DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸੀਬਾ ਸਕੂਲ ’ਚ ਵਿਦਿਆਰਥੀ ਕੌਂਸਲ ਚੋਣਾਂ

ਅਨੰਤਵੀਰ ਹੈੱਡ ਬੁਆਏ ਅਤੇ ਮਹਿਕਪ੍ਰੀਤ ਹੈੱਡ ਗਰਲ ਬਣੀ

  • fb
  • twitter
  • whatsapp
  • whatsapp
featured-img featured-img
ਵਿਦਿਆਰਥੀ ਕੌਂਸਲ ਦੇ ਚੁਣੇ ਗਏ ਅਹੁਦੇਦਾਰ।
Advertisement
ਇੱਥੇ ਸੀਬਾ ਸਕੂਲ ਵਿੱਚ ਵਿਦਿਆਰਥੀ ਕੌਂਸਲ ਦੀਆਂ ਚੋਣਾਂ ਕਰਵਾਈਆਂ ਗਈਆਂ। ਇਸ ਮੌਕੇ ਹੈੱਡ ਬੁਆਏ ਦੇ ਚੋਣ ਨਤੀਜੇ ਵਿੱਚ ਅਨੰਤਵੀਰ ਸਿੰਘ ਭੁਟਾਲ ਨੇ 342 ਵੋਟਾਂ ਹਾਸਲ ਕਰ ਕੇ ਜਿੱਤ ਦਰਜ ਕੀਤੀ ਜਦਕਿ ਅਰਸ਼ਦੀਪ ਸਿੰਘ ਨੂੰ 290 ਵੋਟਾਂ ਮਿਲੀਆਂ। ਹੈੱਡ ਗਰਲ ਦੇ ਮੁਕਾਬਲੇ ਵਿੱਚ ਮਹਿਕਪ੍ਰੀਤ ਚੰਗਾਲੀਵਾਲਾ ਨੇ 381 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ ਜਦਕਿ ਗਰਿਸ਼ਾ ਅਰੋੜਾ ਲਹਿਰਾਗਾਗਾ ਨੂੰ 237 ਵੋਟਾਂ ਮਿਲੀਆਂ। ਸੱਭਿਆਚਾਰਕ ਪਰਫੈਕਟ ਲਈ ਸਾਹਿਬਜੋਤ ਸਿੰਘ ਛਾਜਲੀ ਨੇ 250 ਵੋਟਾਂ ਨਾਲ ਜਿੱਤ ਹਾਸਲ ਕੀਤੀ ਜਦਕਿ ਦਮਨਪ੍ਰੀਤ ਕੌਰ ਜਲੂਰ ਨੂੰ 120 ਵੋਟਾਂ ਮਿਲੀਆਂ। ਡਿਸਪਲਿਨ ਪਰਫੈਕਟ ਵਿੱਚ ਸਹਿਜਪ੍ਰੀਤ ਸਿੰਘ ਵਿਰਕ ਗਾਗਾ 268 ਵੋਟਾਂ ਨਾਲ ਜੇਤੂ ਰਹੇ ਜਦਕਿ ਵਨੀਤ ਕੌਰ ਵਿਰਕ ਜਲੂਰ ਨੂੰ 95 ਵੋਟਾਂ ਪ੍ਰਾਪਤ ਹੋਈਆਂ।

ਕਲਾਸ ਲੀਡਰਾਂ ਦੇ ਚੋਣ ਨਤੀਜਿਆਂ ਅਨੁਸਾਰ ਬਾਰ੍ਹਵੀਂ (ਆਰਟਸ) ਤੋਂ ਜਸਕੀਰਤ ਸਿੰਘ ਢੀਂਡਸਾ, ਸਾਇੰਸ ਤੋਂ ਦਮਨਪ੍ਰੀਤ ਕੌਰ ਗੋਬਿੰਦਪੁਰਾ ਜਵਾਹਰਵਾਲਾ ਅਤੇ ਕਾਮਰਸ ਤੋਂ ਨਵਜੋਤ ਕੌਰ ਲਹਿਲ ਕਲਾਂ ਚੁਣੇ ਗਏ। ਗਿਆਰਵੀਂ (ਆਰਟਸ)- ਬੀ ਤੋਂ ਲਿਪਿਕਾ ਜਾਖਲ ਅਤੇ ਹਰਨੂਰ ਕੌਰ ਫਤਹਿਗੜ੍ਹ ਸਰਬਸੰਮਤੀ ਨਾਲ ਚੁਣੇ ਗਏ। ਨੌਵੀਂ ਅਤੇ ਦਸਵੀਂ ਕਲਾਸਾਂ ਵਿੱਚ ਵੀ ਵੱਖ-ਵੱਖ ਹਾਊਸਾਂ ਤੋਂ ਕਲਾਸ ਲੀਡਰ ਸਰਬਸੰਮਤੀ ਨਾਲ ਚੁਣੇ ਗਏ। ਇਸ ਮੌਕੇ ਸਕੂਲ ਪ੍ਰਬੰਧਕ ਕੰਵਲਜੀਤ ਸਿੰਘ ਢੀਂਡਸਾ, ਮੈਡਮ ਅਮਨ ਢੀਂਡਸਾ ਅਤੇ ਪ੍ਰਿੰਸੀਪਲ ਫਲੈਵੀ ਡੈਵਿਡ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਚੋਣ ਅਮਲੇ ਵਿੱਚ ਮਨੋਜ ਥੌਮਸ, ਗੁਰਪਿੰਦਰ ਕੌਰ, ਆਸ਼ਾ ਗੋਇਲ, ਹਰਪ੍ਰੀਤ ਕੌਰ ਢਿੱਲੋਂ, ਪਰਮਜੀਤ ਕੌਰ ਸੰਗਤਪੁਰਾ, ਸੋਨੂੰ ਸ਼ਰਮਾ, ਹਰਪ੍ਰੀਤ ਕੌਰ ਨਿਹਾਲਗੜ੍ਹ ਅਤੇ ਜਸ਼ਨਦੀਪ ਕੌਰ ਨੇ ਆਪਣੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਈ।

Advertisement

Advertisement

Advertisement
×