DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਨਹਿਰ ਵਿੱਚ ਛਾਲ ਮਾਰ ਕੇ ਖ਼ੁਦਕੁਸ਼ੀ

ਜ਼ੀਰਕਪੁਰ ਦੀ ਪ੍ਰਾਈਵੇਟ ਕੰਪਨੀ ਵਿੱਚ ਕੰਮ ਕਰਦੇ ਤਰੁਣ ਵਰਮਾ (30 ਸਾਲਾ) ਨੇ ਕੰਪਨੀ ਅਧਿਕਾਰੀ ਤੋਂ ਕਥਿਤ ਤੰਗ ਆ ਕੇ ਪਿੰਡ ਖੇੜੀ ਗੰਡਿਆਂ ਕੋਲੋਂ ਲੰਘਦੀ ਨਰਵਾਣਾ ਨਹਿਰ ਵਿੱਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਨੌਜਵਾਨ ਦੀ ਲਾਸ਼ ਅਜੇ ਬਰਾਮਦ ਨਹੀਂ ਹੋਈ,...

  • fb
  • twitter
  • whatsapp
  • whatsapp
Advertisement

ਜ਼ੀਰਕਪੁਰ ਦੀ ਪ੍ਰਾਈਵੇਟ ਕੰਪਨੀ ਵਿੱਚ ਕੰਮ ਕਰਦੇ ਤਰੁਣ ਵਰਮਾ (30 ਸਾਲਾ) ਨੇ ਕੰਪਨੀ ਅਧਿਕਾਰੀ ਤੋਂ ਕਥਿਤ ਤੰਗ ਆ ਕੇ ਪਿੰਡ ਖੇੜੀ ਗੰਡਿਆਂ ਕੋਲੋਂ ਲੰਘਦੀ ਨਰਵਾਣਾ ਨਹਿਰ ਵਿੱਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਨੌਜਵਾਨ ਦੀ ਲਾਸ਼ ਅਜੇ ਬਰਾਮਦ ਨਹੀਂ ਹੋਈ, ਪਰ ਨਹਿਰ ਦੇ ਕੰਢੇ ਤੋਂ ਮਿਲੇ ਉਸ ਦੇ ਮੋਬਾਈਲ ਵਿੱਚੋਂ ਖ਼ੁਦਕੁਸ਼ੀ ਦੀ ਵੀਡੀਓ ਮਿਲੀ ਹੈ, ਜਿਸ ਵਿੱਚ ਉਸ ਨੇ ਪ੍ਰਾਜੈਕਟ ਹੈੱਡ ਮਨੀਸ਼ ਬੱਤਰਾ ’ਤੇ ਮਾਨਸਿਕ ਤੌਰ ਉੱਤੇ ਪ੍ਰੇਸ਼ਾਨ ਕਰਨ ਦਾ ਦੋਸ਼ ਲਾਇਆ। ਮ੍ਰਿਤਕ ਦੇ ਭਰਾ ਗੌਰਵ ਵਰਮਾ ਦੀ ਸ਼ਿਕਾਇਤ ਅਤੇ ਵੀਡੀਓ ਦੇ ਆਧਾਰ ’ਤੇ ਥਾਣਾ ਖੇੜੀ ਗੰਡਿਆਂ ਦੀ ਪੁਲੀਸ ਨੇ ਮਨੀਸ਼ ਬੱਤਰਾ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਥਾਣਾ ਮੁਖੀ ਜਰਨੈਲ ਸਿੰਘ ਭੁੱਲਰ ਨੇ ਕੇਸ ਦੀ ਪੁਸ਼ਟੀ ਕੀਤੀ ਹੈ। ਪਰਿਵਾਰ ਮੁਤਾਬਕ ਕੰਪਨੀ ਵੱਲੋਂ ਤਰੁਣ ’ਤੇ ਨੌਕਰੀ ਛੱਡਣ ਦਾ ਦਬਾਅ ਬਣਾਇਆ ਜਾ ਰਿਹਾ ਸੀ।

Advertisement
Advertisement
×