਗਾਂਧੀ ਨੇ ਜ਼ੋਰ ਦੇ ਕੇ ਕਿਹਾ, “ਗੁਲਜ਼ਾਰ ਸਿੰਘ ਜੀ ਦੇ ਪਰਿਵਾਰ ਨੂੰ ਜਲਦੀ ਤੋਂ ਜਲਦੀ ਇਨਸਾਫ਼ ਮਿਲੇ। ਮੁੱਖ ਮੰਤਰੀ ਨੂੰ ਤੁਰੰਤ ਵਿੱਤ ਮੰਤਰੀ ਦੇ ਅਸਤੀਫ਼ੇ ਦੀ ਮੰਗ ਕਰਨੀ ਚਾਹੀਦੀ ਹੈ ਅਤੇ ਐੱਫ.ਆਈ.ਆਰ. ਵਿੱਚ ਉਨ੍ਹਾਂ ਦਾ ਨਾਮ ਦਰਜ ਕਰਕੇ ਇੱਕ ਸੁਤੰਤਰ ਅਤੇ ਨਿਰਪੱਖ ਜਾਂਚ ਯਕੀਨੀ ਬਣਾਉਣੀ ਚਾਹੀਦੀ ਹੈ।”
ਕਾਂਗਰਸ ਨੇ ਮੰਗਲਵਾਰ ਨੂੰ ਚੀਮਾ ਨੂੰ ਬਰਖ਼ਾਸਤ ਕਰਨ ਦੀ ਵੀ ਮੰਗ ਕੀਤੀ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਉਹ ਉਸਦੀ ਮੌਤ ਲਈ ਜ਼ਿੰਮੇਵਾਰ ਹਨ।
पंजाब की AAP सरकार में एक खतरनाक पैटर्न दिख रहा है - सरकारी नाकामी पर सवाल करोगे, तो जवाब धमकी और torture से मिलेगा।
अपने बेटे को नशे का शिकार बनते देखने वाले, दलित समुदाय से आने वाले गुलज़ार सिंह जी ने वित्त मंत्री से सिर्फ़ इतना पूछा कि सरकार ड्रग्स का कारोबार रोकने में इतनी… https://t.co/umImJz7GFm
— Rahul Gandhi (@RahulGandhi) September 9, 2026

