DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਦਲਿਤਾਂ ਦੇ ਮਾਣ-ਸਨਮਾਨ ਲਈ ਸੰਘਰਸ਼ ਹੀ ਰਾਹ: ਮਲੌਦ

ਜ਼ਮੀਨੀ ਘੋਲ ਨੂੰ ਅੱਗੇ ਵਧਾਉਣ ਲਈ ਜਥੇਬੰਦੀ ਦੇ ਵਿਸਤਾਰ ਦਾ ਫ਼ੈਸਲਾ

  • fb
  • twitter
  • whatsapp
  • whatsapp
featured-img featured-img
ਮੀਡੀਆ ਨਾਲ ਗੱਲਬਾਤ ਕਰਦੇ ਹੋਏ ਮੁਕੇਸ਼ ਮਲੌਦ ਅਤੇ ਹੋਰ ਆਗੂ।
Advertisement

ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਜ਼ੋਨਲ ਕਮੇਟੀ ਦੀ ਮੀਟਿੰਗ ਜ਼ੋਨਲ ਪ੍ਰਧਾਨ ਮੁਕੇਸ਼ ਮਲੌਦ ਦੀ ਪ੍ਰਧਾਨਗੀ ਹੇਠ ਸਥਾਨਕ ਗਦਰ ਮੈਮੋਰੀਅਲ ਭਵਨ ਵਿੱਚ ਹੋਈ, ਜਿਸ ਵਿਚ ਜ਼ਮੀਨੀ ਘੋਲ ਨੂੰ ਅੱਗੇ ਵਧਾਉਣ ਲਈ ਜਥੇਬੰਦੀ ਦਾ ਵਿਸਤਾਰ ਕਰਨ ਦਾ ਫ਼ੈਸਲਾ ਲਿਆ ਗਿਆ। ਮੀਟਿੰਗ ਮਗਰੋਂ ਜਾਣਕਾਰੀ ਦਿੰਦਿਆਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਜ਼ੋਨਲ ਪ੍ਰਧਾਨ ਮੁਕੇਸ਼ ਮਲੌਦ, ਵਿੱਤ ਸਕੱਤਰ ਬਿੱਕਰ ਸਿੰਘ ਹਥੋਆ ਤੇ ਮੀਤ ਪ੍ਰਧਾਨ ਧਰਮਵੀਰ ਹਰੀਗੜ੍ਹ ਨੇ ਦੱਸਿਆ ਕਿ ਜ਼ਮੀਨੀ ਘੋਲ ਨੂੰ ਅੱਗੇ ਤੋਰਨ ਲਈ ਤੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦਾ ਵਿਸਥਾਰ ਕਰਨ ਦਾ ਫ਼ੈਸਲਾ ਕੀਤਾ ਗਿਆ ਜਿਸ ਲਈ ਮੁੜ ਤੋਂ ਪਿੰਡ ਪੱਧਰ ਤੇ ਇਕਾਈਆਂ ਦੀ ਚੋਣ ਕੀਤੀ ਜਾਵੇਗੀ । ਇਸ ਤੋਂ ਬਾਅਦ ਇਲਾਕਾ ਪੱਧਰੀ ਚੋਣ ਇਜਲਾਸ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਦਲਿਤ ਮਜ਼ਦੂਰਾਂ ਦੇ ਬੁਨਿਆਦੀ ਮਸਲੇ, ਜ਼ਮੀਨ, ਰੁਜ਼ਗਾਰ, ਕਰਜ਼ਾ, ਜਾਤੀ ਵਿਤਕਰਾ ਲੰਬੇ ਸਮੇਂ ਤੋਂ ਵੱਖ-ਵੱਖ ਸਰਕਾਰਾਂ ਬਦਲਣ ਦੇ ਬਾਵਜੂਦ ਏਜੰਡੇ ਤੋਂ ਬਾਹਰ ਹਨ। ਉਨ੍ਹਾਂ ਕਿਹਾ ਕਿ ਦਲਿਤ ਮਜ਼ਦੂਰਾਂ ਦਾ ਮਾਣ-ਸਨਮਾਨ ਬਹਾਲ ਕਰਵਾਉਣ ਲਈ ਅਤੇ ਦਲਿਤਾਂ ਮਜ਼ਦੂਰਾਂ ਦੀ ਮੁਕਤੀ ਲਈ ਜਥੇਬੰਦ ਹੋਣ ਤੇ ਸੰਘਰਸ਼ਾਂ ਦੇ ਮੈਦਾਨ ਤੋਂ ਬਗੈਰ ਹੋਰ ਕੋਈ ਰਾਹ ਨਹੀਂ ਹੈ। ਉਨ੍ਹਾਂ ਕਿਹਾ ਕਿ ਉਪਰੋਕਤ ਬੁਨਿਆਦੀ ਮਸਲਿਆਂ ਦੇ ਹੱਲ ਲਈ ਵਿਸ਼ਾਲ ਜਥੇਬੰਦਕ ਅਧਾਰ ਹੋਣਾ ਜ਼ਰੂਰੀ ਹੈ। ਇਸ ਲਈ ਜ਼ਮੀਨ, ਦਿਹਾੜੀ, ਰੁਜ਼ਗਾਰ, ਕਰਜ਼ਾ ਮਾਫੀ, ਜਾਤੀ ਵਿਤਕਰੇ ਦੇ ਪੱਕੇ ਹੱਲ ਲਈ 2027 ਦੀਆਂ ਚੋਣਾਂ ਤੋਂ ਪਹਿਲਾਂ ਮੁਹਿੰਮ ਚਲਾ ਕੇ ਇਹਨਾਂ ਮਸਲਿਆਂ ਨੂੰ ਲੋਕ ਲਹਿਰ ਬਣਾਉਣ ਦਾ ਫੈਸਲਾ ਲਿਆ ਗਿਆ ਹੈ ਜਿਸਦੇ ਲਈ ਪਿੰਡ ਇਕਾਈਆਂ ਦੀ ਚੋਣ ਕਰਕੇ ਜਥੇਬੰਦੀ ਦਾ ਦਾਇਰਾ ਵਿਸ਼ਾਲ ਕੀਤਾ ਜਾਵੇਗਾ। ਇਸ ਮੌਕੇ ਜਸਵੀਰ ਕੌਰ ਹੇੜੀਕੇ, ਗੁਰਵਿੰਦਰ ਸਿੰਘ ਬੌੜਾਂ, ਗੁਰਦਾਸ ਸਿੰਘ ਝਲੂਰ , ਸ਼ਿੰਗਾਰਾ ਸਿੰਘ ਹੇੜੀਕੇ ਆਦਿ ਹਾਜ਼ਰ ਸਨ।

Advertisement
Advertisement
×